ਵੈਂਟੀਲੇਟਰ ਦਾਣ ਕਰਨ ਬਦਲੇ PM ਮੋਦੀ ਨੇ ਟਰੰਪ ਦਾ ਕੀਤਾ ਧੰਨਵਾਦ

News18 Punjabi | News18 Punjab
Updated: May 16, 2020, 3:32 PM IST
share image
ਵੈਂਟੀਲੇਟਰ ਦਾਣ ਕਰਨ ਬਦਲੇ PM ਮੋਦੀ ਨੇ ਟਰੰਪ ਦਾ ਕੀਤਾ ਧੰਨਵਾਦ
ਵੈਂਟੀਲੇਟਰ ਦਾਣ ਕਰਨ ਬਦਲੇ PM ਮੋਦੀ ਨੇ ਟਰੰਪ ਦਾ ਕੀਤਾ ਧੰਨਵਾਦ

  • Share this:
  • Facebook share img
  • Twitter share img
  • Linkedin share img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਵੈਂਟੀਲੇਟਰਾਂ ਦਾਨ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ ਹੈ। ਨਾਲ ਹੀ ਕਿਹਾ ਕਿ ਉਹ ਮਿਲ ਕੇ ਕੋਰੋਨਾ ਵਰਗੀ ਮਹਾਂਮਾਰੀ ਨੂੰ ਹਰਾ ਦੇਣਗੇ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਭਾਰਤ ਨੂੰ ਵੈਂਟੀਲੇਟਰ ਦਾਨ ਕਰਨ ਦਾ ਐਲਾਨ ਕਰਦਿਆਂ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦਾ ਚੰਗਾ ਮਿੱਤਰ ਦੱਸਿਆ ਸੀ।

ਪੀਐਮ ਮੋਦੀ ਨੇ ਟਵੀਟ ਕਰਦਿਆਂ ਟਰੰਪ ਦਾ ਧੰਨਵਾਦ ਕਰਦਿਆਂ ਕਿਹਾ, 'ਤੁਹਾਡਾ ਧੰਨਵਾਦ ਟਰੰਪ। ਅਸੀਂ ਸਾਰੇ ਇਸ ਮਹਾਂਮਾਰੀ ਦੇ ਵਿਰੁੱਧ ਲੜ ਰਹੇ ਹਾਂ, ਅਜਿਹੀ ਸਥਿਤੀ ਵਿਚ, ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਮਿਲ ਕੇ ਕੰਮ ਕਰੀਏ। ਤਾਂ ਜੋ ਪੂਰੀ ਦੁਨੀਆਂ ਨੂੰ ਕੋਰੋਨਾ ਤੋਂ ਮੁਕਤ ਕੀਤਾ ਜਾ ਸਕੇ। '


ਇਸ ਤੋਂ ਪਹਿਲਾਂ ਇੱਕ ਟਵੀਟ ਵਿੱਚ ਟਰੰਪ ਨੇ ਕਿਹਾ ਸੀ ਕਿ ਮੈਨੂੰ ਇਹ ਐਲਾਨ ਕਰਦਿਆਂ ਮਾਣ ਹੈ ਕਿ ਅਮਰੀਕਾ, ਭਾਰਤ ਵਿਚ ਸਾਡੇ ਦੋਸਤਾਂ ਨੂੰ ਵੈਂਟੀਲੇਟਰ ਦਾਨ ਕਰੇਗਾ। ਅਸੀਂ ਇਸ ਮਹਾਂਮਾਰੀ ਦੌਰਾਨ ਭਾਰਤ ਅਤੇ ਨਰਿੰਦਰ ਮੋਦੀ ਦੇ ਨਾਲ ਖੜੇ ਹਾਂ। ਅਸੀਂ ਵੈਕਸੀਨ ਦੇ ਵਿਕਾਸ ਵਿਚ ਵੀ ਸਹਿਯੋਗ ਕਰ ਰਹੇ ਹਾਂ। ਇਕੱਠੇ ਮਿਲ ਕੇ ਅਸੀਂ ਅਦਿੱਖ ਦੁਸ਼ਮਣ ਨੂੰ ਹਰਾਵਾਂਗੇ!
First published: May 16, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading