Covid19- ਰਿਲਾਇੰਸ ਨੇ ਤਿਆਰ ਕੀਤਾ ਦੇਸ਼ ਦਾ ਪਹਿਲਾ 100 ਬੈੱਡਾਂ ਵਾਲਾ ਹਸਪਤਾਲ

News18 Punjabi | News18 Punjab
Updated: March 25, 2020, 4:14 PM IST
share image
Covid19- ਰਿਲਾਇੰਸ ਨੇ ਤਿਆਰ ਕੀਤਾ ਦੇਸ਼ ਦਾ ਪਹਿਲਾ 100 ਬੈੱਡਾਂ ਵਾਲਾ ਹਸਪਤਾਲ
Covid19- ਰਿਲਾਇੰਸ ਨੇ ਤਿਆਰ ਕੀਤਾ ਦੇਸ਼ ਦਾ ਪਹਿਲਾ 100 ਬੈੱਡਾਂ ਵਾਲਾ ਹਸਪਤਾਲ,

ਦੇਸ਼ ਦੀ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਆਮ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਰਿਲਾਇੰਸ ਇੰਡਸਟਰੀਜ਼ ਨੇ ਦੇਸ਼ ਦਾ ਪਹਿਲਾ ਡੈਡੀਕੇਡ Covid-19 ਹਸਪਤਾਲ ਤਿਆਰ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਵਿਸ਼ੇਸ਼ ਤੌਰ ਉਤੇ 100 ਬੈਡਾਂ ਦਾ ਹਸਪਤਾਲ ਸੈਟਅਪ ਕੀਤਾ ਹੈ।

