• Home
  • »
  • News
  • »
  • coronavirus-latest-news
  • »
  • PUNJAB CABINET MINISTERS TO BE TESTED FOR CORONA AFTER TRIPT RAJINDER BAJWA TESTED POSITIVE SAYS HE HIMSELF WILL GET TESTED CHIEF MINISTER TVPK AS

Cabinet under Corona Scanner: ਮੁੱਖ ਮੰਤਰੀ ਸਮੇਤ ਸਾਰੇ ਮੰਤਰੀਆਂ ਦਾ ਹੋਵੇਗਾ ਕੋਰੋਨਾ ਟੈੱਸਟ!

  • Share this:
ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਕੋਰੋਨਾ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਮੰਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਆਪਣਾ ਕੋਰੋਨਾ ਟੈੱਸਟ ਕਰਵਾਉਣ। ਸਾਰੇ ਮੰਤਰੀਆਂ ਕੋਲੋਂ ਕੋਰੋਨਾ ਟੈੱਸਟ ਕਰਵਾਉਣ ਬਾਰੇ ਸਹਿਮਤੀ ਮੰਗੀ ਜਾ ਰਹੀ ਹੈ। ਮੁੱਖ ਮੰਤਰੀ ਆਪਣਾ ਕੋਰੋਨਾ ਟੈੱਸਟ ਵੀ ਕਰਵਾਉਣ ਚਾਹੁੰਦੇ ਹਨ।

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਦੂਜੀ ਵਾਰ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ (Fortis Hospital) 'ਚ ਦਾਖਲ ਕਰਵਾਇਆ ਹੈ। ਕੈਬਨਿਟ ਮੰਤਰੀ ਦਾ ਬੀਤੀ 10 ਜੁਲਾਈ ਨੂੰ ਕੋਰੋਨਾ ਟੈੱਸਟ ਕਰਾਇਆ ਗਿਆ ਸੀ ਜੋ ਕਿ 11 ਜੁਲਾਈ ਨੂੰ ਰਿਪੋਰਟ ਆਉਣ 'ਤੇ ਪਾਜ਼ੀਟਿਵ ਪਾਇਆ ਗਿਆ ਸੀ। ਇਸ ਤੋਂ ਬਾਅਦ ਕਲ ਦੁਬਾਰਾ ਉਨ੍ਹਾਂ ਦਾ ਟੈੱਸਟ ਲਿਆ ਗਿਆ ਸੀ ਜੋ ਕਿ ਪਾਜ਼ੀਟਿਵ ਆਇਆ ਹੈ।

ਜਾਣਕਾਰੀ ਮੁਤਾਬਿਕ ਤ੍ਰਿਪਤ ਬਾਜਵਾ ਦੇ ਘਰ ਨੂੰ ਸੈਨੇਟਾਇਜ਼ ਕਰਵਾਇਆ ਜਾ ਰਿਹਾ ਹੈ ਤੇ ਉਨ੍ਹਾਂ ਨਾਲ ਕੰਮ ਕਰਨ ਵਾਲਿਆਂ ਦਾ ਵੀ ਕੋਰੋਨਾ ਟੈੱਸਟ ਕਰਵਾਇਆ ਜਾਵੇਗਾ ਅਤੇ ਜਿਨ੍ਹਾਂ ਨਾਲ ਉਨ੍ਹਾਂ ਦਾ ਸੰਪਰਕ ਹੋਇਆ ਉਨ੍ਹਾਂ ਲੋਕਾਂ ਦਾ ਵੀ ਟੈੱਸਟ ਹੋਵੇਗਾ। ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਇੱਕ ਦੋ ਦਿਨਾਂ ਲਈ ਨਿਗਰਾਨੀ ਚ ਰੱਖਣ ਤੋਂ ਬਾਅਦ ਘਰ ਵਿੱਚ ਹੀ ਅਲਹਿਦਗੀ ਲਈ ਭੇਜਿਆ ਜਾ ਸਕਦਾ ਹੈ।
Published by:Anuradha Shukla
First published:
Advertisement
Advertisement