COVID-19: ਦਫਤਰਾਂ 'ਚ ਸ਼ਿਫਟ 8 ਤੋਂ ਵਧਾ ਕੇ 12 ਘੰਟੇ ਕਰਨ ਦੀ ਤਿਆਰੀ, ਕਾਨੂੰਨ ਵਿਚ ਸੋਧ ਬਾਰੇ ਵਿਚਾਰ...

News18 Punjabi | News18 Punjab
Updated: April 14, 2020, 6:11 PM IST
share image
COVID-19: ਦਫਤਰਾਂ 'ਚ ਸ਼ਿਫਟ 8 ਤੋਂ ਵਧਾ ਕੇ 12 ਘੰਟੇ ਕਰਨ ਦੀ ਤਿਆਰੀ, ਕਾਨੂੰਨ ਵਿਚ ਸੋਧ ਬਾਰੇ ਵਿਚਾਰ...
Covid 19: ਦਫਤਰਾਂ 'ਚ ਸ਼ਿਫਟ 8 ਤੋਂ ਵਧਾ ਕੇ 12 ਘੰਟੇ ਕਰਨ ਦੀ ਤਿਆਰੀ...

  • Share this:
  • Facebook share img
  • Twitter share img
  • Linkedin share img
ਸਰਕਾਰ ਵੱਲੋਂ ਨੌਕਰੀ ਕਰਨ ਵਾਲਿਆਂ ਲਈ ਦਫਤਰ ਵਿਚ ਕੰਮ ਦਾ ਸਮਾਂ ਵਧਾਉਣ ਦੀ ਤਿਆਰੀ ਹੈ। ਭਾਰਤ ਸਰਕਾਰ ਕੰਮਕਾਜੀ ਸਮੇਂ ਨੂੰ 8 ਘੰਟੇ ਤੋਂ ਵਧਾ ਕੇ 12 ਕਰਨ 'ਤੇ ਵਿਚਾਰ ਕਰ ਰਹੀ ਹੈ। ਕੋਰੋਨਾਵਾਇਰਸ ਦੇ ਖਤਰੇ ਪਿੱਛੋਂ ਭਾਰਤ ਵਿੱਚ ਤਾਲਾਬੰਦੀ ਕਾਰਨ ਇਸ ਸਮੇਂ ਮਜ਼ਦੂਰਾਂ ਦੀ ਘਾਟ ਆਈ ਹੈ, ਜਦੋਂ ਕਿ ਹਰ ਰੋਜ਼ ਸਮਾਨ ਦੀ ਮੰਗ ਤੇਜ਼ੀ ਨਾਲ ਵਧੀ ਹੈ। ਇਸੇ ਲਈ ਸਰਕਾਰ ਇਸ ਵਿਚ ਤਬਦੀਲੀ ਕਰਨ ‘ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਸਬੰਧਤ 1948 ਦੇ ਕਾਨੂੰਨ ਵਿਚ ਤਬਦੀਲੀ ਵਿਚਾਰ ਅਧੀਨ ਹੈ।

ਹੁਣ ਕੀ ਹੋਵੇਗਾ- ਇਕਨੌਮਿਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਨਵਾਂ ਆਰਡੀਨੈਂਸ ਰਾਜ ਸਰਕਾਰਾਂ ਨੂੰ ਅਦਾਰਿਆਂ ਵਿਚ ਕਰਮਚਾਰੀਆਂ ਦੇ ਕੰਮ ਕਰਨ ਦੇ ਸਮੇਂ ਵਿਚ ਵਾਧਾ ਕਰਨ ਦੀ ਇਜਾਜ਼ਤ ਦੇਵੇਗਾ। ਕਾਨੂੰਨ ਵਿਚ ਨਵਾਂ ਬਦਲਾਅ ਕੰਪਨੀਆਂ ਨੂੰ ਸ਼ਿਫਟ ਵਧਾਉਣ ਦਾ ਅਧਿਕਾਰ ਦੇਵੇਗਾ। ਇਸ ਸਮੇਂ, ਰੋਜ਼ਾਨਾ ਇੱਕ 8 ਘੰਟੇ ਦੀ ਸ਼ਿਫਟ ਹੁੰਦੀ ਹੈ।

