ਜਾਮਨਗਰ ਵਿੱਚ ਰਿਲਾਇੰਸ ਫਾਊਂਡੇਸ਼ਨ ਬਣਾਏਗਾ ਹਜ਼ਾਰ ਬੈੱਡ ਦਾ ਕੋਵਿਡ ਕੇਅਰ ਸੈਂਟਰ, ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ

News18 Punjabi | News18 Punjab
Updated: April 30, 2021, 5:02 PM IST
share image
ਜਾਮਨਗਰ ਵਿੱਚ ਰਿਲਾਇੰਸ ਫਾਊਂਡੇਸ਼ਨ ਬਣਾਏਗਾ ਹਜ਼ਾਰ ਬੈੱਡ ਦਾ ਕੋਵਿਡ ਕੇਅਰ ਸੈਂਟਰ, ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ
ਜਾਮਨਗਰ ਵਿੱਚ ਰਿਲਾਇੰਸ ਫਾਊਂਡੇਸ਼ਨ ਬਣਾਏਗਾ ਹਜ਼ਾਰ ਬੈੱਡ ਦਾ ਕੋਵਿਡ ਕੇਅਰ ਸੈਂਟਰ, ਮਰੀਜ਼ਾਂ ਦਾ ਹੋਵੇਗਾ ਮੁਫ਼ਤ ਇਲਾਜ

  • Share this:
  • Facebook share img
  • Twitter share img
  • Linkedin share img
ਰਿਲਾਇੰਸ ਫਾਊਂਡੇਸ਼ਨ ਜਾਮਨਗਰ ਵਿੱਚ ਕੋਵਿਡ ਕੇਅਰ ਫੇਸੀਲਿਟੀ ਤਿਆਰ ਕਰਵਾ ਰਹੀ ਹੈ ਜਿਥੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਇਸ ਨੂੰ ਬਣਾਉਣ ਦਾ ਸਾਰਾ ਖਰਚਾ ਰਿਲਾਇੰਸ ਵੱਲੋਂ ਕੀਤਾ ਜਾਵੇਗਾ। 400 ਬੈੱਡ ਦੀ ਕੋਵਿਦ ਫੇਸੀਲਿਟੀ ਜਾਮਨਗਰ ਦੇ ਡੈਂਟਲ ਹਸਪਤਾਲ ਵਿੱਚ ਇੱਕ ਹਫ਼ਤੇ ਵਿੱਚ ਤਿਆਰ ਕੀਤੀ ਜਾਵੇਗੀ। ਇਸ ਤੋਂ ਅਗਲੇ ਦੋ ਹਫ਼ਤਿਆਂ ਵਿੱਚ ਜਾਮਨਗਰ ਵਿੱਚ ਹੀ ਇੱਕ ਹੋਰ ਥਾਂ ਤੇ 600 ਬੈੱਡ ਉਪਲਬੱਧ ਕਰਵਾਏ ਜਾਣਗੇ।
ਅੱਜ ਜਾਰੀ ਇੱਕ ਬਿਆਨ ਮੁਤਾਬਿਕ ਇਸ ਵਾਸਤੇ ਜ਼ਰੂਰੀ ਤਕਨੀਕੀ, ਸਿਹਤ ਕਰਮਚਾਰੀ ਅਤੇ ਉਪਕਰਣ ਵੀ ਰਿਲਾਇੰਸ ਵੱਲੋਂ ਦਿੱਤੇ ਜਾਣਗੇ। ਇਸ ਨਾਲ ਜਾਮਨਗਰ ਦੇ ਨਾਲ ਨਾਲ ਸੌਰਾਸ਼ਟਰ ਦੇ ਦਵਾਰਕਾ, ਪੋਰਬੰਦਰ, ਖਮਭਲੀਆ, ਦੇ ਲੋਕਾਂ ਨੂੰ ਮਦਦ ਮਿਲੇਗੀ।ਰਿਲਾਇੰਸ ਫਾਊਂਡੇਸ਼ਨ ਦੀ ਮੁਖੀ ਨੀਤਾ ਅੰਬਾਨੀ ਨੇ ਕਿਹਾ ਕਿ ਭਾਰਤ ਦੀ ਕੋਵਿਡ ਖ਼ਿਲਾਫ਼ ਲੜਾਈ ਵਿੱਚ ਰਿਲਾਇੰਸ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਅੱਜ ਦੇ ਸਮੇਂ ਸਿਹਤ ਸੁਵਿਧਾਵਾਂ ਉਪਲਬਧ ਕਰਵਾਉਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਰਿਲਾਇੰਸ ਫਾਊਂਡੇਸ਼ਨ ਕੋਵਿਡ ਮਰੀਜ਼ਾਂ ਲਈ ਜਾਮਨਗਰ ਗੁਜਰਾਤ ਵਿੱਚ ਆਕਸੀਜਨ ਸਮੇਤ 1,000 ਬੈੱਡ ਸਥਾਪਤ ਕਰਨ ਜਾ ਰਿਹਾ ਹੈ। 400 ਬੈੱਡ ਦੀ ਸੁਵਿਧਾ ਇੱਕ ਹਫ਼ਤੇ ਵਿੱਚ ਤਿਆਰ ਹੋ ਜਾਵੇਗੀ ਅਤੇ 600 ਉਸ ਤੋਂ ਅਗਲੇ ਦੋ ਹਫਤਿਆਂ ਵਿੱਚ ਤਿਆਰ ਕਰ ਲਏ ਜਾਣਗੇ। ਰਿਲਾਇੰਸ ਇਸ ਲੜਾਈ ਵਿੱਚ ਹਰ ਸੰਭਵ ਹਿੱਸਾ ਪਏਗਾ ਅਤੇ ਇਕੱਠੇ ਅਸੀਂ ਇਸ ਲੜਾਈ ਨੂੰ ਜਿੱਤਾਂਗੇ।
ਧਨਰਾਜ ਨਥਵਾਨੀ, ਰਿਲਾਇੰਸ ਦੇ ਗਰੁੱਪ ਪ੍ਰੈਜ਼ੀਡੈਂਟ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਮੁਖ ਮੰਤਰੀ ਵਿਜੈ ਭਾਈ ਰੂਪਾਣੀ ਕੋਰੋਨਾ ਖ਼ਿਲਾਫ਼ ਅਣਥੱਕ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਜੋ ਸਿਹਤ ਸੁਵਿਧਾਵਾਂ ਉਪਲਬੱਧ ਕਰਵਾਈਆਂ ਜਾ ਸਕਣ। ਰਿਲਾਇੰਸ ਇੰਡਸਟਰੀ ਦੇ ਮੁਖੀ ਮੁਕੇਸ਼ ਅੰਬਾਨੀ ਇਸ ਔਖੇ ਸਮੇਂ ਸੂਬੇ ਨੂੰ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਅੱਗੇ ਆਏ ਹਨ।
Published by: Anuradha Shukla
First published: April 28, 2021, 10:43 PM IST
ਹੋਰ ਪੜ੍ਹੋ
ਅਗਲੀ ਖ਼ਬਰ