ਰਿਲਾਇੰਸ ਫਾਊਂਡੇਸ਼ਨ ਮੁੰਬਈ 'ਚ ਕੋਵਿਡ ਮਰੀਜ਼ਾਂ ਲਈ 875 ਬੈੱਡ, 145 ਆਈ ਸੀ ਯੂ ਉਪਲਬੱਧ ਕਰਾਏਗਾ

News18 Punjabi | News18 Punjab
Updated: April 26, 2021, 4:36 PM IST
share image
ਰਿਲਾਇੰਸ ਫਾਊਂਡੇਸ਼ਨ ਮੁੰਬਈ 'ਚ ਕੋਵਿਡ ਮਰੀਜ਼ਾਂ ਲਈ 875 ਬੈੱਡ, 145 ਆਈ ਸੀ ਯੂ ਉਪਲਬੱਧ ਕਰਾਏਗਾ

  • Share this:
  • Facebook share img
  • Twitter share img
  • Linkedin share img
ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਰਿਲਾਇੰਸ ਫਾਊਂਡੇਸ਼ਨ ਨੇ ਸਰ ਐਚ ਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ 650 ਬੈੱਡ ਦੀ ਸਹੂਲਤ ਮੁਹਈਆ ਕਰਵਾਏਗਾ ਚਲਾਏਗਾ ਰਿਲਾਇੰਸ ਫਾਊਂਡੇਸ਼ਨ 100 ਆਈ ਸੀ ਯੂ ਬੈੱਡ ਉਪਲਬੱਧ ਕਰ ਰਿਹਾ ਹੈ। ਫਾਊਂਡੇਸ਼ਨ ਵੱਲੋਂ ਇਹ ਬੈੱਡ ਮੈਨੇਜ ਵੀ ਕੀਤੇ ਜਾਣਗੇ ਅਤੇ 15 ਮਈ ਤੋਂ ਇਹ ਬੈੱਡ ਸ਼ੁਰੂ ਹੋ ਜਾਣਗੇ।

“ਰਿਲਾਇੰਸ ਫਾਊਂਡੇਸ਼ਨ ਹਮੇਸ਼ਾ ਹੀ ਦੇਸ਼ ਦੀ ਸੇਵਾ ਵਿੱਚ ਕੋਰੋਨਾ ਨਾਲ ਲੜਨ ਵਿੱਚ ਅੱਗੇ ਰਿਹਾ ਹੈ। ਸਾਡੇ ਡਾਕਟਰ ਅਤੇ ਸਿਹਤ ਕਰਮੀ ਲਗਾਤਾਰ ਕੰਮ ਕਰਦੇ ਰਹੇ ਹਨ ਅਤੇ ਕੀਮਤੀ ਜਾਨਾਂ ਬਚਾਉਣ ਲਈ ਕਰਦੇ ਰਹਿਣਗੇ। ਸਰ ਐਚ ਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਮੁੰਬਈ ਵਿੱਚ 875 ਪੂਰੇ ਮੁੰਬਈ ਵਿੱਚ ਕੋਵਿਡ ਦੇ ਇਲਾਜ ਵਾਸਤੇ ਬੈੱਡ ਉਪਲਬਧ ਕਰਾਏਗਾ," ਫਾਊਂਡੇਸ਼ਨ ਦੀ ਚੇਅਰਪਰਸਨ ਨੀਤਾ ਅੰਬਾਨੀ ਨੇ ਕਿਹਾ।

ਇਹ ਹਸਪਤਾਲ ਵੱਲੋਂ 1 ਮਈ ਤੋਂ 550 ਬੈੱਡ ਵਾਲੇ ਵਾਰਡ ਦੀ ਸੰਭਾਲ ਨੂੰ ਵੀ ਆਪਣੇ ਹੱਥਾਂ ਵੋੱਚ ਲੈ ਲਿਆ ਜਾਵੇਗਾ। 500 ਸਿਹਤ ਕਰਮੀਆਂ ਦੀ ਟੀਮ 24 ਘੰਟੇ ਕੋਰੋਨਾ ਮਰੀਜ਼ਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ। ਐੱਨ ਐੱਸ ਸੀ ਆਈ ਅਤੇ ਸੈਵਨ ਹਿਲ੍ਸ ਹਸਪਤਾਲਾਂ ਵਿੱਚ ਸਾਰੇ ਮਰੀਜ਼ਾਂ ਦਾ ਮੁਫ਼ਤ ਇਲਾਜ ਹੋਵੇਗਾ।
Published by: Anuradha Shukla
First published: April 26, 2021, 4:29 PM IST
ਹੋਰ ਪੜ੍ਹੋ
ਅਗਲੀ ਖ਼ਬਰ