Home /News /coronavirus-latest-news /

ਪੰਜਾਬ ਦੇ ਮੰਤਰੀਆਂ ਵੱਲੋਂ ਪੁਲਿਸ ਉੱਤੇ ਨਿਹੰਗ ਵੱਲੋਂ ਹਮਲੇ ਸਬੰਧੀ ਕੀਤੀ ਟਿੱਪਣੀ ਲਈ ਬੈਂਸ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ

ਪੰਜਾਬ ਦੇ ਮੰਤਰੀਆਂ ਵੱਲੋਂ ਪੁਲਿਸ ਉੱਤੇ ਨਿਹੰਗ ਵੱਲੋਂ ਹਮਲੇ ਸਬੰਧੀ ਕੀਤੀ ਟਿੱਪਣੀ ਲਈ ਬੈਂਸ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ

ਕੈਬਨਿਟ ਮੰਤਰੀਆਂ ਵੱਲੋਂ ਪੁਲਿਸ ਉੱਤੇ ਨਿਹੰਗ ਵੱਲੋਂ ਹਮਲੇ ਸਬੰਧੀ ਟਿੱਪਣੀ ਲਈ ਬੈਂਸ ਵਿਰੁੱਧ ਮੁੱਕਦਮੇਂ ਦੀ ਮੰਗ

ਕੈਬਨਿਟ ਮੰਤਰੀਆਂ ਵੱਲੋਂ ਪੁਲਿਸ ਉੱਤੇ ਨਿਹੰਗ ਵੱਲੋਂ ਹਮਲੇ ਸਬੰਧੀ ਟਿੱਪਣੀ ਲਈ ਬੈਂਸ ਵਿਰੁੱਧ ਮੁੱਕਦਮੇਂ ਦੀ ਮੰਗ

 • Share this:

  ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਕੱਲ ਪਟਿਆਲਾ ਵਿੱਚ ਪੁਲਿਸ ਅਧਿਕਾਰੀਆਂ 'ਤੇ ਹੋਏ ਨਿਹੰਗ ਹਮਲੇ ਸਬੰਧੀ ਕੀਤੀ ਟਿੱਪਣੀ ਦਾ ਸਖ਼ਤ ਵਿਰੋਧ ਕਰਦਿਆਂ, ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਇੱਕ ਸਮੂਹ ਨੇ ਸੋਮਵਾਰ ਨੂੰ ਫਿਰਕੂ ਵਿਤਕਰੇ ਭੜਕਾਉਣ ਲਈ ਉਸ ਵਿਰੁੱਧ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।

  ਬੈਂਸ ਨੇ ਇੱਕ ਮੀਡੀਆ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਪਿਛਲੇ ਦਿਨ ਹੋਏ ਪਟਿਆਲਾ ਉੱਤੇ ਹਮਲੇ ਨੂੰ "ਪੁਲਿਸ ਦੀ ਸਖ਼ਤੀ ਵਿਰੁੱਧ ਜਨਤਕ ਪ੍ਰਤੀਕ੍ਰਿਆ" ਕਰਾਰ ਦਿੱਤਾ ਸੀ। ਹਮਲੇ ਵਿਚ ਏ ਐਸ ਆਈ ਹਰਜੀਤ ਸਿੰਘ ਦਾ ਹੱਥ ਕੱਟ ਗਿਆ ਸੀ ਅਤੇ ਉਸ ਨੂੰ ਕੱਲ• ਤਕਰੀਬਨ 8 ਘੰਟੇ ਦੀ ਪਲਾਸਟਿਕ ਸਰਜਰੀ ਕਰਵਾਉਣੀ ਪਈ ਸੀ।

  ਮੰਤਰੀਆਂ ਨੇ ਮੰਗ ਕੀਤੀ ਕਿ ਬੈਂਸ 'ਤੇ ਤੁਰੰਤ ਮਹਾਂਮਾਰੀ ਰੋਗ ਐਕਟ, 1897 ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਐਕਟ 2005 ਦੇ ਨਾਲ-ਨਾਲ ਆਈਪੀਸੀ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ।

  ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ ਅਤੇ ਅਰੁਨਾ ਚੌਧਰੀ ਨੇ ਬੈਂਸ ਦੀ ਭੜਕਾਊ ਅਤੇ ਘਟੀਆ ਟਿੱਪਣੀਆਂ ਲਈ ਨਿੰਦਾ ਕੀਤੀ ਅਤੇ ਕਿਹਾ ਕਿ ਜੇ ਉਸ ਨੂੰ ਪੰਜਾਬ ਪੁਲਿਸ 'ਤੇ ਭਰੋਸਾ ਨਹੀਂ ਤਾਂ ਉਸਨੂੰ ਆਪਣੇ ਲਈ ਪੰਜਾਬ ਪੁਲਿਸ ਦਾ ਸੁਰੱਖਿਆ ਪ੍ਰਬੰਧ ਛੱਡ ਦੇਣਾ ਚਾਹੀਦਾ ਹੈ।

