Home /News /coronavirus-latest-news /

R-Surakshaa: ਰਿਲਾਇੰਸ ਆਪਣੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ 1 ਮਈ ਤੋਂ ਸ਼ੁਰੂ ਕਰੇਗਾ ਟੀਕਾਕਰਣ ਮੁਹਿੰਮ

R-Surakshaa: ਰਿਲਾਇੰਸ ਆਪਣੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ 1 ਮਈ ਤੋਂ ਸ਼ੁਰੂ ਕਰੇਗਾ ਟੀਕਾਕਰਣ ਮੁਹਿੰਮ

 • Share this:
  ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਮੁਹਿੰਮ 1 ਮਈ ਤੋਂ ਸ਼ੁਰੂ ਕੀਤੀ ਜਾਵੇਗੀ ਅਤੇ ਇਸ ਦਾ ਨਾਂਅ 'ਆਰ ਸੁਰਕ੍ਸ਼ਾ (R-Surakshaa) ਰੱਖਿਆ ਗਿਆ ਹੈ।

  ਅੱਜ ਜਾਰੀ ਇੱਕ ਬਿਆਨ ਵਿੱਚ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ, "ਕੇਂਦਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ ਮੁਤਾਬਿਕ, ਇਹ ਐਲਾਨ ਕਰਦੇ ਹੋਏ ਸਾਂਨੂੰ ਖੁਸ਼ੀ ਹੈ ਕਿ ਰਿਲਾਇੰਸ ਆਪਣਾ ਟੀਕਾਕਰਣ ਪ੍ਰੋਗਰਾਮ, ਆਰ - ਸੁਰਕ੍ਸ਼ਾ (R - Suraksha) ਲੌਂਚ ਕਰਨ ਜਾ ਰਿਹਾ ਹੈ ਜੋ ਸਾਡੇ ਕਰਮਚਾਰੀ ਅਤੇ 18 ਸਾਲ ਤੋਂ ਵੱਧ ਉਮਰ ਦੇ ਉਨ੍ਹਾਂ ਦੇ ਪਰਿਵਾਰ ਦੇ ਮੇਂਬਰਾਂ ਲਈ 1 ਮਈ ਤੋਂ ਸ਼ੁਰੂ ਹੋਵੇਗੀ।"

  "ਕੋਰੋਨਾ ਦਾ ਗ੍ਰਾਫ ਥੱਲੇ ਜਾਣ ਤੋਂ ਪਹਿਲਾਂ ਅਗਲੇ ਕੁਝ ਹਫ਼ਤੇ ਕੋਰੋਨਾ ਕੇਸ ਵੱਧ ਸਕਦੇ ਹਨ। ਸਾਂਨੂੰ ਪਹਿਲਾਂ ਨਾਲੋਂ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ ਅਤੇ ਸੁਰੱਖਿਆ, ਪਰਹੇਜ਼, ਸਫ਼ਾਈ ਦੇ ਸਖ਼ਤ ਨਿਯਮਾਂ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।"

  ਬਿਆਨ ਵਿੱਚ ਮੁਕੇਸ਼ ਅੰਬਾਨੀ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਭਰੋਸਾ ਵੀ ਦਿੱਤਾ। "ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸੁਰੱਖਿਆ ਲਈ ਇਸ ਕਦਮ ਦਾ ਫ਼ਾਇਦਾ ਚੁੱਕਣ ਅਤੇ ਆਪਣੇ ਪਰਿਵਾਰ ਦੇ ਯੋਗ ਸਦੱਸ ਨੂੰ ਵੀ ਇਸ ਲਈ ਪ੍ਰੇਰਿਤ ਕਰੋ।
  Published by:Anuradha Shukla
  First published:

  Tags: Corona vaccine, Mukesh ambani, Reliance industries

  ਅਗਲੀ ਖਬਰ