Coronavirus update: ਪੰਜਾਬ ਨੂੰ ਮਿਲਣ ਲੱਗੀ ਕੋਰੋਨਾ ਤੋਂ ਰਾਹਤ, ਮਰੀਜ਼ਾਂ ਦੀ ਗਿਣਤੀ ਹੋਈ ਘੱਟ

News18 Punjabi | News18 Punjab
Updated: October 6, 2020, 9:20 PM IST
share image
Coronavirus update: ਪੰਜਾਬ ਨੂੰ ਮਿਲਣ ਲੱਗੀ ਕੋਰੋਨਾ ਤੋਂ ਰਾਹਤ, ਮਰੀਜ਼ਾਂ ਦੀ ਗਿਣਤੀ ਹੋਈ ਘੱਟ
ਪੰਜਾਬ ਨੂੰ ਮਿਲਣ ਲੱਗੀ ਕੋਰੋਨਾ ਤੋਂ ਰਾਹਤ, ਮਰੀਜ਼ਾਂ ਦੀ ਗਿਣਤੀ ਹੋਈ ਘੱਟ

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਬਠਿੰਡਾ ਤੋਂ 147, ਜਲੰਧਰ 113, ਅੰਮ੍ਰਿਤਸਰ ਤੋਂ 87, ਲੁਧਿਆਣਾ 80 ਤੇ ਹੁਸ਼ਿਆਰਪੁਰ ਤੋਂ 72 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ

  • Share this:
  • Facebook share img
  • Twitter share img
  • Linkedin share img
ਅੱਜ ਪੰਜਾਬ 'ਚ 888 ਨਵੇਂ ਮਰੀਜ਼ ਰਿਪੋਰਟ ਹੋਏ ਹਨ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 120016  ਲੋਕ ਪਾਜ਼ੀਟਿਵ ਪਾਏ ਗਏ ਹਨ, ਜਿੰਨਾ ਵਿੱਚੋਂ 104355 ਮਰੀਜ਼ ਠੀਕ ਹੋ ਚੁੱਕੇ, ਬਾਕੀ 11982 ਮਰੀਜ ਇਲਾਜ਼ ਅਧੀਨ ਹਨ। ਅੱਜ 1671 ਮਰੀਜ਼ ਠੀਕ ਹੋ ਕੇ ਘਰ ਪਰਤੇ ਹਨ। ਪੀੜਤ 274 ਮਰੀਜ਼ ਆਕਸੀਜਨ ਅਤੇ 38 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਸਭ ਤੋਂ ਵੱਧ ਨਵੇਂ ਮਾਮਲੇ ਬਠਿੰਡਾ ਤੋਂ 147, ਜਲੰਧਰ 113, ਅੰਮ੍ਰਿਤਸਰ ਤੋਂ 87, ਲੁਧਿਆਣਾ 80 ਤੇ ਹੁਸ਼ਿਆਰਪੁਰ ਤੋਂ 72 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਹੁਣ ਤੱਕ 3679 ਮਰੀਜ਼ ਦਮ ਤੋੜ ਚੁੱਕੇ ਹਨ। ਅੱਜ ਰਿਪੋਰਟ ਹੋਈਆਂ 38 ਮੌਤਾਂ 'ਚ 4 ਲੁਧਿਆਣਾ, 5 ਜਲੰਧਰ , 3 ਅੰਮ੍ਰਿਤਸਰ, 2 ਗੁਰਦਾਸਪੁਰ, 2 ਬਰਨਾਲਾ, 2 ਬਠਿੰਡਾ, 1 ਫਿਰੋਜ਼ਪੁਰ, 5 ਹੁਸ਼ਿਆਰਪੁਰ, 2 ਪਟਿਆਲਾ, 2 ਮਾਨਸਾ, 2 ਤਰਨਤਾਰਨ,  2 ਮੋਗਾ, 3 ਰੋਪੜ, 3 ਪਠਾਨਕੋਟ ਤੋਂ ਰਿਪੋਰਟ ਹੋਈਆਂ ਹਨ।
ਭਾਰਤ 'ਚ ਹੁਣ ਤੱਕ 67 ਲੱਖ, 4 ਹਜ਼ਾਰ, 900 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 56 ਲੱਖ , 78 ਹਜ਼ਾਰ, 160 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 1 ਲੱਖ, 3 ਹਜ਼ਾਰ, 787 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਹੁਣ ਤੱਕ ਦੁਨੀਆਂ ਭਰ 'ਚ 3 ਕਰੋੜ, 58 ਲੱਖ, 17 ਹਜ਼ਾਰ, 251 ਲੋਕ ਕੋਰੋਨਾ ਤੋਂ ਪੀੜਿਤ ਹੋਏ ਹਨ, ਜਿੰਨਾ ਵਿੱਚੋਂ 2 ਕਰੋੜ, 69 ਲੱਖ, 33 ਹਜ਼ਾਰ, 760 ਮਰੀਜ਼ਾਂ ਨੇ ਇਸ ਬਿਮਾਰੀ ਨੂੰ ਮਾਤ ਦੇ ਦਿੱਤੀ ਹੈ, ਪਰ ਬਦਕਿਸਮਤੀ ਨਾਲ 10 ਲੱਖ, 50 ਹਜ਼ਾਰ, 213 ਲੋਕਾਂ ਦੀ ਜਾਨ ਜਾ ਚੁੱਕੀ ਹੈ।
Published by: Ashish Sharma
First published: October 6, 2020, 9:17 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading