ਵਿਆਹ ਵਿਚ ਸ਼ਾਮਲ ਹੋਏ 100 ਤੋਂ ਵੱਧ ਲੋਕਾਂ ਨੂੰ ਕੋਰੋਨਾ, ਲਾੜੇ ਦੀ ਮੌਤ

News18 Punjabi | News18 Punjab
Updated: June 30, 2020, 12:16 PM IST
share image
ਵਿਆਹ ਵਿਚ ਸ਼ਾਮਲ ਹੋਏ 100 ਤੋਂ ਵੱਧ ਲੋਕਾਂ ਨੂੰ ਕੋਰੋਨਾ, ਲਾੜੇ ਦੀ ਮੌਤ
ਵਿਆਹ ਵਿਚ ਸ਼ਾਮਲ ਹੋਏ 100 ਤੋਂ ਵੱਧ ਲੋਕਾਂ ਨੂੰ ਕੋਰੋਨਾ, ਲਾੜੇ ਦੀ ਮੌਤ

  • Share this:
  • Facebook share img
  • Twitter share img
  • Linkedin share img
ਕੋਰੋਨਾ ਮਹਾਂਮਾਰੀ ਬਿਹਾਰ ਵਿੱਚ ਤਬਾਹੀ ਮਚਾ ਰਹੀ ਹੈ ਅਤੇ ਇਥੇ ਵਾਇਰਸ ਪੀੜਤਾਂ ਦੀ ਗਿਣਤੀ 10,000 ਹੋ ਗਈ ਹੈ। ਇਸ ਦੌਰਾਨ ਪਟਨਾ ਵਿੱਚ ਕੋਰੋਨਾ ਨੇ ਇੱਕ ਭਿਆਨਕ ਰੂਪ ਧਾਰ ਲਿਆ ਹੈ। ਜ਼ਿਲ੍ਹਾ ਹੈੱਡਕੁਆਰਟਰ ਦੇ ਨਾਲ ਲੱਗਦੇ ਪਲੀਗੰਜ ਵਿਚ ਇਕ ਵਿਆਹ ਸਮਾਰੋਹ ਵਿਚ ਕੋਰੋਨਾ ਨੇ ਕਹਿਰ ਮਚਾ ਦਿੱਤਾ ਹੈ।

ਨਤੀਜੇ ਵਜੋਂ ਸਾਰਾ ਇਲਾਕਾ ਇਸ ਦੀ ਲਪੇਟ ਵਿਚ ਆ ਗਿਆ ਹੈ। ਹੁਣ ਪਾਲੀਗੰਜ ਦੇ ਕਈ ਪਿੰਡਾਂ ਵਿੱਚ ਕੋਰੋਨਾ ਫੈਲ ਗਿਆ ਹੈ। ਪਾਲੀਗੰਜ ਵਿੱਚ ਹੋਏ ਇਸ ਵਿਆਹ ਤੋਂ ਦੋ ਦਿਨ ਬਾਅਦ ਲਾੜੇ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਹੁਣ 15 ਦਿਨਾਂ ਬਾਅਦ ਵੀ, ਜੋ ਲੋਕ ਉਸ ਵਿਆਹ ਗਏ ਸਨ, ਉਹ ਇਸ ਬਿਮਾਰੀ ਨਾਲ ਸੰਕਰਮਿਤ ਪਾਏ ਜਾ ਰਹੇ ਹਨ। ਹੁਣ ਤੱਕ 100 ਤੋਂ ਵੱਧ ਮਹਿਮਾਨਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ।

350 ਲੋਕਾਂ ਦੇ ਸੈਂਪਲ ਲਏ
ਇਥੇ ਸਾਢੇ 300 ਦੇ ਕਰੀਬ ਲੋਕਾਂ ਦੇ ਸੈਂਪਲ ਤਿੰਨ ਜਾਂ ਚਾਰ ਦਿਨ ਪਹਿਲਾਂ ਜਾਂਚ ਲਈ ਭੇਜੇ ਸਨ। ਜਿਸ ਵਿਚ ਬਰਾਤੀ,  ਕਰਿਆਨੇ ਅਤੇ ਸਬਜ਼ੀਆਂ ਦੇ ਵਿਕਰੇਤਾ ਤੇ ਫੋਟੋਗ੍ਰਾਫਰ ਸ਼ਾਮਲ ਹਨ। ਜਾਂਚ ਰਿਪੋਰਟ ਆਉਣ ਤੋਂ ਬਾਅਦ ਇਲਾਕੇ ਵਿਚ ਡਰ ਦਾ ਮਾਹੌਲ ਹੈ। ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਮੈਡੀਕਲ ਟੀਮ ਅਲਰਟ ਉਤੇ ਹੈ।

ਪਾਲੀਗੰਜ ਬੀਡੀਓ ਚਿਰੰਜੀਵੀ ਪਾਂਡੇ ਵੱਲੋਂ ਪ੍ਰਭਾਵਿਤ ਦੇਹਪਾਲੀ, ਮੀਠਾ ਕੁਆਂ, ਬਾਬਾ ਬੋਰਿੰਗ ਰੋਡ ਤੋਂ ਇਲਾਵਾ ਬਾਜ਼ਾਰ ਦੇ ਕੁਝ ਖੇਤਰਾਂ ਨੂੰ ਬੈਰੀਕੇਟਿੰਗ ਰਾਹੀਂ ਸੀਲ ਕਰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਬਿਨਾਂ ਕੰਮ ਦੇ ਬਾਹਰ ਨਾ ਆਉਣ।

ਅਧਿਕਾਰੀਆਂ ਅਨੁਸਾਰ ਪਿੰਡ ਦੇਹਪਾਲੀ ਦੇ ਰਹਿਣ ਵਾਲੇ ਇਕ ਨੌਜਵਾਨ ਦਾ 15 ਜੂਨ ਨੂੰ ਵਿਆਹ ਹੋਇਆ ਸੀ। ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਹਾਲ ਹੀ ਵਿੱਚ ਆਪਣੀ ਕਾਰ ਵਿੱਚ ਦਿੱਲੀ ਤੋਂ ਆਇਆ ਹੋਇਆ ਸੀ। ਉਹ ਉਥੇ ਇਕ ਨਿੱਜੀ ਕੰਪਨੀ ਵਿਚ ਇੰਜੀਨੀਅਰ ਸੀ। ਜਦੋਂ ਉਹ ਘਰ ਆਇਆ, ਉਸ ਸਮੇਂ ਬਿਹਾਰ ਵਿਚ ਕੁਆਰੰਟੀਨ ਸੈਂਟਰ ਬੰਦ ਕਰ ਦਿੱਤੇ ਸਨ, ਜਿਸ ਤੋਂ ਬਾਅਦ ਉਸ ਨੂੰ ਘਰ ਵਿਚ ਹੀ ਅਲੱਗ ਕੀਤਾ ਗਿਆ ਸੀ।
First published: June 30, 2020, 12:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading