ਪੰਜਾਬ ਸਰਕਾਰ ਬੱਚਿਆਂ ਦੇ ਘਰ ਤੱਕ ਪਹੁੰਚਾਏਗੀ ਮਿੱਡ ਡੇ ਮੀਲ, ਪਕਾਉਣ ਦੇ ਵੀ ਦੇਵੇਗੀ ਪੈਸੇ

ਇੰਗਲਿਸ਼ ਵੈੱਬ ਪੋਰਟਲ ਅਨੁਸਾਰ, ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਅਨਾਜ ਦੇ ਨਾਲ-ਨਾਲ ਸਿੱਖਿਆ ਵਿਭਾਗ ਇਸ ਨੂੰ ਪਕਾਉਣ 'ਤੇ ਖਰਚ ਕੀਤੀ ਗਈ ਰਕਮ ਬੱਚਿਆਂ ਦੇ ਬੈਂਕ ਖਾਤੇ ਵਿਚ ਵੀ ਟਰਾਂਸਫਰ ਕਰੇਗੀ।

ਪੰਜਾਬ ਸਰਕਾਰ ਬੱਚਿਆਂ ਦੇ ਘਰ ਤੱਕ ਪਹੁੰਚਾਏਗੀ ਮਿੱਡ ਡੇ ਮੀਲ, ਪਕਾਉਣ ਦੇ ਵੀ ਦੇਵੇਗੀ ਪੈਸੇ

 • Share this:
  ਕੋਰੋਨਾਵਾਇਰਸ ਦੇ ਵਧ ਰਹੇ ਪ੍ਰਕੋਪ ਨੂੰ ਘਟਾਉਣ ਲਈ, ਪੰਜਾਬ ਸਰਕਾਰ ਨੇ ਬੱਚਿਆਂ ਨੂੰ ਮਿਡ ਡੇਅ ਮੀਲ ਦੇ ਪੈਕ ਕੀਤੇ ਦਾਣੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਹੈ। ਇਕ ਇੰਗਲਿਸ਼ ਵੈੱਬ ਪੋਰਟਲ ਅਨੁਸਾਰ, ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਅਨਾਜ ਦੇ ਨਾਲ-ਨਾਲ ਸਿੱਖਿਆ ਵਿਭਾਗ ਇਸ ਨੂੰ ਪਕਾਉਣ 'ਤੇ ਖਰਚ ਕੀਤੀ ਗਈ ਰਕਮ ਬੱਚਿਆਂ ਦੇ ਬੈਂਕ ਖਾਤੇ ਵਿਚ ਵੀ ਟਰਾਂਸਫਰ ਕਰੇਗੀ।

  ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੇ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿਉਂਕਿ ਸਾਰੇ ਜਿਲਿਆਂ ਵਿਚ ਪਹਿਲਾਂ ਹੀ ਖਾਣ-ਪੀਣ ਦੀ ਵਸਤਾਂ ਅਤੇ ਉਨ੍ਹਾਂ ਨੂੰ ਪਕਾਉਣ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ। ਉਨ੍ਹਾਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਵੀ ਨਿਰਦੇਸ਼ ਦਿੱਤੇ ਹਨ ਉਹ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਲੇਟ ਫੀਸ ਦੀ ਵਸੂਲੀ ਨਾ ਕਰਨ।

   ਕੀ ਹੈ ਮਿੱਡ ਡੇ ਮੀਲ

  ਮਿਡ ਡੇਅ ਮੀਲ ਸਕੀਮ ਕੇਂਦਰ ਸਰਕਾਰ ਦੁਆਰਾ ਚਲਾਈ ਇਕ ਯੋਜਨਾ ਹੈ ਜਿਸ ਰਾਹੀਂ ਸਕੂਲ ਵਿਚ ਪੜ੍ਹ ਰਹੇ ਛੋਟੇ ਬੱਚਿਆਂ ਨੂੰ ਖਾਣ ਲਈ ਪੌਸ਼ਟਿਕ ਭੋਜਨ ਦਿੱਤਾ ਜਾਂਦਾ ਹੈ। ਇਹ ਯੋਜਨਾ ਸਾਡੇ ਦੇਸ਼ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਅਤੇ ਇਹ ਯੋਜਨਾ ਹਰ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਚਲਾਈ ਜਾ ਰਹੀ ਹੈ। ਇਸ ਯੋਜਨਾ ਤਹਿਤ ਸਕੂਲ ਵਿਚ ਹਰ ਰੋਜ਼ ਕਰੋੜਾਂ ਬੱਚਿਆਂ ਨੂੰ ਭੋਜਨ ਦਿੱਤਾ ਜਾਂਦਾ ਹੈ।

  ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਲਈ ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਦਿੱਲੀ ਅਤੇ ਪੱਛਮੀ ਬੰਗਾਲ ਵਰਗੇ ਰਾਜਾਂ ਨੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਬਿਨਾਂ ਕਿਸੇ ਇਮਤਿਹਾਨ ਦੇ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਰੇਡੀਓ ਰਾਹੀਂ ਅਤੇ ਆਨਲਾਈਨ ਤਰੀਕੇ ਨਾਲ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਯਤਨ ਕੀਤੇ ਜਾ ਰਹੇ ਹਨ।
  Published by:Ashish Sharma
  First published:
  Advertisement
  Advertisement