ਪੰਜਾਬ ਕਾਂਗਰਸ ਵੱਲੋਂ ਕੋਵਿਡ ਕਾਰਨ ਜਨਤਕ ਸਰਗਰਮੀਆਂ ਮੁਲਤਵੀ - ਸੁਨੀਲ ਜਾਖੜ

News18 Punjabi | News18 Punjab
Updated: July 16, 2020, 7:57 PM IST
share image
ਪੰਜਾਬ ਕਾਂਗਰਸ ਵੱਲੋਂ ਕੋਵਿਡ ਕਾਰਨ ਜਨਤਕ ਸਰਗਰਮੀਆਂ ਮੁਲਤਵੀ - ਸੁਨੀਲ ਜਾਖੜ
ਪੰਜਾਬ ਕਾਂਗਰਸ ਵੱਲੋਂ ਕੋਵਿਡ ਕਾਰਨ ਜਨਤਕ ਸਰਗਰਮੀਆਂ ਮੁਲਤਵੀ - ਸੁਨੀਲ ਜਾਖੜ

  • Share this:
  • Facebook share img
  • Twitter share img
  • Linkedin share img
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸੂਬੇ ਵਿਚ ਕੋਵਿਡ 19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਸੂਬੇ ਵਿਚ ਪਾਰਟੀ ਦੀਆਂ ਸਾਰੀਆਂ ਜਨਤਕ ਸਰਗਰਮੀਆਂ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ  ਸੁਨੀਲ ਜਾਖੜ ਨੇ ਦਿਤੀ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਸੂਬੇ ਨੂੰ ਕੋਵਿਡ ਤੋਂ ਬਚਾਉਣ ਲਈ ਤਨਦੇਹੀ ਨਾਲ ਲੱਗੀ ਹੋਈ ਹੈ ਅਤੇ ਅਜਿਹੇ ਵਿਚ ਹੁਣ ਜਰੂਰੀ ਹੈ ਕਿ ਸਾਰੇ ਲੋਕ ਸੂਬਾ ਸਰਕਾਰ ਦੇ ਮਿਸ਼ਨ ਫਤਿਹ ਵਿਚ ਸਹਿਯੋਗ ਕਰਨ ਅਤੇ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਯੋਗਦਾਨ ਦੇਣ। ਉਨਾਂ ਨੇ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਪ੍ਰਤਰ ਪ੍ਰਾਪਤ ਹੋਇਆ ਹੈ।  ਜਾਖੜ ਨੇ ਕਿਹਾ ਕਿ ਜਦ ਤੱਕ ਕਿ ਸਥਿਤੀ ਵਿਚ ਸੁਧਾਰ ਨਹੀਂ ਹੋ ਜਾਂਦਾ ਉਦੋਂ ਤੱਕ ਪਾਰਟੀ ਵਰਚੁਅਲ ਮਾਧਿਅਮਾਂ ਰਾਹੀਂ ਆਪਣੇ ਅਵਾਮ ਨਾਲ ਰਾਬਤਾ ਰੱਖੇਗੀ। ਪਰ ਫਿਲਹਾਲ ਕੋਈ ਵੀ ਜਨਤਕ ਪ੍ਰੋਗਰਾਮ ਜਾਂ ਬੈਠਕ ਨਹੀਂ ਕੀਤੀ ਜਾਵੇਗੀ।
Published by: Ashish Sharma
First published: July 16, 2020, 7:45 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading