ਕੋਰੋਨਾਵਾਇਰਸ ਮਹਾਮਾਰੀ ਕਾਰਨ ਮੋਦੀ ਸਰਕਾਰ ਅਪ੍ਰੈਲ ਤੋਂ ਤਿੰਨ ਮਹੀਨਿਆਂ ਲਈ ਮਹਿਲਾਵਾਂ ਦੇ ਜਨ ਧਨ ਖਾਤਿਆਂ ਵਿੱਚ 500 ਰੁਪਏ ਪ੍ਰਤੀ ਮਹੀਨਾ ਟਰਾਂਸਫਰ ਕਰ ਰਹੀ ਹੈ। 500 ਰੁਪਏ ਦੀ ਤੀਜੀ ਅਤੇ ਆਖਰੀ ਕਿਸ਼ਤ 10 ਜੂਨ ਤੱਕ ਜਨ ਧਨ ਖਾਤਾ ਧਾਰਕਾਂ ਦੇ ਖਾਤੇ ਵਿੱਚ ਜਮ੍ਹਾ ਕਰ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਸਰਕਾਰ ਦੋ ਵਾਰ ਖਾਤਿਆਂ ਵਿੱਚ 500-500 ਰੁਪਏ ਦੀਆਂ ਕਿਸ਼ਤਾਂ ਜਮ੍ਹਾ ਕਰਵਾ ਚੁੱਕੀ ਹੈ। ਜਨ ਧਨ ਖਾਤੇ ਦੀ ਪਹਿਲੀ ਕਿਸ਼ਤ ਵਿਚ ਅਪਰੈਲ ਵਿਚ, ਦੂਜੀ ਮਈ ਵਿਚ ਅਤੇ ਹੁਣ ਤੀਜੀ ਕਿਸ਼ਤ 5 ਜੂਨ ਤੋਂ 10 ਜੂਨ ਵਿਚ ਪਾ ਦਿੱਤੀ ਜਾਵੇਗੀ।
ਤੁਹਾਡੇ ਖਾਤੇ ਵਿਚ ਇਸ ਦਿਨ ਪੈਣਗੇ ਪੈਸੇ: -
>> ਜਨ ਧਨ ਖਾਤਾ ਧਾਰਕਾਂ ਜਿਨ੍ਹਾਂ ਔਰਤਾਂ ਦੇ ਅਕਾਉਂਟ ਨੰਬਰ ਦੇ ਅਖੀਰ ਵਿੱਚ 0 ਜਾਂ 1 ਹੈ, ਉਨ੍ਹਾਂ ਦੇ ਖਾਤੇ ਵਿੱਚ ਪੈਸੇ 5 ਜੂਨ ਨੂੰ ਆਉਣਗੇ
>> 6 ਜੂਨ ਨੂੰ ਉਨ੍ਹਾਂ ਅਕਾਊਂਟ ਨੰਬਰਾਂ ਦੇ ਖਾਤੇ ਵਿਚ ਪੈਸੇ ਆਉਣਗੇ ਜਿਨ੍ਹਾਂ ਦੇ ਅਖੀਰ ਵਿਚ 2 ਜਾਂ 3 ਹੈ
>> ਜਿਨ੍ਹਾਂ ਦੇ ਖਾਤੇ ਦੇ ਆਖਰ ਵਿੱਚ 4 ਜਾਂ 5 ਹੈ, 8 ਜੂਨ ਨੂੰ ਉਨ੍ਹਾਂ ਦੇ ਖਾਤੇ ਵਿੱਚ ਪਹੁੰਚ ਜਾਣਗੇ
>> ਜਿਨ੍ਹਾਂ ਦੇ ਖਾਤੇ ਦੇ ਅਖੀਰ ਵਿਚ 6 ਜਾਂ 7 ਨੰਬਰ ਹਨ, ਉਹ 9 ਜੂਨ ਨੂੰ ਬੈਂਕ ਤੋਂ ਪੈਸੇ ਕ ਕਢਵਾ ਸਕਦੇ ਹਨ
>> ਜਿਨ੍ਹਾਂ ਦੇ ਖਾਤੇ ਦੇ ਅੰਤ ਵਿਚ 8 ਜਾਂ 9 ਹੈ, ਉਨ੍ਹਾਂ ਨੂੰ 10 ਜੂਨ ਪੈਸੇ ਮਿਲਣਗੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Modi government, Unlock 1.0