ਫਿਲੀਪੀਨਜ਼ ਦੇ ਰਾਸ਼ਟਰਪਤੀ ਦੀ ਨਾਗਰਿਕਾਂ ਨੂੰ ਧਮਕੀ, ਕੋਰੋਨਾ ਵੈਕਸੀਨ ਲਗਵਾਉ ਜਾਂ ਫੇਰ ਭਾਰਤ ਚਲੇ ਜਾਓ

News18 Punjabi | News18 Punjab
Updated: June 24, 2021, 12:44 PM IST
share image
ਫਿਲੀਪੀਨਜ਼ ਦੇ ਰਾਸ਼ਟਰਪਤੀ ਦੀ ਨਾਗਰਿਕਾਂ ਨੂੰ ਧਮਕੀ, ਕੋਰੋਨਾ ਵੈਕਸੀਨ ਲਗਵਾਉ ਜਾਂ ਫੇਰ ਭਾਰਤ ਚਲੇ ਜਾਓ
ਫਿਲੀਪੀਨਜ਼ ਦੇ ਰਾਸ਼ਟਰਪਤੀ ਦੀ ਨਾਗਰਿਕਾਂ ਨੂੰ ਧਮਕੀ, ਕੋਰੋਨਾ ਵੈਕਸੀਨ ਲਗਵਾਉ ਜਾਂ ਫੇਰ ਭਾਰਤ ਚਲੇ ਜਾਓ

ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਦੁਤ੍ਰੇਤੇ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਦੇਸ਼ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜੇ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਟੀਕਾ ਨਹੀਂ ਲਗਵਾਏਗਾ ਤਾਂ ਮੈਂ ਤੁਹਾਨੂੰ ਗ੍ਰਿਫਤਾਰ ਕਰਵਾ ਦੇਵਾਂਗਾ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ- ਫਿਲੀਪੀਨਜ਼ ਦੇ ਰਾਸ਼ਟਰਪਤੀ ਰਾਡਰਿਗੋ ਦੁਤ੍ਰੇਤੇ ਆਪਣੇ ਵਿਵਾਦਪੂਰਨ ਬਿਆਨ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ, ਨੇ ਇਕ ਵਾਰ ਫਿਰ ਅਜੀਬ ਬਿਆਨ ਦਿੱਤਾ ਹੈ। ਰਾਸ਼ਟਰਪਤੀ ਰੋਡਰਿਗੋ ਦੁਤ੍ਰੇਤੇ ਨੇ ਆਪਣੇ ਪੂਰਵ-ਰਿਕਾਰਡ ਕੀਤੇ ਜਨਤਕ ਭਾਸ਼ਣ ਵਿੱਚ ਕਿਹਾ ਕਿ ਜਿਹੜੇ ਲੋਕ ਟੀਕਾਕਰਣ ਲਈ ਤਿਆਰ ਨਹੀਂ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਦੇ ਬਾਵਜੂਦ ਜੇ ਕੋਈ ਟੀਕਾ ਲਗਵਾਉਣਾ ਨਹੀਂ ਚਾਹੁੰਦਾ, ਤਾਂ ਉਹ ਭਾਰਤ ਜਾਂ ਅਮਰੀਕਾ ਜਾ ਸਕਦਾ ਹੈ।

ਰੋਡਰਿਗੋ ਦੁਤ੍ਰੇਤੇ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਇਸ ਸਮੇਂ ਦੇਸ਼ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਦੇਸ਼ ਵਿਚ ਇਕ ਰਾਸ਼ਟਰੀ ਐਮਰਜੈਂਸੀ। ਤੁਸੀਂ ਮੈਨੂੰ ਗਲਤ ਨਾ ਸਮਝੋ, ਪਰ ਜੇ ਤੁਹਾਡੇ ਵਿੱਚੋਂ ਕੋਈ ਟੀਕਾ ਨਹੀਂ ਲਗਵਾਉਂਦਾ ਹੈ ਤਾਂ ਮੈਂ ਤੁਹਾਨੂੰ ਗ੍ਰਿਫਤਾਰ ਕਰਵਾ ਦੇਵਾਂਗਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਹਾਂ ਅਤੇ ਤੁਸੀਂ ਸਾਡੇ ਭਾਰ ਨੂੰ ਵਧਾ ਰਹੇ ਹੋ। ਸੋ ਤੁਸੀਂ ਸਾਰੇ ਫਿਲਪੀਨੋ ਸੁਣ ਰਹੇ ਹੋ, ਸਾਵਧਾਨ ਰਹੋ। ਦੁਤ੍ਰੇਤੇ ਨੇ ਆਪਣੇ ਨਾਗਰਿਕਾਂ ਨੂੰ ਧਮਕੀ ਦਿੱਤੀ ਕਿ ਉਹ ਉਨ੍ਹਾਂ ਨੂੰ ਜਬਰੀ ਤਾਕਤ ਦੀ ਵਰਤੋਂ ਕਰਨ ਲਈ ਮਜਬੂਰ ਨਾ ਕਰਨ। ਉਨ੍ਹਾਂ ਸਾਫ ਕਿਹਾ ਕਿ ਜਿਹੜੇ ਲੋਕ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਉਹ ਫਿਲਪੀਨਜ਼ ਛੱਡ ਸਕਦੇ ਹਨ।

ਉਨ੍ਹਾਂ ਕਿਹਾ ਕਿ ਜੋ ਲੋਕ ਮੇਰੇ ਧਮਕੀਆਂ ਤੋਂ ਬਾਅਦ ਵੀ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਉਹ ਭਾਰਤ ਜਾਂ ਅਮਰੀਕਾ ਜਾ ਸਕਦੇ ਹਨ। ਜਿੰਨਾ ਚਿਰ ਤੁਸੀਂ ਇੱਥੇ ਹੋ, ਤੁਸੀਂ ਉਸ ਵਿਅਕਤੀ ਵਰਗੇ ਹੋ ਜੋ ਵਿਸ਼ਾਣੂ ਫੈਲਾ ਸਕਦਾ ਹੈ। ਆਪਣੇ ਆਪ ਨੂੰ ਟੀਕਾ ਲਗਵਾਉਣਾ ਅਕਲਮੰਦੀ ਦੀ ਗੱਲ ਹੈ।
ਇਸ ਤੋਂ ਪਹਿਲਾਂ ਵੀ ਫਿਲੀਪੀਨਜ਼ ਦੇ ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਦੌਰਾਨ ਲਾਏ ਲਾਕਡਾਉਨ ਬਾਰੇ ਵਿਵਾਦਪੂਰਨ ਬਿਆਨ ਦਿੱਤਾ ਸੀ। ਰਾਸ਼ਟਰਪਤੀ ਰੋਡਰਿਗੋ ਦੁਤ੍ਰੇਤੇ ਨੇ ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਨੂੰ ਗੋਲੀ ਮਾਰਨ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਦੇਸ਼ ਵਿੱਚ ਤਾਲਾਬੰਦੀ ਦੀ ਉਲੰਘਣਾ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਗੋਲੀ ਮਾਰਨ ਦੀ ਕਥਿਤ ਘਟਨਾ ਸਾਹਮਣੇ ਆਈ ਸੀ।
Published by: Ashish Sharma
First published: June 24, 2021, 12:44 PM IST
ਹੋਰ ਪੜ੍ਹੋ
ਅਗਲੀ ਖ਼ਬਰ