ਵਿਸ਼ਵ ਭਰ ਵਿੱਚ ਰਹਿੰਦੇ ਪ੍ਰਵਾਸੀ ਪੰਜਾਬੀਆਂ ਜਿਨ੍ਹਾਂ ਵਿੱਚ ਵਿਦਿਆਰਥੀ ਵੀ ਸ਼ਾਮਲ ਹਨ, ਦੀਆਂ ਮੁਸ਼ਕਲਾਂ ਦੂਰ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਵੱਖ ਵੱਖ ਦੇਸ਼ਾਂ ਲਈ ਵੱਖ ਵੱਖ ਕੋਆਰਡੀਨੇਟਰਾਂ ਦੀ ਨਿਯੁਕਤੀ ਨਾਲ ਉਨ੍ਹਾਂ (ਪ੍ਰਵਾਸੀ ਪੰਜਾਬੀਆਂ) ਨਾਲ ਜੁੜਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਨ.ਆਰ.ਆਈਜ਼ , ਖੇਡਾਂ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਮੱਦੇਨਜ਼ਰ ਕੀਤੇ ਗਏ ਲਾਕਡਾਊਨ ਦੌਰਾਨ ਯਾਤਰਾ ਪਾਬੰਦੀਆਂ ਕਰਕੇ ਬਹੁਤ ਸਾਰੇ ਪ੍ਰਵਾਸੀ ਭਾਰਤੀ ਵਿਦੇਸ਼ਾਂ ਜਾਂ ਭਾਰਤ ਵਿੱਚ ਫਸ ਗਏ ਹਨ। ਅਸੀਂ ਪ੍ਰਵਾਸੀ ਪੰਜਬੀਆਂ ਨੂੰ ਇਨ੍ਹਾਂ ਆਨਰੇਰੀ ਕੋਆਰਡੀਨੇਟਜ਼ ਨਾਲ ਜੋੜਨ ਦੀ ਪਹਿਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ। ਇਨ੍ਹਾਂ ਕੋਆਰਡੀਨੇਟਰਾਂ ਨੂੰ ਐਨ.ਆਰ.ਆਈ. ਕਮਿਸ਼ਨ ਰਾਹੀਂ ਪ੍ਰਵਾਸੀ ਭਾਰਤੀਆਂ ਦੇ ਮਸਲਿਆਂ / ਸਮੱਸਿਆਵਾਂ ਨੂੰ ਹੱਲ ਕਰਨ ਦੀ ਦਿਸ਼ਾ ਵਿੱਚ ਕਾਰਜ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਹੈ।
ਇਹ ਆਨਰੇਰੀ ਕੋਆਰਡੀਨੇਟਰਜ਼ ਵਿਦੇਸ਼ਾਂ ਵਿੱਚ ਵੱਖ ਵੱਖ ਸਫ਼ਾਰਤਖਾਨਿਆਂ ਵਿਚਲੇ ਨੋਡਲ ਅਫਸਰਾਂ ਦੇ ਸੰਪਰਕ ਵਿੱਚ ਹਨ ਅਤੇ ਪ੍ਰਵਾਸੀ ਭਾਰਤੀਆਂ ਨੂੰ ਦਰਪੇਸ਼ ਸਮੱਸਿਆਵਾਂ/ਮੁੱਦਿਆਂ ਨੂੰ ਉਠਾ ਰਹੇ ਹਨ।ਰਾਣਾ ਸੋਢੀ ਨੇ ਕਿਹਾ ਕਿ ਜੇ ਕੋਈ ਐਨਆਰਆਈ ਕਿਸੇ ਵੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ ਤਾਂ ਉਹ ਸਿੱਧਾ ਉਨ੍ਹਾਂ ਨਾਲ ਮੇਲ ਆਈ.ਡੀ sportsministerpunjab@gmail.com 'ਤੇ ਸੰਪਰਕ ਕਰ ਸਕਦਾ ਹੈ। ਐਨ.ਆਰ.ਆਈਜ਼ ਨਾਲ ਸਬੰਧਤ ਕਿਸੇ ਵੀ ਮਾਮਲੇ ਲਈ ਵਿਭਾਗ ਦੇ ਸਕੱਤਰ ਰਾਹੁਲ ਭੰਡਾਰੀ, ਆਈ.ਏ.ਐੱਸ. ਨਾਲ ਵੀ ਮੇਲ ਆਈ.