ਰੇਲਵੇ ਵੱਲੋਂ ਚਲਾਈਆਂ 2570 ਸ਼੍ਰਮਿਕ ਸਪੈਸ਼ਲ ਟਰੇਨਾਂ ਰਾਹੀਂ 32 ਲੱਖ ਮਜ਼ਦੂਰ ਪੁੱਜੇ ਘਰ

News18 Punjabi | News18 Punjab
Updated: May 23, 2020, 6:54 PM IST
share image
ਰੇਲਵੇ ਵੱਲੋਂ ਚਲਾਈਆਂ 2570 ਸ਼੍ਰਮਿਕ ਸਪੈਸ਼ਲ ਟਰੇਨਾਂ ਰਾਹੀਂ 32 ਲੱਖ ਮਜ਼ਦੂਰ ਪੁੱਜੇ ਘਰ
ਰੇਲਵੇ ਵੱਲੋਂ ਚਲਾਈਆਂ 2570 ਸ਼੍ਰਮਿਕ ਸਪੈਸ਼ਲ ਟਰੇਨਾਂ ਰਾਹੀਂ 32 ਲੱਖ ਮਜ਼ਦੂਰ ਪੁੱਜੇ ਘਰ

ਭਾਰਤੀ ਰੇਲਵੇ ਨੇ 1 ਮਈ ਤੋਂ ਹੁਣ ਤੱਕ 32 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਹੈ। ਕੁੱਲ 2,570 ਟ੍ਰੇਨਾਂ ਵਿਚੋਂ 505 ਰੇਲ ਗੱਡੀਆਂ ਅਜੇ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚੀਆਂ ਹਨ।

  • Share this:
  • Facebook share img
  • Twitter share img
  • Linkedin share img
ਭਾਰਤੀ ਰੇਲਵੇ ਨੇ 1 ਮਈ ਤੋਂ ਹੁਣ ਤੱਕ 32 ਲੱਖ ਪ੍ਰਵਾਸੀ ਮਜ਼ਦੂਰਾਂ ਨੂੰ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਹੈ। ਮਜ਼ਦੂਰਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਮੁੱਖ ਤੌਰ 'ਤੇ ਰਾਜਾਂ ਦੀ ਬੇਨਤੀ 'ਤੇ ਚਲਾਈਆਂ ਜਾਂਦੀਆਂ ਹਨ, ਜੋ ਤਾਲਾਬੰਦੀ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਭੇਜਣਾ ਚਾਹੁੰਦੇ ਹਨ। ਰੇਲਵੇ ਖ਼ੁਦ ਇਨ੍ਹਾਂ ਰੇਲ ਗੱਡੀਆਂ ਨੂੰ ਚਲਾਉਣ ਦੇ ਕੁਲ ਖਰਚੇ ਦਾ 85ਪ੍ਰਤੀਸ਼ਤ ਖੁਦ ਖਰਚ ਰਹੀ ਹੈ, ਰਾਜ ਬਾਕੀ ਰਕਮ ਦੇ ਰਿਹਾ ਹੈ। ਕੁੱਲ 2,570 ਟ੍ਰੇਨਾਂ ਵਿਚੋਂ 505 ਰੇਲ ਗੱਡੀਆਂ ਅਜੇ ਆਪਣੀ ਮੰਜ਼ਿਲ 'ਤੇ ਨਹੀਂ ਪਹੁੰਚੀਆਂ ਹਨ।

ਰੇਲਵੇ ਅਧਿਕਾਰੀ ਨੇ ਦੱਸਿਆ ਕਿ ਰੇਲ ਗੱਡੀ ਚਲਾਉਣ ਦੀ ਔਸਤਨ ਲਾਗਤ 80 ਲੱਖ ਰੁਪਏ ਹੈ ਅਤੇ ਇਸ ਹਿਸਾਬ ਨਾਲ 2570 ਰੇਲ ਗੱਡੀਆਂ ਚਲਾਉਣ ਦਾ ਕੁਲ ਖਰਚ 2056 ਕਰੋੜ ਰੁਪਏ ਸੀ ਅਤੇ ਰੇਲਵੇ ਵੱਲੋਂ 85 ਪ੍ਰਤੀਸ਼ਤ ਯਾਨੀ 1747 ਕਰੋੜ ਰੁਪਏ ਖਰਚ ਕੀਤੇ ਗਏ ਹਨ।

ਰੇਲਵੇ ਦੇ ਅੰਕੜਿਆਂ ਅਨੁਸਾਰ, ਉੱਤਰ ਪ੍ਰਦੇਸ਼ ਵਿਸ਼ੇਸ਼ ਰੇਲ ਗੱਡੀਆਂ ਵਿੱਚ ਸਭ ਤੋਂ ਵੱਧ 1246 ਸ਼੍ਰਮਿਕ ਰੇਲਗੱਡੀਆਂ ਪੁੱਜੀਆਂ ਹਨ। ਉਸ ਤੋਂ ਬਾਅਦ ਬਿਹਾਰ ਵਿੱਚ 804 ਅਤੇ ਝਾਰਖੰਡ ਵਿੱਚ 124 ਰੇਲਗੱਡੀਆਂ ਗਈਆਂ ਹਨ। ਦੂਜੇ ਪਾਸੇ ਗੁਜਰਾਤ ਨੇ ਵਿਸ਼ੇਸ਼ ਰੇਲ ਗੱਡੀਆਂ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ 759, ਮਹਾਰਾਸ਼ਟਰ 483 ਅਤੇ ਪੰਜਾਬ 291 ਕਾਮੇ ਭੇਜੇ ਹਨ। 

 

 

First published: May 23, 2020, 6:54 PM IST
ਹੋਰ ਪੜ੍ਹੋ
ਅਗਲੀ ਖ਼ਬਰ