ਰਜਨੀਕਾਂਤ ਨੇ ਲਈ ਕੋਰੋਨਾ ਦੀ ਦੂਜੀ ਵੈਕਸੀਨ

News18 Punjabi | News18 Punjab
Updated: May 14, 2021, 7:26 PM IST
share image
ਰਜਨੀਕਾਂਤ ਨੇ ਲਈ ਕੋਰੋਨਾ ਦੀ ਦੂਜੀ ਵੈਕਸੀਨ
ਰਜਨੀਕਾਂਤ ਨੇ ਲਈ ਕੋਰੋਨਾ ਦੀ ਦੂਜੀ ਵੈਕਸੀਨ

  • Share this:
  • Facebook share img
  • Twitter share img
  • Linkedin share img
ਕੋਰੋਨਾ ਨੇ ਜਿਸ ਤਰੀਕੇ ਨਾਲ ਦਹਿਸ਼ਤ ਫੈਲਾਈ ਹੈ ਉਸ ਨੂੰ ਵੇਖਦੇ ਹੋਏ ਵੈਕਸੀਨੇਸ਼ਨ ਦੀ ਪ੍ਰਤੀਕਿਰਿਆ ਤੇਜ਼ ਕਰ ਦਿੱਤੀ ਗਈ ਹੈ। 18 ਸਾਲ ਤੋਂ ਉੱਪਰ ਵਾਲਿਆਂ ਦਾ ਟੀਕਾਕਰਨ ਸ਼ੁਰੂ ਹੋ ਗਿਆ ਹੈ। ਆਮ ਲੋਕਾਂ ਦੇ ਨਾਲ-ਨਾਲ ਸਿਤਾਰੇ ਵੀ ਵੈਕਸੀਨ ਲਗਵਾਉਣ ਲਈ ਅੱਗੇ ਆ ਰਹੇ ਹਨ। ਹਾਲ ਹੀ ’ਚ ਸੁਪਰਸਟਾਰ ਰਜਨੀਕਾਂਤ ਨੇ ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲਈ ਹੈ। ਅਦਾਕਾਰ ਦੀ ਧੀ ਸੌਂਦਰਿਆ ਨੇ ਤਸਵੀਰ ਸਾਂਝੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।

ਤਸਵੀਰ ’ਚ ਰਜਨੀਕਾਂਤ ਗ੍ਰੇ ਟੀ-ਸ਼ਰਟ ਅਤੇ ਬਲੈਕ ਪੈਂਟ ’ਚ ਤੇ ਮਾਸਕ ਨਾਲ ਨਜ਼ਰ ਆ ਰਹੇ ਹਨ। ਰਜਨੀਕਾਂਤ ਦੀ ਧੀ ਉਨ੍ਹਾਂ ਦੇ ਕੋਲ ਖੜ੍ਹੀ ਹੈ ਅਤੇ ਡਾਕਟਰ ਅਦਾਕਾਰ ਨੂੰ ਵੈਕਸੀਨ ਲਗਾ ਰਹੇ ਹਨ। ਸੌਂਦਰਿਆ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਸਾਡੇ ਥਲਾਈਵਰ ਨੂੰ ਉਨ੍ਹਾਂ ਦੀ ਵੈਕਸੀਨ ਮਿਲ ਗਈ ਹੈ। ਚੱਲੋ ਇਕੱਠੇ ਮਿਲ ਕੇ ਕੋਰੋਨਾ ਵਾਇਰਸ ਨੂੰ ਹਰਾਉਂਦੇ ਹਾਂ। ਪ੍ਰਸ਼ੰਸਕ ਇਸ ਤਸਵੀਰ ਨੂੰ ਖ਼ੂਬ ਪਸੰਦ ਕਰ ਰਹੇ ਹਨ।

ਦੱਸ ਦੇਈਏ ਕਿ ਰਜਨੀਕਾਂਤ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਸੈਫ ਅਲੀ ਖ਼ਾਨ, ਰਿਤੇਸ਼ ਦੇਸ਼ਮੁਖ, ਸੋਨੂੰ ਸੂਦ, ਅਮਿਤਾਬ ਬੱਚਨ, ਮਲਾਇਕਾ ਅਰੋੜਾ ਸਮੇਤ ਕਈ ਸਿਤਾਰੇ ਵੀ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ। ਸਿਤਾਰੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਅਤੇ ਜਾਗਰੂਕਤਾ ਵੀ ਫੈਲਾ ਰਹੇ ਹਨ।

ਸਾਰੇ ਹੀ ਸਿਤਾਰਿਆਂ ਵੱਲੋਂ ਜਿੱਥੇ ਆਪ ਕੋਰੋਨਾ ਦੀ ਖੁਰਾਕ ਲਈ ਜਾ ਰਹੀ ਹੈ, ਉੱਥੇ ਹੀ ਆਮ ਲੋਕਾਂ ਨੂੰ ਵੀ ਵੈਕਸੀਨੇਸ਼ਨ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
Published by: Ramanpreet Kaur
First published: May 14, 2021, 6:52 PM IST
ਹੋਰ ਪੜ੍ਹੋ
ਅਗਲੀ ਖ਼ਬਰ