Pfizer ਨੇ ਜਾਣਬੁੱਝ ਕੇ ਚੋਣਾਂ ਤੋਂ ਪਹਿਲਾਂ ਕੋਵਿਡ ਟੀਕੇ ਦਾ ਐਲਾਨ ਨਹੀਂ ਕੀਤਾ: ਟਰੰਪ

Pfizer ਨੇ ਜਾਣਬੁੱਝ ਕੇ ਚੋਣਾਂ ਤੋਂ ਪਹਿਲਾਂ ਕੋਵਿਡ ਟੀਕੇ ਦਾ ਐਲਾਨ ਨਹੀਂ ਕੀਤਾ: ਟਰੰਪ

Pfizer ਨੇ ਜਾਣਬੁੱਝ ਕੇ ਚੋਣਾਂ ਤੋਂ ਪਹਿਲਾਂ ਕੋਵਿਡ ਟੀਕੇ ਦਾ ਐਲਾਨ ਨਹੀਂ ਕੀਤਾ: ਟਰੰਪ

 • Share this:
  ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ (Pfizer) 'ਤੇ ਦੋਸ਼ ਲਗਾਇਆ ਕਿ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਾਣਬੁੱਝ ਕੇ ਕੋਵਿਡ-19 ਦੇ ਟੀਕੇ ਦਾ ਐਲਾਨ ਨਹੀਂ ਕੀਤਾ ਗਿਆ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਜਿੱਤ ਹਾਸਲ ਹੋ ਸਕਦੀ ਸੀ।

  ਟਰੰਪ ਨੇ ਟਵੀਟ ਕੀਤਾ ਕਿ ਚੋਣਾਂ ਤੋਂ ਪਹਿਲਾਂ ਅਮਰੀਕਾ ਦਾ ਖਾਦ ਤੇ ਦਵਾਈ ਪ੍ਰਸ਼ਾਸਨ (ਐਫ.ਡੀ.ਏ.) ਤੇ ਡੈਮੋਕੇ੍ਰਟਸ ਉਸ ਨੂੰ ਟੀਕੇ ਦਾ ਸਿਹਰਾ ਨਹੀਂ ਦੇਣਾ ਚਾਹੁੰਦੇ ਸਨ, ਕਿਉਂਕਿ ਇਸ ਨਾਲ ਉਸ ਨੂੰ ਚੋਣਾਂ 'ਚ ਜਿੱਤ ਹਾਸਲ ਹੋ ਸਕਦੀ ਸੀ, ਜਿਸ ਕਰਕੇ ਟੀਕੇ ਦਾ ਐਲਾਨ ਚੋਣਾਂ ਤੋਂ 5 ਦਿਨ ਬਾਅਦ ਕੀਤਾ ਗਿਆ। ਟਰੰਪ ਨੇ ਇਹ ਵੀ ਦੋਸ਼ ਲਗਾਇਆ ਕਿ ਜੇਕਰ ਜੋਅ ਬਾਇਡਨ ਰਾਸ਼ਟਰਪਤੀ ਹੁੰਦੇ ਤਾਂ ਅਗਲੇ ਚਾਰ ਸਾਲ ਤੱਕ ਵੀ ਟੀਕਾ ਨਾ ਮਿਲਦਾ ਤੇ ਨਾ ਹੀ ਐਫ.ਡੀ.ਏ. ਨੇ ਇਸ ਨੂੰ ਤੁਰਤ ਮਨਜ਼ੂਰੀ ਦਿੱਤੀ ਹੁੰਦੀ ਤੇ ਨੌਕਰਸ਼ਾਹੀ ਨੇ ਲੱਖਾਂ ਜ਼ਿੰਦਗੀਆਂ ਨੂੰ ਤਬਾਹ ਕਰ ਦਿੱਤਾ ਹੁੰਦਾ।

  ਦਰਅਸਲ, ਅਮਰੀਕੀ ਦਵਾਈ ਕੰਪਨੀ Pfizer ਦਾ ਕਹਿਣਾ ਹੈ ਕਿ ਸ਼ੁਰੂਆਤੀ ਨਤੀਜਿਆਂ ਵਿਚ ਉਸ ਦੀ ਦਵਾਈ 90 ਪ੍ਰਤੀਸ਼ਤ ਤੋਂ ਵੱਧ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਤੀਜੇ ਪੜਾਅ ਦੇ ਟਰਾਇਲ ਤੋਂ ਬਾਅਦ ਵੈਕਸੀਨ 90 ਪ੍ਰਤੀਸ਼ਤ ਪ੍ਰਭਾਵਸ਼ਾਲੀ ਪਾਈ ਗਈ ਹੈ।

  ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਅਤੇ ਇਸ ਦੀ ਜਰਮਨੀ ਦੀ ਭਾਈਵਾਲ BioNTech SE ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਵੈਕਸੀਨ ਫੇਜ਼ III ਦੇ ਟਰਾਇਲਾਂ ਵਿੱਚ 90% ਪ੍ਰਭਾਵਸ਼ਾਲੀ ਰਹੀ ਹੈ। ਇਹ ਦੋਵੇਂ ਕੰਪਨੀਆਂ ਕੋਰੋਨਾ ਕਾਲ ਵਿਚ ਪਹਿਲੀਆਂ ਅਜਿਹੀਆਂ ਕੰਪਨੀਆਂ ਹਨ ਜਿਨ੍ਹਾਂ ਨੇ ਵੈਕਸੀਨ ਦੀ ਵੱਡੇ ਪੱਧਰ ਉਤੇ ਵਰਤੋਂ ਅਤੇ ਸਫਲ ਨਤੀਜਿਆਂ ਦੇ ਅੰਕੜਿਆਂ ਨੂੰ ਪੇਸ਼ ਕੀਤਾ ਹੈ।

  ਫਾਈਜ਼ਰ ਦਾ ਕਹਿਣਾ ਹੈ ਕਿ ਉਹ ਇਸ ਮਹੀਨੇ ਆਪਣੀ ਟੂ-ਡੋਜ਼ ਵੈਕਸੀਨ ਦੇ ਐਮਰਜੈਂਸੀ ਅਧਿਕਾਰਾਂ ਲਈ USFDA ਤੋਂ ਇਜਾਜ਼ਤ ਲਵੇਗੀ, ਪਰ ਇਸ ਤੋਂ ਪਹਿਲਾਂ ਕੰਪਨੀ ਦੋ ਮਹੀਨਿਆਂ ਦਾ ਸੇਫਟੀ ਡਾਟਾ ਇਕੱਤਰ ਕਰੇਗੀ।
  Published by:Gurwinder Singh
  First published: