VIDEO: ਬਾਲਕੋਨੀ ਤੋਂ ਸੜਕ 'ਤੇ ਡਿੱਗਦੇ ਡੇਢ ਸਾਲਾ ਬੱਚੇ ਦੀ CCTV, ਤੜਫ ਰਹੇ ਬੱਚੇ ਦੇ ਕੋਲੋਂ ਲੰਘਦੇ ਰਹੇ ਲੋਕ

News18 Punjabi | News18 Punjab
Updated: May 20, 2020, 1:48 PM IST
share image
VIDEO: ਬਾਲਕੋਨੀ ਤੋਂ ਸੜਕ 'ਤੇ ਡਿੱਗਦੇ ਡੇਢ ਸਾਲਾ ਬੱਚੇ ਦੀ CCTV, ਤੜਫ ਰਹੇ ਬੱਚੇ ਦੇ ਕੋਲੋਂ ਲੰਘਦੇ ਰਹੇ ਲੋਕ
ਬਾਲਕੋਨੀ ਤੋਂ ਸੜਕ 'ਤੇ ਡਿੱਗਦੇ ਡੇਢ ਸਾਲਾ ਬੱਚੇ ਦੀ CCTV, ਤੜਫ ਰਹੇ ਬੱਚੇ ਦੇ ਕੋਲੋਂ ਲੰਘਦੇ ਰਹੇ ਲੋਕ

  • Share this:
  • Facebook share img
  • Twitter share img
  • Linkedin share img
ਕੋਰੋਨਾ ਸੰਕਟ ਦੌਰਾਨ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਪਟਨਾ ਦੀ ਹੈ, ਜਿਥੇ ਲੋਕਾਂ ਦਾ ਬੇਰਹਿਮੀ ਵਾਲਾ ਚਿਹਰਾ ਸਾਹਮਣੇ ਆਇਆ ਹੈ। ਦਰਅਸਲ, ਇਕ ਡੇਢ ਸਾਲਾ ਬੱਚਾ ਬਾਲਕੋਨੀ ਤੋਂ ਅਚਾਨਕ ਸੜਕ ਉਤੇ ਡਿੱਗ ਗਿਆ। ਬੱਚਾ ਚੀਕਾਂ ਮਾਰਦਾ ਰਿਹਾ ਪਰ ਸੜਕ ਤੋਂ ਲੰਘਦੇ ਕਿਸੇ ਵੀ ਵਿਅਕਤੀ ਉਸ ਨੂੰ ਚੁੱਕਿਆ ਨਹੀਂ, ਸਗੋਂ ਉਸ ਤੋਂ ਦੂਰੀ ਬਣਾ ਕੇ ਲੰਘਦਾ ਰਿਹਾ।

ਇਹ ਵੀਡੀਓ ਪਟਨਾ ਦੇ ਭੂਤਨਾਥ ਰੋਡ ਦੀ ਹੈ ਜਿਥੇ ਇਕ ਬੱਚਾ ਇਕ ਘਰ ਦੀ ਬਾਲਕੋਨੀ ਤੋਂ ਸੜਕ ਉਤੇ ਡਿੱਗ ਪਿਆ। ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ। ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੀ ਇਸ ਘਟਨਾ ਵਿੱਚ ਬੱਚਾ ਲੰਬੇ ਸਮੇਂ ਤੱਕ ਸੜਕ ‘ਤੇ ਚੀਕਦਾ ਰਿਹਾ, ਪਰ ਕੋਈ ਵੀ ਉਸ ਦੀ ਮਦਦ ਲਈ ਨਹੀਂ ਰੁਰਕਿਆ।
ਤੁਸੀਂ ਵੀਡੀਓ ਵਿਚ ਵੇਖ ਸਕਦੇ ਹੋ ਕਿ ਇਕ ਵਿਅਕਤੀ ਸੜਕ ਉਤੇ ਦਰਦ ਨਾਲ ਕੁਰਲਾ ਰਹੇ ਇਕ ਬੱਚੇ ਨੂੰ ਦੇਖ ਕੇ ਕੋਲੋਂ ਲੰਘ ਜਾਂਦਾ ਹੈ। ਕਾਫ਼ੀ ਸਮੇਂ ਬਾਅਦ ਇਕ ਨੌਜਵਾਨ ਨੇ ਰੌਲਾ ਪਾਇਆ, ਇਸ ਤੋਂ ਬਾਅਦ ਲੋਕ ਇਕੱਠੇ ਹੋਏ ਅਤੇ ਫਿਰ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬੱਚੇ ਦੀ ਹਾਲਾਤ ਗੰਭੀਰ ਦੱਸੀ ਜਾ ਰਹੀ ਹੈ। ਇਸ ਵੇਲੇ ਉਸ ਦਾ ਇਕ ਨਿੱਜੀ ਨਰਸਿੰਗ ਹੋਮ ਵਿਚ ਇਲਾਜ ਚੱਲ ਰਿਹਾ ਹੈ।
First published: May 20, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading