ਅਸੀਂ ਦੋਸਤੀ ਨਿਭਾਉਣਾ ਵੀ ਜਾਣਦੇ ਹਾਂ ਤੇ ਅੱਖਾਂ ਵਿਖਾਉਣ ਵਾਲੇ ਨੂੰ ਜਵਾਬ ਦੇਣਾ ਵੀ: ਮੋਦੀ

News18 Punjabi | News18 Punjab
Updated: June 28, 2020, 1:55 PM IST
share image
ਅਸੀਂ ਦੋਸਤੀ ਨਿਭਾਉਣਾ ਵੀ ਜਾਣਦੇ ਹਾਂ ਤੇ ਅੱਖਾਂ ਵਿਖਾਉਣ ਵਾਲੇ ਨੂੰ ਜਵਾਬ ਦੇਣਾ ਵੀ: ਮੋਦੀ
ਅਸੀਂ ਦੋਸਤੀ ਨਿਭਾਉਣਾ ਵੀ ਜਾਣਦੇ ਹਾਂ ਤੇ ਅੱਖਾਂ ਵਿਖਾਉਣ ਵਾਲੇ ਨੂੰ ਜਵਾਬ ਦੇਣਾ ਵੀ: ਮੋਦੀ

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਹੋਈ ਹਿੰਸਕ ਝੜਪ ਅਤੇ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾਵਾਇਰਸ ਸੰਕਰਮਣ ਦੇ ਮਾਮਲਿਆਂ ਦੇ ਵਿਚਕਾਰ ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਿਤ ਕੀਤਾ।

ਪੂਰਬੀ ਲੱਦਾਖ ਵਿਚ ਪਿਛਲੇ ਕਈ ਮਹੀਨਿਆਂ ਦੇ ਤਣਾਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਚੀਨ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਭਾਰਤ ਗੁਆਂਢੀ ਦੇਸ਼ ਨਾਲ ਦੋਸਤੀ ਨਿਭਾਉਣਾ ਵੀ ਜਾਣਦਾ ਹੈ ਅਤੇ ਉਸ ਨੂੰ ਅੱਖਾਂ ਵਿਚ ਅੱਖਾਂ ਪਾ ਕੇ ਚੁਣੌਤੀ ਦੇਣਾ ਵੀ ਜਾਣਦਾ ਹੈ।

ਚੀਨ ਨਾਲ ਗਲਵਾਨ ਵਾਦੀ ਵਿਚ ਅਸਲ ਕੰਟਰੋਲ ਰੇਖਾ (ਐੱਲਏਸੀ) ’ਤੇ ਤਣਾਅ ਬਾਰੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੋਸਤੀ ਨਿਭਾਉਣਾ ਜਾਣਦਾ ਹੈ ਪਰ ਜੇ ਕੋਈ ਉਸ ਦੀ ਧਰਤੀ ਨੂੰ ਵੇਖਦਾ ਹੈ ਤਾਂ ਇਸ ਦਾ ਢੁਕਵਾਂ ਜਵਾਬ ਦੇਣਾ ਵੀ ਜਾਣਦਾ ਹੈ। ਪ੍ਰੋਗਰਾਮ 'ਮਨ ਕੀ ਬਾਤ ਵਿਚ ਪ੍ਰਧਾਨ ਮੰਤਰੀ ਨੇ ਗਾਲਵਨ ਵੈਲੀ ਵਿਚ ਸ਼ਹੀਦ ਹੋਏ ਭਾਰਤੀ ਸਪੂਤਾਂ ਨੂੰ ਯਾਦ ਕਰਦਿਆਂ ਰਾਸ਼ਟਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ।
ਉਨ੍ਹਾਂ ਕਿਹਾ, "ਵਿਸ਼ਵ ਨੇ ਆਪਣੀਆਂ ਸਰਹੱਦਾਂ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਭਾਰਤ ਦੀ ਵਚਨਬੱਧਤਾ ਵੇਖੀ ਹੈ।" ਭਾਰਤ ਦੋਸਤੀ ਕਰਨਾ ਜਾਣਦਾ ਹੈ ਪਰ ਇਹ ਭਾਰਤ ਦੀ ਧਰਤੀ ’ਤੇ ਅੱਖ ਰੱਖਣ ਵਾਲਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣਾ ਤੇ ਢੁਕਵਾਂ ਜੁਆਬ ਦੇਣਾ ਵੀ ਜਾਣਦਾ ਹੈ। ਕੋਵਿਡ -19 ਮਹਾਂਮਾਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਕ ਪਾਸੇ ਜਿੱਥੇ ਦੇਸ਼ ਦ੍ਰਿੜਤਾ ਨਾਲ ਇਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉਥੇ ਦੂਜੇ ਪਾਸੇ ਇਹ "ਕੁਝ ਗੁਆਂਢੀਆਂ ਵੱਲੋਂ ਪੇਸ਼ ਕੀਤੀਆਂ ਚੁਣੌਤੀਆਂ ਨਾਲ ਵੀ ਨਜਿੱਠ ਰਿਹਾ ਹੈ।

ਉਨ੍ਹਾਂ ਕਿਹਾ, “ਸਾਨੂੰ ਹੁਣ ਤੋਂ ਛੇ-ਸੱਤ ਮਹੀਨੇ ਪਹਿਲਾਂ ਕਿੱਥੇ ਪਤਾ ਸੀ ਕਿ ਕਰੋਨਾ ਵਰਗਾ ਸੰਕਟ ਆਵੇਗਾ ਅਤੇ ਇਸ ਵਿਰੁੱਧ ਇਹ ਲੜਾਈ ਇੰਨੀ ਲੰਬੀ ਚੱਲੇਗੀ। ਇਹ ਸੰਕਟ ਬਣਿਆ ਹੋਇਆ ਹੈ, ਉਪਰੋਂ ਦੇਸ਼ ਵਿਚ ਨਵੀਆਂ ਚੁਣੌਤੀਆਂ ਆ ਰਹੀਆਂ ਹਨ।
First published: June 28, 2020, 1:55 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading