ਪਿੰਡ ਬਲਬੇੜਾ ਵਿਚ ਪੁਲਿਸ ਨੇ ਨਿਹੰਗਾਂ ਦੇ ਗੁਰਦੁਆਰੇ ਨੂੰ ਘੇਰਾ ਪਾਇਆ ਹੋਇਆ ਸੀ। ਸਪੈਸ਼ਲ ਆਪਰੇਸ਼ਨ ਟੀਮ ਨੇ ਕਾਰਵਾਈ ਕੀਤੀ ਹੈ। ਇਸ ਮੌਕੇ ਗੋਲੀਆ ਚੱਲਣ ਦੀ ਵੀ ਆਵਾਜ਼ ਆ ਰਹੀ ਸੀ। ਕੁਝ ਕਮਾਂਡੋਜ਼ ਨੂੰ ਗੁਰਦੁਆਰਾ ਦੇ ਅੰਦਰ ਦਾਖਲ ਹੋਣਾ ਪਿਆ।
ਇਸ ਤੋਂ ਪਹਿਲਾ ਪੁਲਿਸ ਅਤੇ ਕਮਾਂਡੋਜ਼ ਨੇ ਚਾਰੇ ਪਾਸੇ ਘੇਰਾ ਪਾ ਕੇ ਕਈ ਘੰਟੇ ਬਾਹਰ ਨਿਕਲਣ ਦੀਆ ਅਪੀਲਾਂ ਕੀਤੀਆ ਫਿਰ ਇਸ ਤੋਂ ਬਾਅਦ ਗੋਲੀਆਂ ਦੀ ਬੁਛਾੜ ਕਰਕੇ ਪੁਲਿਸ ਨੇ ਐਕਸ਼ਨ ਕੰਪਲੀਟ ਕਰ ਲਿਆ ਹੈ। ਇਸ ਮੌਕੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਮੌਕੇ ਪੁਲਿਸ ਨੇ ਗੁਰਦੁਆਰੇ ਦੀ ਮਰਿਆਦਾ ਨੂੰ ਧਿਆਨ ਵਿਚ ਰੱਖ ਕੇ ਕਾਰਵਾਈ ਕੀਤੀ ਹੈ।
ਜਿਕਰਯੋਗ ਹੈ ਸਵੇਰੇ ਸਵਾ ਛੇ ਵਜੇ ਚਾਰ ਨਿਹੰਗ ਸਿੰਘ ਗੱਡੀ ਵਿਚ ਆਏ। ਜਦੋਂ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਰੋਕ ਕੇ ਪੁੱਛਿਆ ਕਿ ਪਾਸ ਹੈ ਤਾਂ ਉਹ ਭੜਕ ਉਠੇ ਤੇ ਬੈਰੀਕੇਡ ਤੋਂ ਗੱਡੀ ਲੰਘਾ ਕੇ ਮੰਡੀ ਦੇ ਬੋਰਡ ਵਿਚ ਮਾਰੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਰੋਕਣਾ ਚਾਹਿਆ ਤਾਂ ਨਿਹੰਗਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਐਸਐਚਓ ਸਦਰ ਪਟਿਆਲਾ ਦੇ ਕੂਹਣੀ 'ਤੇ ਸੱਟ ਵੱਜੀ ਤੇ ਇਕ ਹੋਰ ਮੁਲਾਜ਼ਮ ਜ਼ਖ਼ਮੀ ਹੋ ਗਿਆ। ਇਸ ਮੌਕੇ ਇਕ ਨਿਹੰਗ ਸਿੰਘਾਂ ਨੇ ਕਿਰਪਾਨ ਮਾਰ ਕੇ ਇਕ ਏਐਸਆਈ ਦਾ ਗੁੱਟ ਵੱਢ ਦਿੱਤਾ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Attack, Coronavirus, Punjab Police