ਡੀ. psnri@gmail.com 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵਿਦੇਸ਼ਾਂ ਵਿੱਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੋਆਰਡੀਨੇਟਰਾਂ ਅਤੇ ਭਾਰਤੀ ਸਫ਼ਾਰਤਖਾਨਿਆਂ ਨਾਲ ਵੀ ਸੰਪਰਕ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦੇ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਪੰਜਾਬ ਵਿੱਚ ਵਸਦੇ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਵੇਰਵਿਆਂ ਨਾਲ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਨ।
ਕੋਆਰਡੀਨੇਟਰਜ਼ ਦੇ ਨਾਵਾਂ ਦੀ ਸੂਚੀ : ਮਨਜੀਤ ਸਿੰਘ ਨਿੱਝਰ ਯੂ.ਕੇ ਐਡਮਿਨ. (44 7956 455388), ਹਰਸਿਮਰਨ ਆਹਲੂਵਾਲੀਆ ਆਸਟਰੇਲੀਆ, ਅਵਤਾਰ ਸਿੰਘ ਚਿਮਨਾ ਲੰਡਨ ਯੂ.ਕੇ. (44 7738 380750), ਡਾ. ਜੇਸਨ ਵੌਹਰਾ ਮਿਡਲੈਂਡ ਯੂਕੇ ( 44 7795 037126), ਸਰਬਜੀਤ ਸਿੰਘ ਕੈਲੀਫੋਰਨੀਆ ਯੂ.ਐੱਸ.ਏ. (19098157412),ਰਾਜਬੀਰ ਸਿੰਘ ਰੰਧਾਵਾ ਯੂ.ਐੱਸ.ਏ. (13235332733), ਰਾਜਨ ਸਿੱਧੂ ਨਿਊਯਾਰਕ ਯੂ.ਐਸ.ਏ, ਪਾਲ ਡੰਡੋਨਾ ਸ਼ਿਕਾਗੋ ਯੂ.ਐਸ.ਏ (18155055767), ਮੀਨਾ ਢੇਸੀ ਸੰਘੇੜਾ ਯੂ.ਐਸ.ਏ. (16619786310), ਦਵਿੰਦਰ ਗਰਚਾ ਕੈਨੇਡਾ (2504878966), ਸੁਖਮਿੰਦਰ ਸਿੰਘ ਖਹਿਰਾ ਕੈਨੇਡਾ (6045182100), ਨਛੱਤਰ ਸਿੰਘ ਕੂਨਰ ਕੈਨੇਡਾ (6048253623 ਜਾਂ 6045130073), ਅਰਵਿੰਦਰ ਸਿੰਘ ਖੋਸਾ ਕੈਨੇਡਾ, ਗੋਵਿੰਦਰ ਸਿੰਘ ਪੁਰੇਵਾਲ ਸਪੇਨ (34677139132), ਸੁਰਿੰਦਰ ਸਿੰਘ ਰਾਣਾ ਹਾਲੈਂਡ (31642718171), ਪ੍ਰਮੋਦ ਕੁਮਾਰ ਜਰਮਨੀ, ਸੁਰਜੀਤ ਸਿੰਘ ਆਬੂ ਧਾਬੀ (971506129811), ਪਵਨੀਸ਼ ਸਭਰਵਾਲ ਦੁਬਈ, ਲਾਵਾਨਿਆ ਮਾਥੁਰ ਦੁਬਈ (971551066874), ਸੁਖਦੇਵ ਸਿੰਘ ਇੰਡੋਨੇਸ਼ੀਆ (62818148498), ਅਵਤਾਰ ਸਿੰਘ ਨਿਊਜ਼ੀਲੈਂਡ, ਦਵਿੰਦਰ ਸਿੰਘ ਥਾਈਲੈਂਡ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, COVID-19, Lockdown, NRIs, Punjabi NRIs