ਪੰਜਾਬ 'ਚ ਬਣੀਆਂ ਪੀ ਪੀ ਈ ਕਿੱਟਾਂ ਵਿਦੇਸ਼ਾਂ ਨੂੰ ਭੇਜਣ ਦੀ ਤਿਆਰੀ 

News18 Punjabi | News18 Punjab
Updated: May 22, 2020, 8:10 PM IST
share image
ਪੰਜਾਬ 'ਚ ਬਣੀਆਂ ਪੀ ਪੀ ਈ ਕਿੱਟਾਂ ਵਿਦੇਸ਼ਾਂ ਨੂੰ ਭੇਜਣ ਦੀ ਤਿਆਰੀ 
ਪੰਜਾਬ 'ਚ ਬਣੀਆਂ ਪੀ ਪੀ ਈ ਕਿੱਟਾਂ ਵਿਦੇਸ਼ਾਂ ਨੂੰ ਭੇਜਣ ਦੀ ਤਿਆਰੀ

ਪੀ ਪੀ ਈ ਕਿੱਟਾਂ ਦੇ ਨਿਰਮਾਣ ਵਿੱਚ ਪੰਜਾਬ ਦੀ ਸਮਰੱਥਾ ਨੂੰ ਪੂਰੀ ਤਰਾਂ ਵਰਤਣ ਦੇ ਉਦੇਸ਼ ਨਾਲ ਸੂਬੇ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੇਂਦਰੀ ਉਦਯੋਗ ਮੰਤਰੀ ਪਿਊਸ਼ ਗੋਇਲ ਨੂੰ ਪੀ.ਪੀ.ਈ. ਸੂਟਾਂ ਦੇ ਲੋੜਵੰਦ ਦੇਸ਼ਾਂ ਨੂੰ ਨਿਰਯਾਤ ਕਰਨ ਦੀ ਪ੍ਰਵਾਨਗੀ ਦੇਣ 'ਤੇ ਵਿਚਾਰ ਕਰਨ ਲਈ ਪੱਤਰ ਲਿਖਿਆ ਹੈ।

  • Share this:
  • Facebook share img
  • Twitter share img
  • Linkedin share img
ਪੀ ਪੀ ਈ ਕਿੱਟਾਂ ਦੇ ਨਿਰਮਾਣ ਵਿੱਚ ਪੰਜਾਬ ਦੀ ਸਮਰੱਥਾ ਨੂੰ ਪੂਰੀ ਤਰਾਂ ਵਰਤਣ ਦੇ ਉਦੇਸ਼ ਨਾਲ ਸੂਬੇ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੇਂਦਰੀ ਉਦਯੋਗ ਮੰਤਰੀ ਪਿਊਸ਼ ਗੋਇਲ ਨੂੰ ਪੀ.ਪੀ.ਈ. ਸੂਟਾਂ ਦੇ ਲੋੜਵੰਦ ਦੇਸ਼ਾਂ ਨੂੰ ਨਿਰਯਾਤ ਕਰਨ ਦੀ ਪ੍ਰਵਾਨਗੀ ਦੇਣ 'ਤੇ ਵਿਚਾਰ ਕਰਨ ਲਈ ਪੱਤਰ ਲਿਖਿਆ ਹੈ।

ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਅਰੋੜਾ ਨੇ ਕਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਸੂਬੇ ਦੇ ਉਦਯੋਗਾਂ ਵੱਲੋਂ ਅੱਗੇ ਆ ਕੇ ਪੀਪੀਈਜ਼ ਦੇ ਨਿਰਮਾਣ  ਵਿੱਚ ਨਿਭਾਈ ਸ਼ਾਨਦਾਰ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੇ ਉਦਯੋਗ ਹੁਣ ਇਸ ਸਥਿਤੀ ਵਿੱਚ ਹਨ ਕਿ ਹੋਰਨਾਂ ਦੇਸ਼ਾਂ ਨੂੰ ਆਰਡਰ 'ਤੇ ਇਹਨਾਂ ਮਿਆਰੀ ਉਤਪਾਦਾਂ ਦਾ ਨਿਰਯਾਤ ਕਰ ਸਕਣ।

ਪੰਜਾਬ ਵਿੱਚ 58 ਪੀਪੀਈ ਸੂਟ ਨਿਰਮਾਤਾਵਾਂ ਨੇ  ਐਸ.ਆਈ.ਟੀ.ਆਰ.ਓ/ ਡੀ.ਆਰ.ਡੀ.ਓ ਤੋਂ ਸਰਟੀਫਿਕੇਸ਼ਨ ਪ੍ਰਾਪਤ ਕਰ ਲਿਆ ਹੈ ਅਤੇ ਪ੍ਰੋਸੈਸਿੰਗ ਆਰਡਰ ਸ਼ੁਰੂ ਕਰਨ ਲਈ ਤਿਆਰ ਹਨ। ਉਕਤ ਨਿਰਮਾਤਾਵਾਂ ਦੀ ਪੀਪੀਈ ਸੂਟ ਅਤੇ ਮਿਆਰੀ ਉਤਪਾਦਾਂ ਦੇ ਉਤਪਾਦਨ  ਦੀ ਸਮਰੱਥਾ ਦੇ ਮੱਦੇਨਜ਼ਰ ਭਾਰਤ ਤੋਂ ਪੀਪੀਈ ਸੂਟਾਂ ਦੇ ਨਿਰਯਾਤ ਦੀ ਆਗਿਆ ਦੇਣ ਦੇ ਮਾਮਲੇ `ਤੇ ਵਿਚਾਰ ਕੀਤਾ ਜਾਵੇ।
ਅਗਰ ਅਜਿਹਾ ਹੁੰਦਾ ਹੈ ਤਾਂ ਇਸਦਾ ਸਿੱਧਾ ਲਾਹਾ ਪੰਜਾਬ ਦੇ ਕਾਰੋਬਾਰ ਨੂੰ ਮਿਲੇਗਾ।
Published by: Ashish Sharma
First published: May 22, 2020, 8:10 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading