ਕਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾ ਰਹੀ ਪਲਾਜ਼ਮਾ ਥੈਰੇਪੀ ਮੌਤ ਦਰ ਨੂੰ ਘਟਾਉਣ ਲਈ ਕਾਰਗਰ ਸਿੱਧ ਨਹੀਂ ਹੋ ਰਹੀ। ਇਹ ਖੁਲਾਸਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਦੁਆਰਾ ਕੀਤੇ ਗਏ ਅਧਿਐਨ ਵਿੱਚ ਹੋਇਆ ਹੈ।
ਕੋਵਿਡ -19 ਦੇ ਮਰੀਜ਼ਾਂ 'ਤੇ ਪਲਾਜ਼ਮਾ ਥੈਰੇਪੀ ਦੇ ਪ੍ਰਭਾਵ ਬਾਰੇ ਪਤਾ ਲਗਾਉਣ ਲਈ 22 ਅਪਰੈਲ ਤੋਂ 14 ਜੁਲਾਈ ਤੱਕ 39 ਨਿੱਜੀ ਅਤੇ ਸਰਕਾਰੀ ਹਸਪਤਾਲਾਂ ਵਿੱਚ ਟ੍ਰਾਇਲ ਕੀਤਾ ਗਿਆ ਸੀ। ਅਧਿਐਨ ਵਿੱਚ ਕੁੱਲ 464 ਮਰੀਜ਼ ਸ਼ਾਮਲ ਕੀਤੇ ਗਏ ਸਨ। ਅਧਿਐਨ ਵਿੱਚ ਸਾਬਤ ਹੋਇਆ ਕਿ ਜਿਨ੍ਹਾਂ ਗੰਭੀਰ ਮਰੀਜ਼ਾਂ ਨੂੰ ਪਲਾਜ਼ਾ ਥੈਰੇਪੀ ਦਿੱਤੀ ਗਈ ਤੇ ਜਿਨ੍ਹਾਂ ਨੂੰ ਨਹੀਂ ਦਿੱਤੀ ਗਈ ਦੋਵਾਂ ਦਾ ਹਾਲ ਇਕੋ ਜਿਹਾ ਹੀ ਸੀ।
ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ‘ਕੋਵਿਡ 19 ਨਾਲ ਮੌਤ ਦਰ ਵਿੱਚ ਕਮੀ ਨਾਲ ਪਲਾਜ਼ਮਾ ਥੈਰੇਪੀ ਦਾ ਕੁਝ ਲੈਣਾ ਦੇਣਾ ਨਹੀਂ ਹੈ। ਪਲਾਜ਼ਮਾ ਥੈਰੇਪੀ ਦੇ ਅਸਲ ਜੀਵਨ ਦੇ ਨਤੀਜਿਆਂ ਦਾ ਅਨੁਮਾਨ ਸੀਮਤ ਪ੍ਰਯੋਗਸ਼ਾਲੀ ਸਮਰੱਥਾ ਵਾਲੇ ਇਸ ਟ੍ਰਾਇਲ ਦੁਆਰਾ ਕੀਤਾ ਗਿਆ ਸੀ।
ਅਧਿਐਨ ਦੀ ਅਜ਼ਮਾਇਸ਼ ਵਿਚ ਕੋਰੋਨਾ ਵਾਇਰਸ ਕਾਰਨ ਦਾਖਲ 464 ਮਰੀਜ਼ ਸ਼ਾਮਲ ਸਨ। ਇਨ੍ਹਾਂ ਵਿੱਚੋਂ 235 ਵਿਅਕਤੀਆਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ। ਸਿਰਫ 229 ਮਰੀਜ਼ਾਂ ਨੂੰ ਮਿਆਰੀ ਦੇਖਭਾਲ ਪ੍ਰਦਾਨ ਕੀਤੀ ਗਈ। ਮਰੀਜ਼ਾਂ ਨੂੰ 200 ਮਿ.ਲੀ. ਪਲਾਜ਼ਮਾ ਦਿੱਤਾ ਗਿਆ.।ਮਿਆਰੀ ਦੇਖਭਾਲ ਵਾਲੇ ਮਰੀਜ਼ਾਂ ਮੁਕਾਬਲੇ ਠੀਕ ਹੋਣ ਲਈ ਉਨ੍ਹਾਂ ਨੂੰ 24 ਘੰਟੇ ਵੱਧ ਲੱਗ ਗਏ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19