ਅਰਸ਼ਦੀਪ ਅਰਸ਼ੀ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਕੋਰੋਨਾਵਾਇਰਸ ਕਾਰਨ ਹੋਏ ਲੌਕਡਾਊਨ ਦੇ ਮੱਦੇਨਜ਼ਰ ਇਮਤਿਹਾਨ ਦਾ ਪੈਟਰਨ ਬਦਲ ਲਿਆ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਵੱਲੋਂ ਵਿਦਿਆਰਥੀਆਂ ਦੀ ਸੁਵਿਧਾ ਲਈ ਇਮਤਿਹਾਨਾਂ ਅਤੇ ਕਲਾਸਾਂ ਵਿੱਚ ਫੇਰਬਦਲ ਕਰਨ ਲਈ ਕਿਹਾ ਗਿਆ ਸੀ।
ਇਮਤਿਹਾਨ ਇਸ ਵਾਰ ਤਿੰਨ ਦੀ ਬਜਾਇ ਦੋ ਘੰੰਟਿਆਂ ਦਾ ਹੋਵੇਗਾ। ਕੋਈ ਵੀ ਕੰਪਲਸਰੀ ਸਵਾਲ ਨਹੀਂ ਹੋਵੇਗਾ। ਸਾਰੇ ਸਵਾਲਾਂ ਵਿੱਚੋਂ ਕਿਸੇੇ ਵੀ ਚਾਰ ਦੇ ਉੱਤਰ ਦੇਣੇ ਲਾਜ਼ਮੀ ਹੋਣਗੇ। ਕੰਟ੍ਰੋਲਰ ਪ੍ਰੀਖਿਆਵਾਂ, ਪਰਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਸੁੁਵਿਧਾ ਲਈ ਇਹ ਫੈਸਲਾ ਲਿਆ ਗਿਆ ਹੈ। 15 ਮਾਰਚ ਤੋਂ ਬਾਅਦ ਕਲਾਸਾਂ ਨਹੀਂ ਲੱਗੀਆਂ। ਯੂਨੀਵਰਸਿਟੀ ਦੇ ਲਗਭਗ 200 ਐਫੀਲੀਏਟਿਡ ਕਾਲਜ ਹਨ, ਕਿਸੇੇ ਜਗ੍ਹਾ ਸਿਲੇਬਸ ਨੇਪਰੇ ਚੜ੍ਹਿਆ ਜਾਂ ਕਿਹੜੀ ਯੁਨਿਟ ਪੜ੍ਹਾਈ ਗਈ, ਇਸ ਸਭ ਦੇ ਮੱਦੇਨਜ਼ਰ ਹੀ ਵਿਦਿਆਰਥੀਆਂ ਨੂੰ ਸਵਾਲਾਂ ਵਿੱਚ ਜ਼ਿਆਦਾ ਚੋਣ ਦਿੱੱਤੀ ਗਈ ਹੈ।
ਪਹਿਲੇ ਫੇਜ਼ ਵਿੱਚ ਸਿਰਫ਼ ਫਾਈਨਲ ਸਾਲ ਵਾਲੇ ਵਿਦਿਆਰਥੀਆਂ ਦੇ ਇਮਤਿਹਾਨ ਲਏ ਜਾਣਗੇ। ਤਕਰੀਬਨ 80000 ਵਿਦਿਆਰਥੀ ਪੇਪਰ ਦੇਣਗੇ। ਹਾਲਾਂਕਿ ਅਜੇ ਹਾਲਾਤਾਂ ਨੂੰ ਦੇਖਦੇ ਹੋਏ ਹੀ ਫੈਸਲਾ ਲਿਆ ਜਾਣਾ ਹੈ ਪਰ ਵਿਦਿਆਰਥੀਆਂ ਨੂੰ ਤਿਆਰੀ ਸ਼ੁਰੂ ਕਰ ਦੇਣ ਲਈ ਕਹਿ ਦਿਿੱਤਾ ਗਿਆ ਹੈ। ਇਮਤਿਹਾਨਾਂ ਤੋਂ ਦੋ-ਤਿੰਨ ਹਫਤੇ ਪਹਿਲਾਂ ਡੇਟਸ਼ੀਟ ਜਾਰੀ ਕੀਤੀ ਜਾਵੇਗੀ।
ਕਿਸੇ ਵੀ ਸੈਂਟਰ ਵਿੱਚ ਇੱਕ ਸਮੇਂ 'ਤੇ 150 ਤੋਂ ਜ਼ਿਆਦਾ ਵਿਦਿਆਰਥੀ ਨਹੀਂ ਬਿਠਾਏ ਜਾਣਗੇ। ਵਿਦਿਆਰਥੀਆਂ ਦੇ ਵਿੱਚ 4 ਤੋਂ 6 ਫੁੱਟ ਦੀ ਦੂਰੀ ਰੱਖੀ ਜਾਵੇਗੀ। 15 ਵਿਦਿਆਰਥੀਆਂ ਉੱਤੇ ਇੱਕ ਅਸਿਸਟੈਂਟ ਸੁਪਰਡੈਂਟ ਲਾਇਆ ਜਾ ਸਕਦਾ ਹੈ। ਰੈੱਡ ਜ਼ੋਨ ਅਤੇ ਕੰਟੇਨਮੈਂਟ ਜ਼ੋਨ ਵਿੱਚੋਂ ਕਿਸੇ ਸਟਾਫ ਜਾਂ ਵਿਦਿਆਰਥੀ ਨੂੰ ਪ੍ਰੀਖਿਆ ਹਾਲ ਵਿੱਚ ਆਉਣ ਦੀ ਇਜਾਜ਼ਤ ਨਹੀਂ।
ਸਟਾਫ ਅਤੇ ਵਿਦਿਆਰਥੀਆਂ ਨੂੰ ਆਪਣੇ ਆਪ ਪੀਣ ਦਾ ਪਾਣੀ ਅਤੇ ਡਿਸਪੋਜ਼ਲ ਗਲਾਸ ਲਿਆਉਣੇ ਪੈਣਗੇ। ਪ੍ਰੀਖਿਆ ਹਾਲ ਵਿੱਚ ਜਾਣ ਤੋਂ ਪਹਿਲਾਂ ਹਰ ਵਿਅਕਤੀ ਦਾ ਬੁਖਾਰ ਚੈੱਕ ਕੀਤਾ ਜਾਵੇਗਾ। ਹਾਲ ਦੇ ਬਾਹਰ ਸੈਨੀਟਾਈਜਰ ਉਪਲੱਬਧ ਕਰਾਏ ਜਾਣਗੇ। ਹਰ ਪੇਪਰ ਤੋਂ ਪਹਿਲਾਂ ਹਾਲ ਸੈਨੀਟਾਈਜ਼ ਕੀਤੇ ਜਾਣਗੇ। ਯੂਨੀਵਰਸਿਟੀ ਦਾ ਮਾਸਟਰ ਕੋਰਸਾਂ ਲਈ ਦਾਖਲਾ ਇਮਤਿਹਾਨ PUCET (PG) 27 ਅਤੇ 28 ਜੁਲਾਈ ਨੂੰ ਲਿਆ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Education, Exams, Lockdown, Unlock 1.0