ATM ਵਿਚੋਂ ਸਿਰਫ 5,000 ਰੁਪਏ ਕਢਵਾਉਣ ਦੀ ਹੱਦ ਹੋ ਸਕਦੀ ਹੈ ਤੈਅ, ਜਾਣੋ ਕੀ ਹੈ ਰਣਨੀਤੀ?

News18 Punjabi | News18 Punjab
Updated: June 24, 2020, 8:20 AM IST
share image
ATM ਵਿਚੋਂ ਸਿਰਫ 5,000 ਰੁਪਏ ਕਢਵਾਉਣ ਦੀ ਹੱਦ ਹੋ ਸਕਦੀ ਹੈ ਤੈਅ, ਜਾਣੋ ਕੀ ਹੈ ਰਣਨੀਤੀ?
ATM ਵਿਚੋਂ ਸਿਰਫ 5000 ਰੁਪਏ ਕਢਵਾਉਣ ਦੀ ਹੱਦ ਹੋ ਸਕਦੀ ਹੈ ਤੈਅ, ਜਾਣ ਕੀ ਹੈ ਰਣਨੀਤੀ?

  • Share this:
  • Facebook share img
  • Twitter share img
  • Linkedin share img
ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦੀ ਇੱਕ ਕਮੇਟੀ ਨੇ ATM ਵਿਚੋਂ ਕੈਸ਼ ਕਢਵਾਉਣ ਦੀ ਸੀਮਾ 5,000 ਰੁਪਏ ਦੀ ਤੈਅ ਕਰਨ ਅਤੇ ਏਟੀਐਮ ਚਾਰਜ ਵਧਾਉਣ ਦੀ ਸਿਫਾਰਸ਼ ਕੀਤੀ ਹੈ। ਏਟੀਐਮ ਇੰਟਰਚੇਂਜ ਫੀਸ ਢਾਂਚੇ ਦੀ ਸਮੀਖਿਆ ਕਰਨ ਲਈ ਪਿਛਲੇ ਸਾਲ ਆਰਬੀਆਈ ਦੁਆਰਾ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਸੌਂਪੀ ਹੈ।  ਪਰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਆਰਬੀਆਈ ਨੇ ਇਸ ਰਿਪੋਰਟ ਨੂੰ ਸਵੀਕਾਰ ਕੀਤਾ ਹੈ ਜਾਂ ਨਹੀਂ।

Inter-Change charges ਵਧਾਉਣ ਦੀ ਸਿਫਾਰਸ਼
Moneylife ਦੀ ਇਕ ਰਿਪੋਰਟ ਦੇ ਅਨੁਸਾਰ, ਇੱਕ ਆਰਬੀਆਈ ਕਮੇਟੀ ਨੇ ਦੇਸ਼ ਭਰ ਦੇ ਏਟੀਐਮਜ਼ ਦੁਆਰਾ ਸਾਰੇ ਲੈਣ-ਦੇਣਾਂ 'ਤੇ Inter-Change charges ਵਧਾਉਣ ਦੀ ਸਿਫਾਰਸ਼ ਕੀਤੀ ਹੈ। ਇਸ ਰਿਪੋਰਟ ਵਿਚ ਇਹ ਕਿਹਾ ਗਿਆ ਹੈ ਕਿ ਕਮੇਟੀ ਪ੍ਰਤੀ ਟ੍ਰਾਂਜੈਕਸ਼ਨ ਲਈ 5000 ਰੁਪਏ ਦੀ ਸੀਮਾ ਤੈਅ ਕਰਨ ਅਤੇ ਇਸ ਤੋਂ ਵੱਧ ਕਢਵਾਉਣ ਲਈ ਵਾਧੂ ਫੀਸ ਵਸੂਲਣ ਦੇ ਹੱਕ ਵਿਚ ਹੈ। 10 ਲੱਖ ਤੋਂ ਘੱਟ ਆਬਾਦੀ ਵਾਲੇ ਸ਼ਹਿਰਾਂ ਲਈ, ਇਸ ਕਮੇਟੀ ਨੇ ਚਾਰਜ ਵਿੱਚ 24 ਪ੍ਰਤੀਸ਼ਤ ਤੱਕ ਵਾਧਾ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਰਿਪੋਰਟ ਵਿਚ, ਸਿੰਗਲ ਬ੍ਰਾਂਚ ਟ੍ਰਾਂਜਕਸ਼ਨ ਅਤੇ ਸਿੰਗਲ ਏਟੀਐਮ ਟ੍ਰਾਂਜਕਸ਼ਨ ਦੀ ਲਾਗਤ ਦੀ ਤੁਲਨਾ ਵੀ ਕੀਤੀ ਗਈ ਹੈ।
ਏਟੀਐਮਜ਼ ਤੋਂ ਨਕਦੀ ਕਢਵਾਉਣ ਦੇ ਨਿਯਮ 1 ਜੁਲਾਈ ਤੋਂ ਬਦਲ ਜਾਣਗੇ
ਲਾਕਡਾਊਨ ਅਤੇ ਕੋਰੋਨਾ ਦੇ ਕਾਰਨ, ਏਟੀਐਮ ਤੋਂ ਨਕਦ ਕਢਵਾਉਣ ਦੇ ਨਿਯਮ ਬਦਲੇ ਜਾ ਰਹੇ ਹਨ, ਜੋ ਤੁਹਾਡੀ ਜੇਬ 'ਤੇ ਬੋਝ ਵਧਾਉਣਗੇ। 1 ਜੁਲਾਈ ਤੋਂ ਤੁਹਾਡੇ ਲਈ ਏਟੀਐਮ ਨਕਦ ਕਢਵਾਉਣਾ ਮਹਿੰਗਾ ਹੋਵੇਗਾ। ਵਿੱਤ ਮੰਤਰਾਲੇ ਨੇ ਏਟੀਐਮ ਤੋਂ ਨਕਦ ਕਢਵਾਉਣ ਲਈ ਸਾਰੇ ਲੈਣ-ਦੇਣ ਦੇ ਚਾਰਜਿਸ ਹਟਾ ਲੈ ਲਏ ਸਨ। ਸਰਕਾਰ ਨੇ ਕੋਰੋਨਾ ਸੰਕਟ ਦੇ ਕਾਰਨ ਤਿੰਨ ਮਹੀਨਿਆਂ ਲਈ ਏਟੀਐਮ ਲੈਣ-ਦੇਣ ਦੀ ਫੀਸ ਘਟਾ ਕੇ ਵੱਡੀ ਰਾਹਤ ਦਿੱਤੀ ਸੀ। ਇਹ ਛੋਟ ਸਿਰਫ ਤਿੰਨ ਮਹੀਨਿਆਂ ਲਈ ਦਿੱਤੀ ਗਈ ਸੀ, ਜੋ 30 ਜੂਨ 2020 ਨੂੰ ਖਤਮ ਹੋਣ ਵਾਲੀ ਹੈ।
First published: June 23, 2020, 5:36 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading