ਚੰਡੀਗੜ੍ਹ ਵਿਚ ਪੀ ਜੀ ਆਈ ਵਿਚ ਰੋਜਾਨਾ 10 ਤੋਂ 12,000 ਦੇ ਵਿਚਕਾਰ ਲੋਕ ਉ ਪੀ ਡੀ ਵਿਚ ਆਉਦੇ ਹਨ। ਪੀ ਜੀ ਆਈ ਵਿਚ ਪੰਜਾਬ ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਦੇ ਇਲਾਵਾ ਹੋਰ ਕਈ ਰਾਜਾਂ ਤੋਂ ਲੋਕ ਇਲਾਜ ਕਰਵਾਉਣ ਲਈ ਆਉਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਪੀ ਜੀ ਆਈ ਦੀ ਓ ਪੀ ਡੀ ਬੰਦ ਕਰ ਦਿੱਤੀ ਅਤੇ ਟੇਲੀਮੈਡੀਸਨ ਓ ਪੀ ਡੀ ਦੀ ਸ਼ੁਰੂਆਤ ਕੀਤੀ ਸੀ। ਇਹ ਟੈਲੀਮੈਡੀਸਨ ਓ ਪੀ ਜੀ ਲੋਕਾਂ ਲਈ ਇਕ ਨਵਾਂ ਪ੍ਰਯੋਗ ਸਾਬਤ ਹੋ ਰਹੀ ਹੈ।
ਜਦੋ ਘਰ ਬੈਠੇ ਮਰੀਜ ਨੂੰ ਹੀ ਇਲਾਜ ਜਾਵੇ ਤਾਂ ਉਹ ਕਿੰਨਾ ਫਾਇਦਾਮੰਦ ਹੋਵੇਗਾ। ਇਸ ਨੂੰ ਮੱਦੇਨਜਰ ਰੱਖਦੇ ਹੋਏ ਕੁੱਝ ਮਹੀਨਿਆ ਤੋ ਪੀ ਜੀ ਆਈ ਚੰਡੀਗੜ ਵਿਚ ਟੇਲੀ ਮੈਡੀਸ਼ਨ ਓ ਪੀ ਡੀ ਚੱਲ ਰਹੀ ਹੈ। ਸਵੇਰੇ 8.00 ਵਜੇ ਤੋਂ 9.00 ਦੇ ਵਿਚਕਾਰ ਫੋਨ ਉਤੇ ਪੁਆਇੰਟਮੈਂਟ ਲੈਣੀ ਹੁੰਦੀ ਹੈ। ਉਸ ਤੋਂ ਬਾਅਦ ਡਾਕਟਰ ਦਾ ਤੁਹਾਨੂੰ ਫੋਨ ਆਉਦਾ ਹੈ ਅਤੇ ਉਹ ਤੁਹਾਡੇ ਨਾਲ ਗੱਲਬਾਤ ਕਰਦਾ ਹੈ। ਡਾਕਟਰ ਮਰੀਜ਼ ਤੋਂ ਫੋਨ ਉਤੇ ਜਾਣਕਾਰੀ ਲੈ ਕੇ ਉਸ ਨੂੰ ਮੈਡੀਸਨ ਦੱਸਦਾ ਹੈ।ਇਹ ਟੇਲੀ ਮੈਡੀਸਨ ਸਕੀਮ ਕਾਮਯਾਬ ਹੁੰਦੀ ਨਜਰ ਆ ਰਹੀ ਹੈ।
ਇਸ ਵਿਧੀ ਨਾਲ ਰੋਜ ਹਜਾਰਾਂ ਲੋਕ ਆਪਣਾ ਆਨਲਾਈਨ ਇਲਾਜ ਕਰਵਾ ਰਹੇ ਹਨ। ਮਰੀਜਾਂ ਨੂੰ ਘਰ ਬੈਠਿਆ ਨੂੰ ਇਲਾਜ ਮਿਲ ਰਿਹਾ ਹੈ।ਜਿਕਰਯੋਗ ਹੈ ਕਿ ਕਈ ਮਰੀਜ ਸ਼ਿਕਾਇਤ ਕਰਦੇ ਹਨ ਕਿ ਉਹ ਡਾਕਟਰ ਦੇ ਸਾਹਮਣੇ ਬੈਠ ਕੇ ਗੱਲ ਕਰਨ ਚਾਹੁੰਦੇ ਹਨ।
ਪੀਜੀਆਈ ਨੇ ਇਸ ਲਈ ਯੋਜਨਾ ਸ਼ੁਰੂ ਕੀਤੀ ਹੈ ਜਿਸ ਨਾਲ ਇੱਥੇ ਭੀੜ ਜਮ੍ਹਾ ਨਾ ਹੋਵੇ ਅਤੇ ਕੋਰੋਨਾ ਵਾਇਰਸ ਫੈਲਣ ਤੋਂ ਰੋਕਿਆ ਜਾਵੇ।ਜੇਕਰ ਕੋਈ ਮਰੀਜ਼ ਜਿਆਦਾ ਬਿਮਾਰ ਹੁੰਦਾ ਹੈ ਉਹੀ ਹੀ ਪੀ ਜੀ ਆਈ ਆਉਦਾ ਹੈ ਨਹੀ ਤਾਂ ਟੇਲੀਮੈਡੀਸਨ ਲਈ ਇਲਾਜ ਹੋ ਰਿਹਾ ਹੈ।ਇਸ ਯੋਜਨਾ ਨਾਲ ਰੋਜ ਹਜਾਰਾਂ ਲੋਕ ਫਾਇਦਾ ਲੈ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Pgi, PGIMER