ਰਿਲਾਇੰਸ ਬਣਾ ਰਹੀ ਹੈ ਸਸਤੀ ਤੇ ਉੱਚ ਗੁਣਵੱਤਾ ਵਾਲੀ ਪੀਪੀਈ ਕਿੱਟਾਂ  

ਇਹ ਪੀਪੀਈ ਕਿੱਟਾਂ ਚੀਨ ਦੇ ਮੁਕਾਬਲੇ ਤਿੰਨ ਗੁਣਾ ਸਸਤੀ ਅਤੇ ਵਧੀਆਂ ਗੁਣਵਤਾ ਵਾਲੀ ਹੈ।ਰਿਲਾਇੰਸ ਕੰਪਨੀ ਦੇ ਸਿਲਸਾਵਾ ਪਲਾਂਟ ਵਿਚ ਰੋਜਾਨਾ ਇਕ ਲੱਖ ਪੀਪੀਈ ਕਿੱਟ ਬਣਾਈ ਜਾ ਰਹੀਆਂ ਹਨ।

ਰਿਲਾਇੰਸ ਬਣਾ ਰਹੀ ਹੈ ਸਸਤੀ ਤੇ ਉੱਚ ਗੁਣਵੱਤਾ ਵਾਲੀ ਪੀਪੀਈ ਕਿੱਟਾਂ  

ਰਿਲਾਇੰਸ ਬਣਾ ਰਹੀ ਹੈ ਸਸਤੀ ਤੇ ਉੱਚ ਗੁਣਵੱਤਾ ਵਾਲੀ ਪੀਪੀਈ ਕਿੱਟਾਂ  

 • Share this:
  ਸਾਰੀ ਦੁਨੀਆਂ ਕੋਰੋਨਾ ਵਾਇਰਸ ਮਹਾਮਾਰੀ ਨਾਲ ਜੂਝ ਰਹੀ ਹੈ। ਕੋਰੋਨਾ ਵਾਇਰਸ ਤੋਂ ਬਚਾਉਣ ਲਈ ਭਾਰਤ ਵਿਚ ਲਾਕਡਾਊਨ 5 ਜਾਰੀ ਕਰ ਦਿੱਤਾ ਹੈ। ਇਸ ਲਾਕਡਾਊਨ ਵਿਚ ਲੋਕਾਂ ਨੂੰ ਕਾਫੀ ਢਿੱਲ ਦੇ ਦਿੱਤੀ ਗਈ ਹੈ।  ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਪੀਪੀਈ ਕਿੱਟਾਂ ਦੀ ਮੰਗ ਬਹੁਤ ਵੱਧ ਗਈ ਹੈ। ਹੁਣ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀ ਵੀ ਹੁਣ ਕੋਰੋਨਾ ਤੋਂ ਬਚਾਅ ਲਈ ਪੀਪੀਈ ਕਿੱਟਾਂ ਤਿਆਰ ਕਰ ਰਹੀ ਹੈ। ਇਹ ਪੀਪੀਈ ਕਿੱਟਾਂ ਚੀਨ ਦੇ ਮੁਕਾਬਲੇ ਤਿੰਨ ਗੁਣਾ ਸਸਤੀ ਅਤੇ ਵਧੀਆਂ ਗੁਣਵਤਾ ਵਾਲੀ ਹੈ। ਰਿਲਾਇੰਸ ਕੰਪਨੀ ਦੇ ਸਿਲਸਾਵਾ ਪਲਾਂਟ ਵਿਚ ਰੋਜਾਨਾ ਇਕ ਲੱਖ ਪੀਪੀਈ ਕਿੱਟ ਬਣਾਈ ਜਾ ਰਹੀਆਂ ਹਨ।

  ਜਾਣਕਾਰੀ ਅਨੁਸਾਰ ਰਿਲਾਇੰਸ ਵੱਲੋਂ ਬਣਾਈਆਂ ਇਹ ਕਿੱਟ ਅੰਤਰਰਾਸ਼ਟਰੀ ਮਾਪਦੰਡਾਂ ਦੇ ਅਨੁਸਾਰ ਹੈ ਅਤੇ ਉੱਚ ਗੁਣਵੱਤਾ ਵਾਲੀ ਹੈ। ਇਨ੍ਹਾਂ ਨੂੰ ਬਾਹਰ ਵੀ ਨਿਰਯਾਤ ਵੀ ਕੀਤਾ ਜਾ ਸਕੇ ਅਤੇ ਇਸ ਨਾਲ ਭਾਰਤ ਵਿਚ ਪੀਪੀਈ ਕਿੱਟਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕੇਗਾ। ਇਨ੍ਹਾਂ ਕਿੱਟਾਂ ਨੂੰ ਵੱਡੇ ਪੱਧਰ ਉਤੇ ਤਿਆਰ ਕੀਤਾ ਜਾ ਰਿਹਾ ਹੈ। ਇਸ ਪੀਪੀਈ ਪ੍ਰਤੀ ਕਿੱਟ ਦੀ ਕੀਮਤ ਕਰੀਬ 650 ਰੁਪਏ ਹੋ ਸਕਦੀ ਹੈ। ਇਸ ਸਮੇਂ ਭਾਰਤ ਜਿਹੜੀਆਂ ਅੰਤਰਰਾਸ਼ਟਰੀ ਪੀਪੀਈ ਕਿੱਟਾਂ ਮੰਗਵਾ ਰਿਹਾ ਹੈ। ਉਸ ਦੀ ਕੀਮਤ 2000 ਰੁਪਏ ਤੋਂ ਵੱਧ ਦੀ ਪੈ ਰਹੀ ਹੈ।

  ਰਿਲਾਇੰਸ ਦੇ ਆਪਣੇ ਵੱਖ ਵੱਖ ਉਤਪਾਦਨ ਕੇਂਦਰਾਂ ਵਿਚ ਰੋਜ਼ਾਨਾ ਇਕ ਲੱਖ ਤੋਂ ਵੱਧ ਪੀਪੀਈ ਕਿੱਟਾਂ ਬਣਾਈਆਂ ਜਾ ਰਹੀਆਂ ਹਨ। ਜਾਮਨਗਰ ਵਿੱਚ ਦੇਸ਼ ਦੀ ਸਭ ਤੋਂ ਵੱਡੀ ਰਿਫਾਇਨਰੀ ਨੇ ਅਜਿਹੇ ਪੈਟਰੋ ਕੈਮੀਕਲਜ਼ ਦਾ ਵਿਸ਼ਾਲ ਉਤਪਾਦਨ ਸ਼ੁਰੂ ਕੀਤਾ, ਜੋ ਪੀਪੀਈ ਕੱਪੜਾ ਬਣਦਾ ਹੈ। ਇਸ ਫੈਬਰਿਕ ਦੀ ਵਰਤੋਂ ਕਰਦਿਆਂ ਅਲੋਕ ਇੰਡਸਟਰੀਜ਼ ਵਿਚ ਪੀਪੀਈ ਬਣਾਈ ਜਾ ਰਹੀ ਹੈ। ਅਲੋਕ ਇੰਡਸਟਰੀਜ਼ ਨੂੰ ਹਾਲ ਹੀ ਵਿੱਚ ਰਿਲਾਇੰਸ ਨੇ ਐਕੁਆਇਰ ਕੀਤਾ ਸੀ। ਅਲੋਕ ਇੰਡਸਟਰੀਜ਼ ਦੀਆਂ ਸਾਰੀਆਂ ਸਹੂਲਤਾਂ ਪੀਪੀਈ ਕਿੱਟਾਂ ਬਣਾਉਣ ਵਿਚ ਲੱਗੀਆਂ ਹੋਈਆਂ ਹਨ। ਅੱਜ 10 ਹਜ਼ਾਰ ਤੋਂ ਵੱਧ ਲੋਕ ਆਲੋਕ ਇੰਡਸਟਰੀਜ਼ ਵਿਚ ਪੀਪੀਈ ਬਣਾਉਣ ਦੇ ਕੰਮ ਵਿਚ ਲੱਗੇ ਹੋਏ ਹਨ।

  ਇੰਨਾ ਹੀ ਨਹੀਂ, ਰਿਲਾਇੰਸ ਇੰਡਸਟਰੀਜ਼ ਨੇ ਇਕ ਕਦਮ ਅੱਗੇ ਕੋਰੋਨਾ ਟੈਸਟਿੰਗ ਕਿੱਟ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਰਿਲਾਇੰਸ ਇੰਡਸਟਰੀਜ਼ ਨੇ ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ (ਸੀਐਸਆਈਆਰ) ਦੇ ਨਾਲ ਮਿਲ ਕੇ ਸਵਦੇਸ਼ੀ ਟੈਕਨਾਲੋਜੀ ਦੀ ਵਰਤੋਂ ਕਰਦਿਆਂ ਆਰਟੀ-ਐਲਏਐਮਪੀ 'ਤੇ ਅਧਾਰਤ ਕੋਵਿਡ -19 ਟੈਸਟਿੰਗ ਕਿੱਟ ਤਿਆਰ ਕੀਤੀ ਹੈ। ਇਹ ਟੈਸਟਿੰਗ ਕਿੱਟ ਚੀਨ ਦੀ ਟੈਸਟਿੰਗ ਕਿੱਟ ਨਾਲੋਂ ਕਾਫ਼ੀ ਸਸਤਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਹ 45 ਤੋਂ 60 ਮਿੰਟ ਦੇ ਅੰਦਰ ਸਹੀ ਨਤੀਜੇ ਦੇਵੇਗਾ।

   
  First published: