ਰਿਲਾਇੰਸ ਫਾਊਂਡੇਸ਼ਨ ਨੇ ਕਰਮਚਾਰੀਆਂ, ਉਨ੍ਹਾਂ ਦੇ ਪਰਵਾਰਾਂ ਨੂੰ ਲਵਾਈਆਂ 10 ਲੱਖ ਕੋਵਿਡ ਵੈਕਸੀਨ

News18 Punjabi | News18 Punjab
Updated: July 26, 2021, 11:29 PM IST
share image
ਰਿਲਾਇੰਸ ਫਾਊਂਡੇਸ਼ਨ ਨੇ ਕਰਮਚਾਰੀਆਂ, ਉਨ੍ਹਾਂ ਦੇ ਪਰਵਾਰਾਂ ਨੂੰ ਲਵਾਈਆਂ 10 ਲੱਖ ਕੋਵਿਡ ਵੈਕਸੀਨ
ਰਿਲਾਇੰਸ ਫਾਊਂਡੇਸ਼ਨ ਨੇ ਕਰਮਚਾਰੀਆਂ, ਉਨ੍ਹਾਂ ਦੇ ਪਰਵਾਰਾਂ ਨੂੰ ਲਵਾਈਆਂ 10 ਲੱਖ ਕੋਵਿਡ ਵੈਕਸੀਨ

  • Share this:
  • Facebook share img
  • Twitter share img
  • Linkedin share img
ਰਿਲਾਇੰਸ ਫਾਊਂਡੇਸ਼ਨ ਨੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਅਤੇ ਸਹਿਯੋਗੀਆਂ ਨੂੰ ਮਿਸ਼ਨ ਵੈਕਸੀਨ ਸੁਰਕ੍ਸ਼ਾ ਤਹਿਤ 10 ਲੱਖ ਤੋਂ ਵੱਧ ਕੋਰੋਨਾ ਵੈਕਸੀਨ ਲਵਾਈਆਂ ਹਨ। ਰਿਲਾਇੰਸ ਵੱਲੋਂ ਸੀ ਐੱਸ ਆਰ ਉਪਰਾਲੇ ਵੱਜੋਂ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ 100 ਫ਼ੀਸਦੀ ਵੈਕਸੀਨ ਲਵਾਉਣ ਦੀ ਇਹ ਮੁਹਿੰਮ ਅਪ੍ਰੈਲ ਦੇ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ।

ਪਿਛਲੇ ਮਹੀਨੇ ਹੋਈ ਰਿਲਾਇੰਸ ਦੀ ਏ ਜੀ ਐੱਮ ਵਿੱਚ ਵੀ ਰਿਲਾਇੰਸ ਫਾਊਂਡੇਸ਼ਨ ਦੀ ਮੁਖੀ ਨੀਟਾ ਅੰਬਾਨੀ ਨੇ ਆਮ ਲੋੱਕਾਂ ਤੱਕ ਵੈਕਸੀਨ ਆਪਹੁੰਚਾਉਣ ਲਈ ਆਪਣੀ ਵਚਨਬੱਧਤਾ ਦੋਹਰਾਈ ਸੀ ਅਤੇ ਕਿਹਾ ਸੀ ਕਿ ਸਾਰੇ ਦੇਸ਼ ਵਿੱਚ ਵੈਕਸੀਨ ਲਵਾਉਣ ਦੀ ਮੁਹਿੰਮ ਇੱਕ ਬਹੁਤ ਵੱਡਾ ਉਪਰਾਲਾ ਹੈ ਪਰ ਇਹ ਹਰ ਭਾਰਤੀ ਵੱਲ ਸਾਡਾ ਧਰਮ ਅਤੇ ਜ਼ਿਮੇਵਾਰੀ ਹੈ, ਸੁਰੱਖਿਆ ਦਾ ਵਾਅਦਾ।

ਹੁਣ ਤੱਕ 98 ਫ਼ੀਸਦੀ ਕਰਮਚਾਰੀਆਂ ਨੂੰ ਘੱਟੋ ਘੱਟ ਇੱਕ ਡੋਜ਼ ਕੋਰੋਨਾ ਵੈਕਸੀਨ ਲੱਗ ਚੁੱਕੀ ਹੈ। ਵੈਕਸੀਨ ਸਲਾਟ ਦੀ ਬੁਕਿੰਗ ਤੋਂ ਵੈਕਸੀਨ ਸਰਟੀਫ਼ਿਕੇਟ ਡਾਊਨਲੋਡ ਕਰਨ ਤੱਕ ਨੂੰ ਜੀਓ ਹੈਲਥ ਹੱਬ ਰਾਹੀਂ ਸੁਖਾਲਾ ਬਣਾਇਆ ਗਿਆ। ਇਹ ਮਿਸ਼ਨ ਨਿੱਜੀ ਕੰਪਨੀਆਂ ਨੂੰ ਵੈਕਸੀਨ ਖਰੀਦਣ ਦੀ ਇਜਾਜ਼ਤ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ। ਇਸ ਤੇਜ਼ੀ ਨਾਲ ਚਲਾਈ ਗਈ ਵੈਕਸੀਨ ਮੁਹਿੰਮ ਰਾਹੀਂ ਨਾ ਸਿਰਫ਼ ਕਰਨਚਾਰੀ ਅਤੇ ਉਨ੍ਹਾਂ ਦੇ ਪਰਵਾਰ ਸੁਰੱਖਿਅਤ ਰਹਿ ਸਕਣਗੇ ਬਲਕਿ ਜਨਤਕ ਸਿਹਤ ਸੇਵਾਵਾਂ ਉੱਤੇ ਵੀ ਬੋਝ ਘਟੇਗਾ।
Published by: Anuradha Shukla
First published: July 26, 2021, 10:53 PM IST
ਹੋਰ ਪੜ੍ਹੋ
ਅਗਲੀ ਖ਼ਬਰ