ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਦਫ਼ਤਰਾਂ 'ਚ ਪਬਲਿਕ ਡੀਲਿੰਗ ਬੰਦ, ਸ਼ਿਕਾਇਤਾਂ ਤੇ ਕੰਮਾਂ ਸਬੰਧੀ ਈ-ਮੇਲ ਜਾਰੀ

News18 Punjab
Updated: July 11, 2020, 2:46 PM IST
share image
ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਦਫ਼ਤਰਾਂ 'ਚ ਪਬਲਿਕ ਡੀਲਿੰਗ ਬੰਦ, ਸ਼ਿਕਾਇਤਾਂ ਤੇ ਕੰਮਾਂ ਸਬੰਧੀ ਈ-ਮੇਲ ਜਾਰੀ
ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਦਫ਼ਤਰਾਂ 'ਚ ਪਬਲਿਕ ਡੀਲਿੰਗ ਬੰਦ, ਸ਼ਿਕਾਇਤਾਂ ਤੇ ਕੰਮਾਂ...

  • Share this:
  • Facebook share img
  • Twitter share img
  • Linkedin share img
ਗੁਰਦੀਪ ਸਿੰਘ

ਕੋਰੋਨਾ ਵਾਇਰਸ ਦੇ ਚਲਦਿਆਂ ਲੋਕ ਸਰਕਾਰੀ ਦਫ਼ਤਰਾਂ ਸਮੇਤ ਹੋਰ ਭੀੜ ਵਾਲੇ ਜਨਤਕ ਸਥਾਨਾਂ 'ਤੇ ਜਾਣ ਤੋਂ ਗੁਰੇਜ਼ ਕਰਨ, ਇਸ ਲਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਪ੍ਰਸ਼ਾਸਨ ਨੇ ਲੋਕਾਂ ਦੀ ਸੁਵਿਧਾ ਲਈ ਪੰਜ ਈ-ਮੇਲ ਜਾਰੀ ਕੀਤੇ ਹਨ, ਜਿਨ੍ਹਾਂ 'ਤੇ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਘਰ ਬੈਠੇ ਹੀ ਆਪਣੀਆਂ ਸ਼ਿਕਾਇਤਾਂ ਤੇ ਕੰਮਾਂ ਬਾਰੇ ਦੱਸ ਸਕਦਾ ਹੈ।

ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਆਮ ਲੋਕਾਂ ਦੇ ਕੰਮਾਂ ਲਈ ਜਾਰੀ ਕੀਤੇ ਇਨ੍ਹਾਂ ਈ-ਮੇਲ ਐਡਰੈਸਾਂ 'ਤੇ ਜੋ ਵੀ ਸ਼ਿਕਾਇਤ ਜਾਂ ਕੰਮ ਸਬੰਧੀ ਈ ਮੇਲ ਆਵੇਗੀ, ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੇ ਕੰਮ ਨਾ ਰੁਕਣ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜ ਵੱਖ-ਵੱਖ ਈ-ਮੇਲ ਐਡਰੈਸ ਜਾਰੀ ਕੀਤੇ ਹਨ।
ਉਨ੍ਹਾਂ ਹੁਕਮ ਜਾਰੀ ਕੀਤੇ ਹਨ ਕਿ ਦਿਨ ਵਿੱਚ ਹਰ ਦੋ ਘੰਟੇ ਬਾਅਦ ਈ ਮੇਲ ਰਾਹੀਂ ਪ੍ਰਾਪਤ ਸ਼ਿਕਾਇਤਾਂ ਦੀ ਜਾਂਚ ਕਰਕੇ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕ ਆਪਣੀਆਂ ਸ਼ਿਕਾਇਤਾਂ ਸਦਰ ਦਫ਼ਤਰ ਦੇ ਸੁਪਰਡੈਂਟ ਗਰੇਡ 2 (ਜ) ਦੇ ਈ ਮੇਲ rajesh22fgs@gmail.com,

ਸਦਰ ਦਫ਼ਤਰ ਦੇ ਸੁਪਰਡੈਂਟ ਗਰੇਡ 2 (ਮਾਲ) ਦੇ ਈ-ਮੇਲ seemac1397@gmail.com,

ਅਮਲਾ ਸ਼ਾਖਾ ਨਾਲ ਸਬੰਧਤ ਕੰਮਾਂ ਜਾਂ ਸ਼ਿਕਾਇਤਾਂ ਲਈ ਈ-ਮੇਲ eabranchfgs@gmail.com,

ਫੁਟਕਲ ਸ਼ਾਖਾ ਦੇ ਈ ਮੇਲ ਐਡਰਸ mabranch88@gmail.com

ਅਸਲਾ ਸ਼ਾਖਾ ਨਾਲ ਸਬੰਧਤ ਕੰਮਾਂ ਜਾਂ ਸ਼ਿਕਾਇਤਾਂ ਲਈ ਈ-ਮੇਲ ਐਡਰੈਸ plabranchfgs@gmail.com 'ਤੇ ਆਪਣੇ ਕੰਮਾਂ ਜਾਂ ਸ਼ਿਕਾਇਤਾਂ ਲਈ ਸੰਪਰਕ ਕੀਤਾ ਜਾ ਸਕਦਾ ਹੈ।
Published by: Gurwinder Singh
First published: July 11, 2020, 2:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading