ਪਹਾੜਾਂ ਤੋੋਂ ਆਈਆਂ ਭੀੜ-ਭਾੜ ਵਾਲੀਆਂ ਤਸਵੀਰਾ ਤੋਂ PM ਮੋਦੀ ਚਿੰਤਤ, ਬੋਲੇ- ਇੰਜ ਹਾਰ ਜਾਵਾਂਗੇ ਕੋਰੋਨਾ ਖਿਲਾਫ ਜੰਗ

News18 Punjabi | News18 Punjab
Updated: July 9, 2021, 11:21 AM IST
share image
ਪਹਾੜਾਂ ਤੋੋਂ ਆਈਆਂ ਭੀੜ-ਭਾੜ ਵਾਲੀਆਂ ਤਸਵੀਰਾ ਤੋਂ PM ਮੋਦੀ ਚਿੰਤਤ, ਬੋਲੇ- ਇੰਜ ਹਾਰ ਜਾਵਾਂਗੇ ਕੋਰੋਨਾ ਖਿਲਾਫ ਜੰਗ
ਪੀਐਮ ਮੋਦੀ ਨੇ ਭੀੜ ਭਰੀ ਜਗ੍ਹਾ, ਮਾਸਕ ਤੋਂ ਬਿਨਾਂ ਤੁਰਦੇ ਜਾਂ ਸਮਾਜਿਕ ਦੂਰੀਆਂ ਦੀ ਉਲੰਘਣਾ ਕਰਨ ਵਾਲੇ ਦ੍ਰਿਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ। (file photo)

ਪੀਐਮ ਮੋਦੀ ਨੇ ਭੀੜ ਭਰੀ ਜਗ੍ਹਾ, ਮਾਸਕ ਤੋਂ ਬਿਨਾਂ ਤੁਰਦੇ ਜਾਂ ਸਮਾਜਿਕ ਦੂਰੀਆਂ ਦੀ ਉਲੰਘਣਾ ਕਰਨ ਵਾਲੇ ਦ੍ਰਿਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਹੋਣ ਉੱਤੇ ਪਾਬੰਦੀਆਂ ਵਿੱਚ ਵੀ ਢਿੱਲ ਦਿੱਤੀ ਜਾ ਰਹੀ ਹੈ ਪਰ ਲੋਕਾਂ ਦੀ ਲਾਪ੍ਰਵਾਹੀ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ‘ਤੇ ਚਿੰਤਾ ਜ਼ਾਹਰ ਕੀਤੀ। ਪੀਐਮ ਮੋਦੀ ਨੇ ਭੀੜ ਭਰੀ ਜਗ੍ਹਾ, ਮਾਸਕ ਤੋਂ ਬਿਨਾਂ ਤੁਰਦੇ ਜਾਂ ਸਮਾਜਿਕ ਦੂਰੀਆਂ ਦੀ ਉਲੰਘਣਾ ਕਰਨ ਵਾਲੇ ਦ੍ਰਿਸ਼ਾਂ 'ਤੇ ਚਿੰਤਾ ਜ਼ਾਹਰ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ, ਪਿਛਲੇ ਕੁਝ ਦਿਨਾਂ ਤੋਂ ਅਸੀਂ ਸਾਰੀਆਂ ਭੀੜ ਵਾਲੀਆਂ ਥਾਵਾਂ ਦੀਆਂ ਤਸਵੀਰਾਂ ਅਤੇ ਵੀਡੀਓ ਦੇਖ ਰਹੇ ਹਾਂ ਅਤੇ ਲੋਕ ਬਿਨਾ ਮਾਸਕ ਜਾਂ ਸਮਾਜਕ ਦੂਰੀਆਂ ਦੇ ਘੁੰਮ ਰਹੇ ਹਨ। ਇਹ ਚੰਗੀਆਂ ਤਸਵੀਰਾਂ ਨਹੀਂ ਹਨ। ਇਹ ਤਸਵੀਰਾਂ ਡਰਾਉਣੀਆਂ ਹਨ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੇ ਕੋਰੋਨਾ ਯੋਧੇ ਅਤੇ ਫਰੰਟ ਲਾਈਨ ਵਰਕਰ ਦੀ ਮਹਾਂਮਾਰੀ ਵਿਰੁੱਧ ਲੜਾਈ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ, ਇਸ ਦੌਰਾਨ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਲਈ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਇਸ ਦੇ ਦੂਰ-ਦੂਰ ਤਕ ਮਾੜੇ ਪ੍ਰਭਾਵ ਹੋਣਗੇ, ਜੋ ਸਾਡੀ ਕੋਰੋਨਾ ਦੇ ਵਿਰੁੱਧ ਲੜਾਈ ਨੂੰ ਕਮਜ਼ੋਰ ਕਰਨਗੇ। ਬਹੁਤ ਸਾਰੇ ਦੇਸ਼ਾਂ ਵਿਚ ਸੰਕਰਮਣ ਇਕ ਵਾਰ ਫਿਰ ਵੱਧਣਾ ਸ਼ੁਰੂ ਹੋ ਗਿਆ ਹੈ। ਵਾਇਰਸ ਵੀ ਨਵੇਂ ਰੂਪ ਧਾਰਨ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ, ਅਸੀਂ ਕਿਸੇ ਨੂੰ ਡਰਾਉਣਾ ਨਹੀਂ ਚਾਹੁੰਦੇ, ਪਰ ਸਾਨੂੰ ਹਰ ਸੰਭਵ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਇਹ ਜ਼ਰੂਰੀ ਹੈ ਤਾਂ ਜੋ ਇਸ ਮਹਾਂਮਾਰੀ ਨੂੰ ਲੜਿਆ ਜਾ ਸਕੇ। ਇਸ ਦੇ ਨਾਲ, ਪ੍ਰਧਾਨਮੰਤਰੀ ਨੇ ਮਹਾਰਾਸ਼ਟਰ ਅਤੇ ਕੇਰਲ ਤੋਂ ਲਗਾਤਾਰ ਆਉਣ ਵਾਲੇ ਮਾਮਲਿਆਂ ਦੀ ਚਿੰਤਾ ਦਾ ਪ੍ਰਗਟਾਵਾ ਕੀਤਾ।
Published by: Sukhwinder Singh
First published: July 9, 2021, 11:21 AM IST
ਹੋਰ ਪੜ੍ਹੋ
ਅਗਲੀ ਖ਼ਬਰ