  ਬਲਬੀਰ ਸਿੰਘ ਸਿੱਧੂ ਨੇ ਕਿਹਾ, “ਪੰਜਾਬ ਪੁਲਿਸ ਇਸ ਨਾਜ਼ੁਕ ਸਮੇਂ ਸ਼ਲਾਘਾਯੋਗ ਕੰਮ ਕਰ ਰਹੀ ਹੈ ਅਤੇ ਕੱਲ ਜੋ ਹੋਇਆ ਉਹ ਨਿੰਦਣਯੋਗ ਹੈ। ਸਾਡੀ ਪੁਲਿਸ ਫੋਰਸ 'ਤੇ ਘਟੀਆ ਇਲਜ਼ਾਮ ਲਗਾ ਕੇ ਬੈਂਸ ਨੇ ਇਨ੍ਹਾਂ ਬਹਾਦਰਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ ਹੈ, ਜੋ ਸਾਡੀ ਸੁਰੱਖਿਆ ਲਈ ਆਪਣੀ ਜਾਨ ਜੋਖ਼ਮ ਵਿਚ ਪਾ ਰਹੇ ਹਨ।"

  ਰੰਧਾਵਾ ਨੇ ਕਿਹਾ ਇਹ ਸਮਾਂ ਇਕਜੁੱਟ ਹੋ ਕੇ ਦੁਸ਼ਮਣ (ਮਹਾਮਾਰੀ) ਨਾਲ ਲੜਨ ਅਤੇ ਬਹਾਦਰ ਯੋਧਿਆਂ ਦਾ ਸਮਰਥਨ ਕਰਨ ਦਾ ਹੈ ਜੋ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਜਾਨਾਂ ਬਚਾਉਣ ਲਈ ਲੜ ਰਹੇ ਹਨ।

  ਵਿਜੇ ਇੰਦਰ ਸਿੰਗਲਾ ਨੇ ਕਿਹਾ, "ਇਹ ਸਾਡੇ ਪੁਲਿਸ ਮੁਲਾਜ਼ਮਾਂ ਵੱਲੋਂ ਡਿਊਟੀ ਦੌਰਾਨ ਕੀਤੀਆਂ ਜਾਂਦੀਆਂ ਮਹਾਨ ਕੁਰਬਾਨੀਆਂ ਦਾ ਘੋਰ ਨਿਰਾਦਰ ਹੈ ਅਤੇ ਇਸ ਦੀ ਸਾਰਿਆਂ ਨੂੰ ਨਿੰਦਿਆ ਕਰਨੀ ਚਾਹੀਦੀ ਹੈ।"

  ਇਸ ਨੂੰ ਬੈਂਸ ਵੱਲੋਂ ਸੁਰਖੀਆਂ ਵਿਚ ਆਉਣ ਦੀ ਇਕ ਹੋਰ ਮਾੜੀ ਕੋਸ਼ਿਸ਼ ਕਰਾਰ ਦਿੰਦਿਆਂ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ, “ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹ ਸਮਾਜ ਵਿਰੋਧੀ ਅਨਸਰਾਂ ਨੂੰ ਪੁਲਿਸ 'ਤੇ ਹਮਲਾ ਕਰਨ ਲਈ ਉਤਸ਼ਾਹਤ ਕਰ ਰਿਹਾ ਹੈ।"

  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇਸ ਦੁਖਦਾਈ ਘਟਨਾ ਨਾਲ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਲਈ, ਉਹ ਵੀ ਅਜਿਹੇ ਸਮੇਂ ਜਦੋਂ ਸੂਬਾ ਅਤੇ ਦੇਸ਼ ਨੂੰ ਭਾਰੀ ਚਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬੈਂਸ ਨੂੰ ਝਾੜ ਪਾਉਂਦਿਆ ਕਿਹਾ ਕਿ ਲੋਕਾਂ ਦੀ ਸੇਵਾ ਵਿਚ ਡਿਊਟੀ ਨਿਭਾਉਣ ਵਾਲੀ ਫੋਰਸ ਵਿਰੁੱਧ ਅਜਿਹੇ ਅਪਮਾਨਜਨਕ ਬਿਆਨ ਮਾਫੀਯੋਗ ਨਹੀਂ ਹਨ।

  Published by:Anuradha Shukla
  First published:

  Tags: Attack, Nihang Sikhs, Punjab Police, Simarjeet Singh Bains