
ਪੁਲਿਸ ਨੇ 500 ਮਜਦੂਰਾ ਤੇ ਫਰੂਟ ਰੇਹੜੀ ਵਾਲਿਆਂ ਨੂੰ ਮਾਸਕ, ਹੱਥ ਧੋਣ ਦੇ ਸਾਬਣ ਤੇ ਸੈਨੀਟਾਈਜ਼ਰ ਵੰਡੇ
ਰਾਜਪੁਰਾ (ਅਮਰਜੀਤ ਸਿੰਘ ਪੰਨੂ): ਅਕਸਰ ਪੰਜਾਬ ਦੀ ਟਰੈਫਿਕ ਪੁਲਿਸ ਸੜਕਾਂ ਚਲਾਨ ਕਟ ਦੀ ਨਜਰ ਆਉਂਦੀ ਹੈ। ਖਾਸ ਕਰਕੇ ਗਰੀਬ ਲੋਕਾਂ ਦੇ ਹੀ ਚਲਾਨ ਕੱਟ ਹਨ ਪਰ ਇਕ ਵਾਰੀ ਤਾਂ ਰਾਜਪੁਰਾ ਦੇ ਮਜਦੂਰਾ ਦੇ ਅੱਡੇ ਭਾਜੜਾਂ ਪੈ ਗਈਆਂ ਕਿ ਪੁਲਿਸ ਸਾਨੂੰ ਫੜਨ ਆਈ ਕਿ ਅਸੀ ਬਿਨਾ ਮਾਸਕ ਪਾਏ ਤੋ ਖੜ੍ਹੇ ਹਾਂ ਪਰ ਮਜਦੂਰ ਹੈਰਾਨ ਸਨ ਕਿ ਪੁਲਿਸ ਸਾਨੂੰ ਮਾਸਕ ਹੱਥ ਧੋਣ ਦਾ ਸਾਬਣ ਤੇ ਸੈਨੀਟਾਈਜ਼ਰ ਦੇਣ ਵਾਸ ਤੇ ਆਈ ਹੈ। ਕਿਉਂਕਿ ਰਾਜਪੁਰਾ ਵਿੱਚ ਕਰੋਨਾ ਦੀ ਬਿਮਾਰੀ ਨੇ ਕਾਫੀ ਲੋਕਾ ਦੀ ਜਾਣ ਲੇ ਚੁਕੀ ਹੈ ਰਾਜਪੁਰਾ ਦੇ ਪਟਿਆਲਾ ਰੋਡ ਤੇ ਸੜਕਾਂ ਤੇ ਖੜ੍ਹੇ ਫਲ ਫਰੂਟ ਵੇਚਣ ਵਾਲਿਆਂ ਨੂੰ ਟਰੈਫਿਕ ਪੁਲਿਸ ਮਾਸਕ ਸਾਬਣ ਹੱਥ ਧੋਣ ਵਾਲਾ ਅਤੇ ਸਨਿਟੀਜ਼ਰ ਦਿੱਤੇ ਗਏ ਤਾਂ ਇਹ ਲੋਕ ਲੋਕਾ ਕਰੋਨਾ ਦੀ ਬਿਮਾਰੀ ਦੇ ਸ਼ਿਕਾਰ ਨਾ ਹੋ ਜਾਣ।
ਜਜ਼ਵਿੰਦਰ ਸਿੰਘ ਰਾਜਪੁਰਾ ਟਰੈਫਿਕ ਪੁਲਿਸ ਮੁੱਖ ਅਫ਼ਸਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਜਦੂਰਾ ਤੇ ਫਰੂਟ ਰੇਹੜੀ ਤੇ ਵੇਚਣ ਵਾਲਿਆਂ ਨੂੰ ਮਾਸਕ ਹੱਥ ਧੋਣ ਵਾਲਾ ਸਾਬਣ ਸੈਨੀਟਾਈਜ਼ਰ ਵੱਡੇ ਗਏ ਹਨ ਤਾਂ ਇਹ ਲੋਕ ਕਰੋਨਾ ਦੀ ਬਿਮਾਰੀ ਦੀ ਲਪੇਟ ਵਿੱਚ ਨਾ ਆ ਜਾਣ। ਰਾਜਪੁਰਾ ਦੇ ਲੇਬਰ ਚੌਕ ਤੇ ਸਵੇਰੇ ਪੰਜ ਸੋ ਦੇ ਕਰੀਬ ਦਿਹਾੜੀ ਦਾਰ ਮਜਦੂਰ ਖੜ੍ਹਦੇ ਹਨ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।