ਹਫ਼ਤੇ ਵਿਚ ਸਿਰਫ ਛੇ ਦਿਨ (ਜਾਂ 48 ਘੰਟੇ) ਹੀ ਕਿਸੇ ਤੋਂ ਕੰਮ ਕਰਵਾਇਆ ਜਾ ਸਕਦੇ ਹਨ। ਜੇ ਇਸ ਪ੍ਰਸਤਾਵ ਦਾ ਫੈਸਲਾ ਹੋ ਜਾਂਦਾ ਹੈ ਤਾਂ ਰੋਜ਼ਾਨਾ ਸ਼ਿਫਟ 12 ਘੰਟਿਆਂ ਦੀ ਹੋਵੇਗੀ। ਇਸ ਤੋਂ ਬਾਅਦ ਹਫ਼ਤੇ ਦੇ ਛੇ ਦਿਨ (72 ਘੰਟੇ) ਦੀ ਕੰਮ ਕਰਵਾਉਣ ਦੀ ਆਗਿਆ ਹੋਵੇਗੀ। ਇਸ ਦੇ ਲਈ 1948 ਦੇ ਫੈਕਟਰੀ ਐਕਟ ਵਿਚ ਸੋਧ ਕਰਨੀ ਪਵੇਗੀ।
ਮੌਜੂਦਾ ਕਾਨੂੰਨ, 1948 ਐਕਟ ਦੀ ਧਾਰਾ 51, ਕਹਿੰਦਾ ਹੈ ਕਿ ਕਿਸੇ ਵੀ ਬਾਲਗ ਨੂੰ ਫੈਕਟਰੀ ਵਿੱਚ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ, ਕਿਸੇ ਤੋਂ ਹਫ਼ਤੇ ਵਿਚ 48 ਘੰਟਿਆਂ ਤੋਂ ਵੱਧ ਕੰਮ ਨਹੀਂ ਕਰਵਾਇਆ ਜਾ ਸਕਦਾ।

ਅਜਿਹਾ ਕਿਉਂ? ਇਕਨੌਮਿਕ ਟਾਈਮਜ਼ ਦੀ ਰਿਪੋਰਟ ਵਿਚ ਅੱਗੇ ਦੱਸਿਆ ਗਿਆ ਹੈ ਕਿ ਕੰਪਨੀ ਮਾਲਕਾਂ ਅਤੇ ਉਦਯੋਗਾਂ ਨੇ ਸਰਕਾਰ ਨੂੰ ਕੰਮ ਦੇ ਸਮੇਂ ਵਿਚ ਵਾਧਾ ਕਰਨ ਦੀ ਬੇਨਤੀ ਕੀਤੀ ਹੈ। ਇਸ ਪਿੱਛੇ ਤਰਕ ਇਹ ਦਿੱਤਾ ਗਿਆ ਹੈ ਕਿ ਇਸ ਸਮੇਂ ਕੰਮ ਕਰਨ ਵਾਲਿਆਂ ਦੀ ਘਾਟ ਹੈ। ਇਸ ਨਾਲ ਤਾਲਾਬੰਦੀ ਦੀ ਸਮੱਸਿਆ ਨੂੰ ਹੱਲ ਕਰਨ ਵਿਚ ਸਹਾਇਤਾ ਕਰੇਗੀ। ਇਹ ਆਰਥਿਕ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਸਰਕਾਰ ਦੀ ਯੋਜਨਾ ਦੇ ਹਿੱਸੇ ਵਜੋਂ, ਬਹੁਤ ਸਾਰੇ ਕੇਂਦਰੀ ਮੰਤਰੀਆਂ ਨੇ ਸੋਮਵਾਰ ਤੋਂ ਆਪਣੇ ਆਪਣੇ ਦਫਤਰਾਂ ਤੋਂ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਹੈ।
First published: April 14, 2020, 5:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading