Home /News /coronavirus-latest-news /

ਪੰਜਾਬ ਦੇ 13,240 ਪਿੰਡਾਂ 'ਚੋਂ 7,842 ਪਿੰਡਾਂ ਨੇ ਸਵੈ ਇੱਛਾ ਨਾਲ ਕੀਤਾ ਲਾਕਡਾਊਨ

ਪੰਜਾਬ ਦੇ 13,240 ਪਿੰਡਾਂ 'ਚੋਂ 7,842 ਪਿੰਡਾਂ ਨੇ ਸਵੈ ਇੱਛਾ ਨਾਲ ਕੀਤਾ ਲਾਕਡਾਊਨ

ਦਿਲਚਸਪ ਗੱਲ ਇਹ ਹੈ ਕਿ ਪਿੰਡ ਵਿਚ ਮੌਜੂਦ ਨਿਗਰਾਨਾਂ ਦੀ ਹਾਜ਼ਰੀ ਕਾਰਨ ਇਨ੍ਹਾਂ ਪਿੰਡਾਂ ਵਿੱਚ ਨਸ਼ਿਆਂ ਦੀ ਤਸਕਰੀ ਕਾਫ਼ੀ ਘੱਟ ਗਈ ਹੈ , ਸਵੈ-ਇਕਾਂਤਵਾਸ ਦਾ ਇਹ ਇੱਕ ਬਹੁਤ ਚੰਗਾ ਪ੍ਰਭਾਵ ਕਿਹਾ ਜਾ ਸਕਦਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਪਿੰਡ ਵਾਸੀ ਇੱਕ ਦੂਜੇ ਨੂੰ ਪਛਾਣਦੇ ਹਨ ਅਤੇ ਕਿਸੇ ਵੀ ਸ਼ਰਾਰਤੀ ਤੱਤ ਦੀ ਸ਼ਨਾਖਤ ਆਸਾਨੀ ਨਾਲ ਹੋ ਜਾਂਦੀ ਹੈ।

ਹੋਰ ਪੜ੍ਹੋ ...
  • Share this:

ਪੰਜਾਬ ਵਿਚ, ਪਿੰਡਾਂ ਨੇ ‘ਸਵੈ-ਇਕਾਂਤਵਾਸ’ ਦੇ ਜ਼ਰੀਏ ਕਰਫਿਊ ਦੀਆਂ ਸਖਤ ਪਾਬੰਦੀਆਂ ਦੌਰਾਨ ਕੋਵਿਡ -19 ਸੰਕਟ ਨਾਲ ਨਜਿੱਠਣ ਦਾ ਰਸਤਾ ਦਰਸਾਇਆ ਹੈ, ਜਦਕਿ ਜ਼ਰੂਰੀ ਚੀਜ਼ਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਗਿਆ ਹੈ।

