ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਨੇ ਤਨਖ਼ਾਹ ਨਾ ਲੈਣ ਦਾ ਲਿਆ ਫ਼ੈਸਲਾ, ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ 'ਚ ਲੱਗੇਗਾ ਕੱਟ

ਰਿਲਾਇੰਸ ਇੰਡਸਟਰੀ ਦੇ ਮਾਲਕ ਨੇ ਆਪਣੀ ਤਨਖ਼ਾਹ ਨਾ ਲੈਣ ਦਾ ਲਿਆ ਫ਼ੈਸਲਾ, ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ਚ ਲੱਗੇਗਾ ਕੱਟ

ਰਿਲਾਇੰਸ ਇੰਡਸਟਰੀ ਦੇ ਮਾਲਕ ਨੇ ਆਪਣੀ ਤਨਖ਼ਾਹ ਨਾ ਲੈਣ ਦਾ ਲਿਆ ਫ਼ੈਸਲਾ, ਸੀਨੀਅਰ ਅਧਿਕਾਰੀਆਂ ਦੀ ਤਨਖ਼ਾਹ ਚ ਲੱਗੇਗਾ ਕੱਟ

 • Share this:
  ਰਿਲਾਇੰਸ ਇੰਡਸਟਰੀਜ਼ ਦੇ ਮੁਖੀ (Reliance Industries) ਮੁਕੇਸ਼ ਅੰਬਾਨੀ (Mukesh Ambani) ਨੇ ਕੋਰੋਨਾ ਮਹਾਂਮਾਰੀ (Covid 19) ਦੇ ਚੱਲ ਦੇ ਆਪਣੀ ਤਨਖ਼ਾਹ ਨਾ ਲੈਣ ਦਾ ਫ਼ੈਸਲਾ ਕੀਤਾ ਹੈ।

  ਮੁਕੇਸ਼ ਅੰਬਾਨੀ ਦੇ ਨਾਲ ਨਾਲ ਕੰਪਨੀ ਦੇ ਟਾਪ ਐਗਜ਼ੀਕਿਊਟਿਵ ਵੀ ਆਪਣੀ ਸਾਲਾਨਾ ਸੈਲਰੀ ਦਾ ਕੁੱਝ ਹਿੱਸਾ ਨਾ ਲੈਣ ਦਾ ਫ਼ੈਸਲਾ ਵੀ ਕੀਤਾ ਹੈ। ਕੋਰੋਨਾ ਮਹਾਂਮਾਰੀ ਦੇ ਚੱਲ ਦੇ ਦੇਸ਼ ਭਰ ਵਿੱਚ ਸਾਰੀਆਂ ਵਪਾਰਿਕ ਗਤੀਵਿਧੀਆਂ ਬੰਦ ਹਨ।

  ਬੋਰਡ ਮੈਂਬਰਾਂ ਦੀ ਸੈਲਰੀ ਵਿੱਚੋਂ ਵੀ 30 ਤੋਂ 50 ਫ਼ੀਸਦੀ ਕਟੌਤੀ
  ਬੁੱਧਵਾਰ ਨੂੰ ਕਰਮਚਾਰੀਆਂ ਨੂੰ ਲਿਖੇ ਪੱਤਰ ਵਿੱਚ RIL ਦੇ ਐਗਜ਼ੀਕਿਊਟਿਵ ਡਾਇਰੈਕਟਰ ਹਿਤਲ ਆਰ ਮੇਸਵਾਨੀ ਨੇ ਕਿਹਾ ਮੁਕੇਸ਼ ਬਣੀ ਕੋਈ ਸੈਲਰੀ ਨਹੀਂ ਲੈਣਗੇ। ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ, ਐਗਜ਼ੀਕਿਊਟਿਵ ਡਾਇਰੈਕਟਰ, ਐਗਜ਼ੀਕਿਊਟਿਵ ਕਮੇਟੀ ਮੈਂਬਰ ਤੇ ਸੀਨੀਅਰ ਅਧਿਕਾਰੀਆਂ ਦੀ ਸੈਲਰੀ ਵਿੱਚੋਂ ਵੀ 30 ਤੋਂ 50 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ।

  ਹਾਈਡ੍ਰੋਕਾਰਬਨ ਵਪਾਰ ਤੇ ਪਿਆ ਕੋਰੋਨਾ ਦਾ ਅਸਰ
  ਪੱਤਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਮੌਜੂਦਾ ਸੰਕਟ ਦੇ ਚੱਲਦਿਆਂ ਹਾਈਡ੍ਰੋਕਾਰਬਨ ਵਪਾਰ ਉੱਤੇ ਮਾੜਾ ਅਸਰ ਪਿਆ ਹੈ। ਇਸ ਲਈ ਹਾਈਡ੍ਰੋਕਾਰਬਨ ਵਪਾਰ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖ਼ਾਹ ਵਿੱਚੋਂ 10 ਫ਼ੀਸਦੀ ਕਟੌਤੀ ਕੀਤੀ ਜਾਵੇਗੀ, ਜਿਨ੍ਹਾਂ ਦੀ ਸਾਲਾਨਾ ਤਨਖ਼ਾਹ 15 ਲੱਖ ਤੋਂ ਜ਼ਿਆਦਾ ਹੈ। 15 ਲੱਖ ਰੁਪਏ ਸਾਲਾਨਾ ਤੋਂ ਘੱਟ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਤਨਖ਼ਾਹ ਵਾਲਿਆਂ ਦੀ ਤਨਖ਼ਾਹ ਨਹੀਂ ਕੱਟੀ ਜਾਵੇਗੀ।ਕਰਮਚਾਰੀਆਂ ਨੂੰ ਪਹਿਲੀ ਤਿਮਾਹੀ ਵਿੱਚ ਦਿੱਤੇ ਜਾਣ ਵਾਲਾ ਪਰਫਾਰਮੈਂਸ ਲਿੰਕਡ ਇੰਨਸੈਂਟਿਵ (PLI) ਤੇ ਕੈਸ਼ ਪੇਮੈਂਟ ਨੂੰ ਫ਼ਿਲਹਾਲ ਰੋਕ ਦਿੱਤਾ ਗਿਆ ਹੈ।

  ਹਰ ਪੱਧਰ ਤੇ ਕਾਸਟ ਕਟਿੰਗ ਕਰੇਗੀ ਕੰਪਨੀ
  ਰਿਫਾਇੰਡ ਪ੍ਰੋਡਕਟ ਤੇ ਪੈਟਰੋਕੇਮਿਕਲ ਦੀ ਮੰਗ ਵਿੱਚ ਭਾਰੀ ਘਾਟ ਹੋਣ ਕਰ ਕੇ ਵੀ ਹਾਈਡ੍ਰੋਕਾਰਬਨ ਵਪਾਰ ਤੇ ਮਾੜਾ ਅਸਰ ਪੀ ਹੈ ਤੇ ਦਬਾਅ ਵੱਧ ਗਿਆ ਹੈ। ਇਹ ਵਜ੍ਹਾ ਹੈ ਕਿ ਕੰਪਨੀ ਲਾਗਤ ਘੱਟ ਕਰਨ ਦੀ ਸੋਚ ਰਹੀ ਹੈ। ਮੌਜੂਦਾ ਹਾਲਾਤ ਵਿੱਚ ਲੋੜ ਹੈ ਕਿ ਕੰਪਨੀ ਲਾਗਤ ਘੱਟ ਕਰਨ ਦੀ ਸੋਚ ਰਹੀ ਹੈ। ਇਸ ਵਿੱਚ ਕੰਪਨੀ ਦੇ ਹਰ ਮੈਂਬਰ ਦੇ ਸਹਿਯੋਗ ਦੀ ਲੋੜ ਹੈ।

   
  First published: