Home /News /coronavirus-latest-news /

ਪੰਜਾਬ ਸਰਕਾਰ ਨੇ ਲੌਕਡਾਉਨ ਵਿਚ ਦਿੱਤੀ ਢਿੱਲ, ਸ਼ਨੀਵਾਰ ਦੁਕਾਨਾਂ ਖੋਲ੍ਹਣ ਸਮੇਤ...

ਪੰਜਾਬ ਸਰਕਾਰ ਨੇ ਲੌਕਡਾਉਨ ਵਿਚ ਦਿੱਤੀ ਢਿੱਲ, ਸ਼ਨੀਵਾਰ ਦੁਕਾਨਾਂ ਖੋਲ੍ਹਣ ਸਮੇਤ...

ਪੰਜਾਬ ਸਰਕਾਰ ਨੇ ਲੌਕਡਾਉਨ ਵਿਚ ਦਿੱਤੀ ਢਿੱਲ, ਸ਼ਨੀਵਾਰ ਦੁਕਾਨਾਂ ਖੋਲ੍ਹਣ ਸਮੇਤ...

ਪੰਜਾਬ ਸਰਕਾਰ ਨੇ ਲੌਕਡਾਉਨ ਵਿਚ ਦਿੱਤੀ ਢਿੱਲ, ਸ਼ਨੀਵਾਰ ਦੁਕਾਨਾਂ ਖੋਲ੍ਹਣ ਸਮੇਤ...

 • Share this:
  ਪੰਜਾਬ ਦੇ ਮੁੱਖ ਮੰਤਰੀ ਦਫਤਰ (Punjab Chief Minister's Office) ਨੇ ਦੱਸਿਆ ਹੈ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ (CM Amarinder Singh) ਅੱਜ ਸ਼ਹਿਰੀ ਖੇਤਰਾਂ ਵਿੱਚ ਤਾਲਾਬੰਦੀ  (lockdown) ਵਿੱਚ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਹੈ। ਇਸ ਵਿੱਚ ਸ਼ਨੀਵਾਰ ਨੂੰ ਗੈਰ ਜ਼ਰੂਰੀ ਚੀਜ਼ਾਂ ਦੀਆਂ ਦੁਕਾਨਾਂ ਖੋਲ੍ਹਣ ਅਤੇ ਸੋਮਵਾਰ ਤੋਂ ਸ਼ਨੀਵਾਰ ਰਾਤ 9 ਵਜੇ ਸਮਾਂ ਵਧਾਉਣ ਦਾ ਐਲਾਨ ਕੀਤਾ ਹੈ।

  ਦੱਸ ਦਈਏ ਕਿ ਕੋਵਿਡ -19 ਦੀ ਰੋਕਥਾਮ ਲਈ ਲਗਾਈ ਗਈ ਸਖ਼ਤ ਤਾਲਾਬੰਦੀ ਦੇ ਵਿਚਕਾਰ ਅਰਥ ਵਿਵਸਥਾ ਨੂੰ ਹੋਏ ਨੁਕਸਾਨ ਦੀ ਪੂਰਤੀ ਲਈ ਸਰਕਾਰ ਵੱਲੋਂ ਕਈ ਕਦਮ ਚੁੱਕੇ ਜਾ ਰਹੇ ਹਨ। ਦੋਵੇਂ ਕੇਂਦਰ ਅਤੇ ਰਾਜ ਸਰਕਾਰਾਂ ਆਪਣੇ ਪੱਧਰ ਤੋਂ ਇਸ ਲਈ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸਖਤ ਤਾਲਾਬੰਦੀ ਵਿੱਚ ਕਈ ਛੋਟਾਂ ਦਾ ਐਲਾਨ ਕੀਤਾ ਗਿਆ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਨੇ ਦਿੱਤੀ।

  ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਸੋਧੇ ਹੋਏ ਫੈਸਲੇ ਅਨੁਸਾਰ ਹੁਣ ਰਾਤ 9:30 ਤੋਂ 5 ਵਜੇ ਤੱਕ ਸਾਰੇ ਸ਼ਹਿਰਾਂ / ਕਸਬਿਆਂ ਵਿੱਚ ਰਾਤ ਦਾ ਕਰਫਿਊ ਲਾਗੂ ਰਹੇਗਾ। ਸੋਧੇ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਹੋਟਲ ਅਤੇ ਰੈਸਟੋਰੈਂਟਾਂ ਨੂੰ ਰਾਤ 9 ਵਜੇ ਤੱਕ ਸਾਰੇ ਦਿਨ ਖੁੱਲੇ ਰਹਿਣ ਦੀ ਆਗਿਆ ਦਿੱਤੀ ਜਾਏਗੀ, ਜਿਸ ਤੋਂ ਬਾਅਦ ਖਾਣੇ ਦੀ ਹੋਮ ਡਿਲਵਰੀ ਦੀ ਆਗਿਆ ਦਿੱਤੀ ਗਈ ਹੈ। ਆਰਥਿਕ ਮੋਰਚੇ 'ਤੇ ਮੰਦੀ ਦੇ ਬਾਅਦ ਕਈ ਹੋਰ ਰਾਜਾਂ ਨੇ ਵੀ ਆਪਣੀ ਸਖਤ ਤਾਲੇਬੰਦੀ ਵਿਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।
  Published by:Gurwinder Singh
  First published:

  Tags: Coronavirus, Lockdown 4.0, Punjab government

  ਅਗਲੀ ਖਬਰ