ਕੋਵਿਡ -19 ਵਿਰੁੱਧ ਸੂਬਾ ਸਰਕਾਰ ਦੀ ਲੜਾਈ ਨੂੰ ਵੱਡਾ ਹੁਲਾਰਾ ਮਿਲਿਆ ਹੈ, ਇਸ ਮਾਰੂ ਮਹਾਂਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੰਜਾਬ ਦੇ 13, 240 ਪਿੰਡਾਂ ਵਿਚੋਂ 7,842 ਪਿੰਡਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਹਾਲ ਹੀ ਵਿੱਚ ਪੰਜਾਬ ਪੁਲਿਸ ਦੁਆਰਾ ਨਿਯੁਕਤ ਕੀਤੇ ਗਏ ਵਿਲੇਜ ਪੁਲਿਸ ਅਫਸਰ (ਵੀਪੀਓ) ਆਪਣੀ ਵਿਲੱਖਣ ‘ਵਨ ਕਾੱਪ ਫਾਰ ਵਨ ਵਿਲੇਜ’ ਯੋਜਨਾ ਦੇ ਹਿੱਸੇ ਵਜੋਂ ਨਿਯੁਕਤ ਕੀਤੇ ਗਏ ਹਨ, ਜੋ ਸਵੈ-ਇਕਾਂਤਵਾਸ ਦੀ ਸਹੂਲਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਪਿੰਡ ਵਾਸੀਆਂ ਨੇ ਸਵੈਇੱਛੁਕ ਤਾਲਾਬੰਦੀ ਦੇ ਇਸ ਦਲੇਰ ਉਪਾਅ ਵਿੱਚ ਪੁਲਿਸ ਨੂੰ ਪੂਰਨ ਸਹਿਯੋਗ ਦਿੱਤਾ ਹੈ, ਅਤੇ ਲੋਕ ਕਿਸੇ ਵੀ ਅਣਅਧਿਕਾਰਤ ਜਾਂ ਓਪਰੇ ਵਿਅਕਤੀ ਦੇ ਪਿੰਡ ਵਿਚ ਦਾਖਲੇ ਨੂੰ ਰੋਕਣ ਲਈ ਗਸ਼ਤ ਕਰਨ ਵਾਲੀਆਂ ਪੁਲਿਸ ਪਾਰਟੀਆਂ ਦੀ ਸਹਾਇਤਾ ਕਰ ਰਹੇ ਹਨ। ਸਿਰਫ ਉਨ੍ਹਾਂ ਲੋਕਾਂ ਨੂੰ ਪਿੰਡ ਵਿਚ ਦਾਖਲਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਜਾਇਜ਼ ਪਾਸ ਜਾਂ ਜ਼ਰੂਰੀ ਸੇਵਾਵਾਂ ਦੇਣ ਸਬੰਧੀ ਇਜਾਜ਼ਤ ਹੈ । ਵਿਸ਼ੇਸ਼ ਆਈਸੋਲੇਸ਼ਨ ਟੀਮਾਂ ਦਾ ਗਠਨ ਕੀਤਾ ਹੈ ਜਿਨ੍ਹਾਂ ਨੇ ਕਰਫਿਊ ਦੇ ਸ਼ੁਰੂਆਤੀ ਪੜਾਅ ਵਿਚ ਪੁਲਿਸ ਫੋਰਸ ਦੀ ਮੌਜੂਦਾ ਸਥਿਤੀ ਵਿਚ ਸਖਤ ਪਾਬੰਦੀਆਂ ਲਾਗੂ ਕਰਨ ਅਤੇ  ਲੋਕਾਂ ਨੂੰ ਇਸ ਮਾਰੂ ਬਿਮਾਰੀ ਪ੍ਰਤੀ ਜਾਗਰੂਕ ਕਰਨ ਵਿਚ ਸਹਾਇਤਾ ਕੀਤੀ।

ਦਿਲਚਸਪ ਗੱਲ ਇਹ ਹੈ ਕਿ ਪਿੰਡ ਵਿਚ ਮੌਜੂਦ ਨਿਗਰਾਨਾਂ ਦੀ ਹਾਜ਼ਰੀ ਕਾਰਨ ਇਨ੍ਹਾਂ ਪਿੰਡਾਂ ਵਿੱਚ ਨਸ਼ਿਆਂ ਦੀ ਤਸਕਰੀ ਕਾਫ਼ੀ ਘੱਟ ਗਈ ਹੈ , ਸਵੈ-ਇਕਾਂਤਵਾਸ ਦਾ ਇਹ ਇੱਕ ਬਹੁਤ ਚੰਗਾ ਪ੍ਰਭਾਵ ਕਿਹਾ ਜਾ ਸਕਦਾ ਹੈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਹ ਇਸ ਲਈ ਹੈ ਕਿਉਂਕਿ ਪਿੰਡ ਵਾਸੀ ਇੱਕ ਦੂਜੇ ਨੂੰ ਪਛਾਣਦੇ ਹਨ ਅਤੇ ਕਿਸੇ ਵੀ ਸ਼ਰਾਰਤੀ ਤੱਤ ਦੀ ਸ਼ਨਾਖਤ ਆਸਾਨੀ ਨਾਲ ਹੋ ਜਾਂਦੀ ਹੈ।

ਸਵੈ-ਇਕਾਂਤਵਾਸ ਕਰਨ ਦੀ ਕਵਾਇਦ ਤਾਲਾਬੰਦੀ ਦੇ ਮੁੱਢਲੇ ਪੜਾਅ ਵਿੱਚ ਉਦੋਂ ਸ਼ੁਰੂ ਹੋਈ ਜਦੋਂ ਪਿੰਡ ਦੀਆਂ ਪੰਚਾਇਤਾਂ ਨੂੰ ਡੀਐਸਪੀ, ਐਸਡੀ ਅਤੇ ਐਸਐਚਓਜ਼ ਦੁਆਰਾ ਕਰਫਿਊ ਪਾਬੰਦੀਆਂ ਲਾਗੂ ਕਰਨ ਲਈ ਪ੍ਰੇਰਿਆ ਗਿਆ ਸੀ। ਲੋਕਾਂ ਨੂੰ ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਸਵੈਇੱਛਾ ਲਾਲ ਪਿੰਡਾਂ ਨੂੰ ਸੀਲ ਕਰਨ ਦੇ ਲਾਭ ਬਾਰੇ ਜਾਣੂ ਕੀਤਾ ਗਿਆ ਸੀ। ਇਸ ਪ੍ਰੇਰਣਾ  ਪ੍ਰਤੀ ਭਰਵਾਂ ਹੁੰਗਾਰਾ ਦਿੰਦੇ ਹੋਏ, ਪਿੰਡ ਵਾਸੀਆਂ ਨੇ ਪਿੰਡ ਵਿਚ ਦਾਖਲ ਹੋਣ ਵਾਲੇ ਲਾਂਘਿਆਂ ਤੇ ਪਹਿਰਾ ਅਤੇ ਨਾਕੇ ਲਗਾਉਣੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ ਮੁਹਿੰਮਾਂ ਨੇ ਵੀ ਸਵੈ-ਇਕੱਲਤਾ ਨੂੰ ਪ੍ਰੇਰਿਤ ਕਰਨ ਵਿੱਚ ਬਹੁਤ ਸਹਾਇਤਾ ਕੀਤੀ।

ਡੀਜੀਪੀ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਤੋਂ ਫਰਵਰੀ ਵਿਚ ਵੀਪੀਓਜ਼ ਨੇ ਪਿੰਡ ਵਾਸੀਆਂ ਲਈ ਜ਼ਰੂਰੀ ਚੀਜ਼ਾਂ ਦੀ ਸਪਲਾਈ ਚੇਨ ਅਤੇ ਜ਼ਰੂਰੀ ਡਾਕਟਰੀ ਸੇਵਾਵਾਂ ਦੀ ਪ੍ਰਦਾਨ ਕਰਵਾਉਣ ਦਾ ਕੰਮ ਸੰਭਾਲ ਲਿਆ ਸੀ।

ਡੀਜੀਪੀ ਮੁਤਾਬਕ ਕੈਪਟਨ ਅਮਰਿੰਦਰ ਨੇ ਇਨ੍ਹਾਂ ਪਿੰਡਾਂ ਵਿਚ ਸਵੈ-ਇਕੱਲਤਾ ਨੂੰ ਯਕੀਨੀ ਬਣਾਉਣ ਵਿੱਚ ਵੀਪੀਓਜ਼ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਸਵੈ-ਇਕੱਲਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਕਮੇਟੀਆਂ ਦਾ ਗਠਨ ਕੀਤਾ ਹੈ। ਕਮੇਟੀਆਂ ਵਿਚ ਪਿੰਡ ਦੇ ਸਰਪੰਚ, ਪ੍ਰਧਾਨ ਅਤੇ ਵਾਰਡ ਪੰਚ ਸ਼ਾਮਲ ਹਨ, ਵੀਪੀਓਜ਼ ਇਕ ਵਟਸਐਪ ਗਰੁੱਪ ਰਾਹੀਂ ਘਰਾਂ ਨਾਲ ਬਾਕਾਇਦਾ ਸੰਪਰਕ ਵਿਚ ਰਹਿੰਦੇ ਹਨ ਜਿਸ ਵਿਚ ਪਿੰਡ / ਵਾਰਡ ਕਮੇਟੀ ਮੈਂਬਰ ਸ਼ਾਮਲ ਹੁੰਦੇ ਹਨ ।

ਇਨ੍ਹਾਂ ਕਮੇਟੀਆਂ ਨੂੰ ਸਥਾਨਕ ਪੁਲਿਸ ਦੁਆਰਾ ਪਿੰਡਾਂ ਵਿੱਚ ਜ਼ਰੂਰੀ ਵਸਤਾਂ ਜਿਵੇਂ ਕਿ ਦਵਾਈ ਅਤੇ ਭੋਜਨ ਅਤੇ ਨਾਲ ਹੀ ਚਾਰੇ ਅਤੇ ਪਸ਼ੂ ਫੀਡ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ। ਪਸ਼ੂਆਂ ਦੇ ਡਾਕਟਰਾਂ ਨੂੰ ਇਨ੍ਹਾਂ ਸਵੈ-ਇਕਾਂਤਵਾਸ ਪਿੰਡਾਂ ਵਿਚ ਜਾਣ ਦੀ ਆਗਿਆ ਹੈ। ਵੇਰਕਾ ਅਤੇ ਹੋਰਨਾਂ ਵੱਲੋਂ ਪਿੰਡਾਂ ‘ਚੋਂ ਦੁੱਧ ਦੀ ਚੁਕਾਈ ਦੀ ਵੀ ਸਹੂਲਤ ਦਿੱਤੀ ਜਾ ਰਹੀ ਹੈ ਜਦੋਂ ਕਿ ਗੰਭੀਰ ਬਿਮਾਰ ਹੋਣ ਅਤੇ ਹੋਰ ਮੈਡੀਕਲ ਐਮਰਜੈਂਸੀਆਂ ਲਈ ਮੰਗ ਅਨੁਸਾਰ ਪੀਐਸ ਅਤੇ ਪੀਪੀ ਪੱਧਰ ‘ਤੇ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।

ਡੀਜੀਪੀ ਨੇ ਕਿਹਾ ਕਿ ਕੁਝ ਪਿੰਡਾਂ ਵਿੱਚ, ਸ਼ਾਮ / ਰਾਤ ਦੇ ਸਮੇਂ ਨਾਕਿਆਂ ‘ਤੇ ਪਿੰਡ ਵਾਸੀਆਂ ਦੁਆਰਾ ਡਿਊਟੀ ‘ਤੇ ਲਗਾਏ ਗਏ ਨੌਜਵਾਨਾਂ ਦੁਆਰਾ ਦੁਰਵਿਵਹਾਰ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਪਰ ਪਿੰਡ ਵਾਸੀਆਂ ਅਤੇ ਪੁਲਿਸ ਅਧਿਕਾਰੀਆਂ  ਦਰਮਿਆਨ ਗੱਲਬਾਤ ਰਾਹੀਂ ਇਨ੍ਹਾਂ ਸਮੱਸਿਆ ਦਾ ਹੱਲ ਕਰ ਲਿਆ ਗਿਆ।

ਡੀਜੀਪੀ ਦੇ ਨਿਰਦੇਸ਼ਾਂ ‘ਤੇ ਜ਼ਿਲ•ਾ ਪੱਧਰ ‘ਤੇ ਵਾਰ ਰੂਮ ਸਥਾਪਤ ਕੀਤੇ ਗਏ ਹਨ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਘਾਟ ਦਾ ਪਤਾ ਲਗਾਉਣ ਲਈ ਪਿੰਡਾਂ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਜਾਂਦਾ ਹੈ। ਸਿਹਤ ਵਿਭਾਗ ਅਤੇ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਅਤੇ ਐਡਵਾਇਜ਼ਰੀਆਂ ਬਾਰੇ ਪਿੰਡ ਦੇ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਵਿਚ ਘੋਸ਼ਣਾ ਕੀਤੀ ਜਾਂਦੀ ਹੈ।

ਸਾਰੇ ਆਦੇਸ਼ਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿਚ ਸਹਾਇਤਾ ਲਈ ਵਲੰਟੀਅਰਾਂ ਨੂੰ ਆਈ-ਕਾਰਡ ਜਾਰੀ ਕੀਤੇ ਜਾਂਦੇ ਹਨ। ਉਹ ਸਮਾਜਿਕ ਵਿੱਧ ਬਣਾਈ ਰੱਖਣ ਅਤੇ ਇਕਾਂਤਵਾਸ ਕੀਤੇ ਵਿਅਕਤੀਆਂ ਦੇ ਫਾਲੋ ਅੱਪ ਦਾ ਕਾਰਜ ਕਰਦੇ ਹਨ।

ਅੰਮ੍ਰਿਤਸਰ ਸ਼ਹਿਰ ਵਿੱਚ ਸਾਰੇ 25 ਪਿੰਡਾਂ ਨੇ ਸਵੈਇੱਛਤ ਲਾਕਡਾਊਨ ਕੀਤਾ ਹੈ ਜਦੋਂਕਿ ਅੰਮ੍ਰਿਤਸਰ ਦਿਹਾਤੀ ਵਿੱਚ 840 ਵਿੱਚੋਂ 158 ਪਿੰਡ ਸਵੈ-ਇਕਾਂਤਵਾਸ ਵਿੱਚ ਹਨ। ਇਸ ਦੇ ਨਾਲ ਹੀ ਬਰਨਾਲਾ ਵਿੱਚ (142 ‘ਚੋਂ 92), ਬਠਿੰਡਾ ਵਿੱਚ (ਸਾਰੇ 302), ਫਰੀਦਕੋਟ ਵਿੱਚ (176 ‘ਚੋਂ 125), ਫਤਿਹਗੜ• ਸਾਹਿਬ ਵਿੱਚ (437 ‘ਚੋਂ178), ਫਾਜਲਿਕਾ ਵਿੱਚ (369 ‘ਚੋਂ 82), ਫਿਰੋਜ਼ਪੁਰ ਵਿੱਚ (699 ‘ਚੋਂ 490), ਗੁਰਦਾਸਪੁਰ ਵਿੱਚ (665 ‘ਚੋਂ382), ਹੁਸ਼ਿਆਰਪੁਰ ਵਿੱਚ  (1639 ‘ਚੋਂ 40), ਜਲੰਧਰ ਸਿਟੀ ਵਿੱਚ (61 ‘ਚੋਂ 17), ਜਲੰਧਰ ਦਿਹਾਤੀ ਵਿੱਚ (840 ‘ਚੋਂ 840), ਕਪੂਰਥਲਾ ਵਿੱਚ (554 ‘ਚੋਂ 538), ਖੰਨਾ ਵਿੱਚ (374 ‘ਚੋਂ 266), ਲੁਧਿਆਣਾ ਸਿਟੀ ਵਿੱਚ (287 ‘ਚੋਂ 156) , ਲੁਧਿਆਣਾ ਦਿਹਾਤੀ ਵਿੱਚ (279 ‘ਚੋਂ 157),  ਮਾਨਸਾ ਵਿੱਚ (ਸਾਰੇ 241), ਮੋਗਾ ਵਿੱਚ (ਸਾਰੇ 324), ਪਟਿਆਲਾ ਵਿੱਚ (966 ‘ਚੋਂ 666), ਪਠਾਨਕੋਟ ਵਿੱਚ (443 ‘ਚੋਂ 347), ਰੋਪੜ ਵਿੱਚ (667 ‘ਚੋਂ 618), ਸੰਗਰੂਰ ਵਿੱਚ (599 ‘ਚੋਂ 571), ਐਸ.ਏ.ਐਸ. ਨਗਰ ਵਿੱਚ (ਸਾਰੇ 420), ਐਸ ਬੀ ਐਸ ਨਗਰ ਵਿੱਚ (493 ‘ਚੋਂ 479), ਸ੍ਰੀ ਮੁਕਤਸਰ ਸਾਹਿਬ ਵਿੱਚ (235 ‘ਚੋਂ 225) ਅਤੇ ਤਰਨਤਾਰਨ ਵਿੱਚ (550 ‘ਚੋਂ 103) ਪਿੰਡ ਸਵੈ-ਇਕਾਂਤਵਾਸ ਵਿੱਚ ਹਨ।

Published by:Sukhwinder Singh
First published:

Tags: Coronavirus, COVID-19, Isolation, Lockdown