ਪੰਜਾਬ ਯੂਨੀਵਰਸਿਟੀ 'ਚ ਹੋਵੇਗਾ "ਇਗਜ਼ਾਮ ਰੈਫਰੈਂਡਮ", ਐਸ.ਐਫ.ਆਈ. ਨੇ ਕੀਤੀ ਸ਼ੁਰੂਆਤ

News18 Punjabi | News18 Punjab
Updated: May 27, 2020, 3:10 PM IST
share image
ਪੰਜਾਬ ਯੂਨੀਵਰਸਿਟੀ 'ਚ ਹੋਵੇਗਾ
SFI ਨੇ ਜਾਰੀ ਕੀਤਾ "ਇਗਜ਼ਾਮ ਰੈਫਰੈਂਡਮ"ਦਾ ਰਿਜ਼ਲਟ

  • Share this:
  • Facebook share img
  • Twitter share img
  • Linkedin share img
ਅਰਸ਼ਦੀਪ ਅਰਸ਼ੀ

ਕੋਰੋਨਾਵਾਇਰਸ ਦੇ ਚਲਦੇ ਸਿੱਖਿਆ ਸੰਸਥਾਵਾਂ ਦੇ ਖੁੱਲ੍ਹਣ ਅਤੇ ਵਿਦਿਆਰਥੀਆਂ ਦੇ ਇਮਤਿਹਾਨਾਂ ਬਾਰੇ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ ਪਿਛਲੇ ਦਿਨੀਂ ਜੁਲਾਈ ਵਿੱਚ ਇਮਤਿਹਾਨ ਲੈਣ ਦੀ ਮਨਜ਼ੂਰੀ ਦਿੱਤੀ ਹੈ। ਪਰ ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਹਰ ਇਲਾਕੇ ਦੇ ਹਾਲਾਤਾਂ ਦੇ ਮੁਤਾਬਕ ਯੂਨੀਵਰਸਿਟੀਆਂ ਇਸ ਵਿੱਚ ਹੇਰ ਫੇਰ ਕਰ ਸਕਦੀਆਂ ਹਨ ਅਤੇ ਜੇ ਹੋ ਸਕੇ ਆਨਲਾਈਨ ਇਮਤਿਹਾਨ ਵੀ ਲਏ ਜਾ ਸਕਦੇ ਹਨ। ਕਈ ਹੋਰ ਛੋਟਾਂ ਤੇ ਨਿਰਦੇਸ਼ ਵੀ ਦਿੱਤੇ ਗਏ ਸਨ।

ਵੱਖ-ਵੱਖ ਵਿਦਿਆਰਥੀਆਂ ਤੇ ਵਿਦਿਆਰਥੀ ਜਥੇਬੰਦੀਆਂ ਨੇ ਜਿੱਥੇ ਇਸ ਮਸਲੇ ਉੱਤੇ ਵੱਖਰੇ-ਵੱਖਰੇ ਵਿਚਾਰ ਦਿੱਤੇ ਹਨ, ਉੱਥੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (SFI) ਦੀ ਪੰਜਾਬ ਯੂਨੀਵਰਸਿਟੀ ਇਕਾਈ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ 'ਇਗਜ਼ਾਮ (ਇਮਤਿਹਾਨ) ਰੈਫਰੈਂਡਮ' ਕਰਵਾਇਆ ਜਾਏਗਾ।
ਜਥੇਬੰਦੀ ਸਮਝਦੀ ਹੈ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਕਰੋਨਾਵਾਇਰਸ ਲੌਕਡਾਊਨ ਵਿੱਚ ਫ਼ੈਸਲੇ ਲੈਣ ਵਿੱਚ ਅਸਮਰਥ ਨਜ਼ਰ ਆਉਂਦਾ ਹੈ। ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਕਮਰੇ ਘਰ ਬਰਾਬਰ ਹਨ। ਪਰ ਫਿਰ ਵੀ ਯੂਨੀਵਰਸਿਟੀ ਨੇ ਹੋਸਟਲਾਂ ਨੂੰ ਕੁਆਰਨਟਾਈਨ ਸੈਂਟਰ ਬਣਾ ਦਿੱਤਾ। ਲੌਕਡਾਊਨ ਦੇ ਦੌਰਾਨ ਵਿਦਿਆਰਥੀਆਂ ਨੂੰ ਸਾਮਾਨ ਚੁੱਕਣ ਲਈ ਨੋਟਿਸ ਜਾਰੀ ਕਰ ਦਿੱਤੇ ਅਤੇ ਅੱਜ ਵੀ ਬਹੁਤਿਆਂ ਦਾ ਸਮਾਨ ਯੂਨੀਵਰਸਿਟੀ ਹੋਸਟਲਾਂ ਦੇ ਵਿੱਚ ਰੁਲ ਰਿਹਾ ਹੈ।

ਯੂਨੀਵਰਸਿਟੀ ਜੁਲਾਈ ਦੇ ਮਹੀਨੇ ਵਿੱਚ ਇਮਤਿਹਾਨ ਕਰਾਉਣ ਬਾਰੇ ਸੋਚ ਰਹੀ ਹੈl ਐਸ.ਐਫ.ਆਈ. ਇਕਾਈ ਦੇ ਪ੍ਰਧਾਨ ਅਭਿਲਾਸ਼ ਰਾਜਖੋਵਾ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵਿੱਚ ਸਿਰਫ਼ ਪ੍ਰਸ਼ਾਸਨ ਇਕੱਲੀ ਧਿਰ ਨਹੀਂ ਹੈ ਬਲਕਿ ਵਿਦਿਆਰਥੀ ਅਹਿਮ ਧਿਰ ਹੁੰਦੇ ਹਨ। ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਲਏ ਗਏ ਇਮਤਿਹਾਨਾਂ ਦੇ ਫੈਸਲੇ ਵਿੱਚ ਵਿਦਿਆਰਥੀਆਂ ਦੀ ਰਾਇ ਲੈਣੀ ਲਾਜ਼ਮੀ ਹੈ। ਇਸ ਲਈ ਐਸ.ਐਫ.ਆਈ. ਵੱਲੋਂ ਇਗਜ਼ਾਮ ਰੈਫਰੈਂਡਮ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ (27 ਮਈ) ਤੋਂ ਹੀ ਸ਼ੁਰੂ ਹੋ ਰਹੇ ਇਸ ਰੈਫਰੈਂਡਮ ਦੇ ਨਤੀਜੇ ਆਉਣ ਵਾਲੇ 2 ਦਿਨਾਂ ਵਿੱਚ ਜਾਰੀ ਕੀਤੇ ਜਾਣਗੇ।
First published: May 27, 2020, 3:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading