Home /News /coronavirus-latest-news /

ਪੰਜਾਬ ਦੇ ਇੱਕ ਹੋਰ ਮੰਤਰੀ ਨੂੰ ਹੋਇਆ ਕੋਰੋਨਾ, ਹੁਣ ਤੱਕ 4 ਮੰਤਰੀ ਹੋਏ ਪਾਜ਼ੀਟਿਵ

ਪੰਜਾਬ ਦੇ ਇੱਕ ਹੋਰ ਮੰਤਰੀ ਨੂੰ ਹੋਇਆ ਕੋਰੋਨਾ, ਹੁਣ ਤੱਕ 4 ਮੰਤਰੀ ਹੋਏ ਪਾਜ਼ੀਟਿਵ

ਸੁੰਦਰ ਸ਼ਾਮ ਅਰੋੜਾ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ, ਸਟਾਫ਼ ਤੇ ਸੰਪਰਕ 'ਚ ਆਏ ਲੋਕਾਂ ਦੀ ਟੈਸਟਿੰਗ ਸ਼ੁਰੂ ਕੀਤੀ ਜਾਏਗੀ। 

  • Share this:

ਪੰਜਾਬ ਦੇ ਸਨਅਤ ਮੰਤਰੀ ਸੁੰਦਰ ਸ਼ਾਮ ਅਰੋੜਾ ਵੀ ਕੋਰੋਨਾ ਦੀ ਮਾਰ ਹੇਠਾਂ ਆ ਗਏ ਹਨ, ਅਰੋੜਾ ਦੀ ਰਿਪੋਰਟ ਅੱਜ ਪਾਜ਼ਿਟਿਵ ਆਈ ਹੈ, ਹਾਲਾਂਕਿ ਉਨ੍ਹਾਂ ਨੂੰ ਕੋਈ ਤਕਲੀਫ਼ ਜਾਂ ਬਿਮਾਰੀ ਦੇ ਲੱਛਣ ਵੀ ਨਹੀਂ ਹਨ। ਫਿਲਹਾਲ ਅਰੋੜਾ ਨੂੰ ਚੰਡੀਗੜ੍ਹ ਵਿਚਲੀ ਸਰਕਾਰੀ ਰਿਹਾਇਸ਼ 'ਤੇ ਹੀ ਆਈਸੋਲੇਟ ਕੀਤਾ ਗਿਆ ਹੈ।

ਇਸਦੇ ਨਾਲ ਹੀ ਦੋ ਵਿਧਾਇਕ ਵੀ ਪਾਜ਼ਿਟਿਵ ਆਏ ਹਨ, ਇੰਨਾ 'ਚ ਕਾਂਗਰਸ ਵਿਧਾਇਕ ਹਰਦਿਆਲ ਕੰਬੋਜ ਤੇ ਅਕਾਲੀ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਵੀ ਕੋਰੋਨਾ ਵਾਇਰਸ ਤੋਂ ਪੀੜਿਤ ਪਾਏ ਗਏ ਹਨ, ਫਿਲਹਾਲ ਇੰਨਾ ਨੂੰ ਵੀ ਘਰ ਅੰਦਰ ਹੀ ਆਈਸੋਲੇਟ ਕੀਤਾ ਗਿਆ ਹੈ।

ਸੁੰਦਰ ਸ਼ਾਮ ਅਰੋੜਾ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ, ਸਟਾਫ਼ ਤੇ ਸੰਪਰਕ 'ਚ ਆਏ ਲੋਕਾਂ ਦੀ ਟੈਸਟਿੰਗ ਸ਼ੁਰੂ ਕੀਤੀ ਜਾਏਗੀ।

ਦਰਅਸਲ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਾਰੇ ਵਿਧਾਇਕਾਂ, ਮੰਤਰੀਆਂ, ਸਟਾਫ਼ ਤੇ ਪੱਤਰਕਾਰਾਂ ਦੇ ਕੋਰੋਨਾ ਟੈਸਟ ਲਾਜ਼ਮੀ ਕੀਤੇ ਗਏ ਹਨ, ਇਸ ਟੈਸਟਿੰਗ ਦੌਰਾਨ ਕਈ ਅਜਿਹੇ ਲੋਕ ਵੀ ਪਾਜ਼ਿਟਿਵ ਪਾਏ ਜਾ ਰਹੇ ਹਨ ਜਿਨ੍ਹਾਂ 'ਚ ਬਿਮਾਰੀ ਦੇ ਕੋਈ ਲੱਛਣ ਨਹੀਂ ਦੇਖੇ ਜਾ ਰਹੇ।

Published by:Ashish Sharma
First published:

Tags: Coronavirus, COVID-19, Punjab Cabinet