  • Share this:
  • Facebook share img
  • Twitter share img
  • Linkedin share img
ਦੇਸ਼ ਦੀ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਆਮ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਰਿਲਾਇੰਸ ਇੰਡਸਟਰੀਜ਼ ਨੇ ਦੇਸ਼ ਦਾ ਪਹਿਲਾ ਡੈਡੀਕੇਡ Covid-19 ਹਸਪਤਾਲ ਤਿਆਰ ਕੀਤਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਵਿਸ਼ੇਸ਼ ਤੌਰ ਉਤੇ 100 ਬੈਡਾਂ ਦਾ ਹਸਪਤਾਲ ਸੈਟਅਪ ਕੀਤਾ ਹੈ। ਇਨ੍ਹਾਂ ਵਿਚ ਬੈਡ ਉਤੇ ਜ਼ਰੂਰੀ ਇਨਫਰਾਸਟ੍ਰਕਚਰ, ਵੈਂਟੀਲੇਟਰਸ, ਪੇਸਮੇਕਰ, ਡਾਇਲਸਿਸ ਮਸ਼ੀਨ ਅਤੇ ਮੋਨੀਟਰਿੰਗ ਮਸ਼ੀਨ ਜਿਹੇ ਸਾਰੇ ਬਾਇਓਮੈਡੀਕਲ ਇਕੂਪਮੈਂਟ ਲਗਾਏ ਗਏ ਹਨ। ਤੁਹਾਨੂੰ ਦੱਸ ਦਈਏ ਕਿ ਰਿਲਾਇੰਸ ਫਾਊਂਡੇਸ਼ਨ ਵੱਖ-ਵੱਖ ਸ਼ਹਿਰਾਂ ਵਿਚ ਲੋਕਾਂ ਨੂੰ ਮੁਫਤ ਖਾਣਾ ਮੁਹਈਆ ਕਰਵਾਏਗੀ। ਇਸ ਲਈ ਉਹ ਇਕ ਐਨਜੀਓ ਨਾਲ ਸਾਝੇਦਾਰੀ ਕਰੇਗੀ।
ਆਓ ਜਾਣੋ ਦੇਸ਼ ਦੇ ਪਹਿਲੇ Covid-19 ਹਸਪਤਾਲ ਬਾਰੇ...
1. ਦੋ ਹਫਤਿਆਂ ਵਿਚ ਤਿਆਰ ਹੋਇਆ ਭਾਰਤ ਦਾ ਪਹਿਲਾ ਡੇਡੀਕੇਟਿਡ Covid-19 ਹਸਪਤਾਲ : ਰਿਲਾਇੰਸ ਕੰਪਨੀ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਸਿਰਫ 2 ਹਫਤਿਆਂ ਦੇ ਛੋਟੇ ਸਮੇਂ ਵਿਚ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੇ BMC ਨਾਲ ਮਿਲ ਕੇ 7 ਹਿਲਸ ਹਸਪਤਾਲ, ਮੁੰਬਈ ਵਿਚ ਇਕ 100 ਬੈਡਾਂ ਵਾਲਾ ਸੈਂਟਰ ਸਥਾਪਿਤ ਕੀਤਾ ਹੈ।
2. ਇਹ ਹਸਪਤਾਲ ਕੋਵਿਡ-19 ਦੇ ਪਾਜੀਟਿਵ ਮਰੀਜ਼ਾਂ ਲਈ ਹੈ। ਇਹ ਭਾਰਤ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਸੈਂਟਰ ਹੈ। ਇਸ ਉਤੇ ਸਾਰਾ ਪੈਸਾ ਰਿਲਾਇੰਸ ਫਾਊਂਡੇਸ਼ਨ ਵੱਲੋਂ ਲਗਾਇਆ ਗਿਆ ਹੈ।
3. ਇਸ ਸੈਂਟਰ ਵਿਚ ਇਕ ਨਿਗੇਟਿਵ ਪ੍ਰੈਸ਼ਰ ਰੂਮ ਵੀ ਹੈ, ਜੋ ਕਰਾਸ ਕੰਟੇਮਿਨੇਸ਼ਨ ਨੂੰ ਰੋਕਣ ਅਤੇ ਇੰਨਫੈਕਸ਼ਨ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
4. ਸੈਂਟਰ ਦੇ ਸਾਰੇ ਬੈਡ ਜ਼ਰੂਰੀ ਇੰਫਰਾਸਟ੍ਰਕਚਰ, ਬਾਇਓ ਮੈਡੀਕਲ ਇਕਿਊਪਮੈਂਟ ਜਿਵੇਂ ਵੈਂਟੀਲੇਟਰਸ, ਪੇਸਮੇਕਰਸ, ਡਾਇਲਿਸਿਸ ਮਸ਼ੀਨ ਅਤੇ ਪੇਸ਼ੈਂਟ ਮਾਨੀਟਰਿੰਗ ਡਿਵਾਇਸਾਂ ਨਾਲ ਲੈਸ ਹੈ।
ਲੋਧੀਵਲੀ ਵਿਚ ਆਈਸੋਲੇਸ਼ਨ ਦੀ ਸੁਵਿਧਾ : ਰਿਲਾਇੰਸ ਇੰਡਸਟਰੀਜ਼ ਨੇ ਮਹਾਰਾਸ਼ਟਰ ਦੇ ਲੋਧੀਵੀ ਵਿਚ ਇਕ ਪੂਰੀ ਆਈਸੋਲੇਸ਼ਨ ਫੈਸੀਲਿਟੀ ਤਿਆਰ ਕੀਤੀ ਹੈ ਅਤੇ ਇਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਸਪੁਰਦ ਕਰ ਦਿੱਤਾ ਹੈ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਰਿਲਾਇੰਸ ਫਾਊਂਡੇਸ਼ਨ, ਰਿਲਾਇੰਸ ਰਿਟੇਲ, ਜੀਓ, ਰਿਲਾਇੰਸ ਲਾਈਫ ਸਾਇੰਸਜ਼, ਰਿਲਾਇੰਸ ਇੰਡਸਟਰੀਜ਼ ਅਤੇ ਰਿਲਾਇੰਸ ਫੈਮਲੀ ਦੇ 6 ਲੱਖ ਮੈਂਬਰਾਂ ਦੀ ਸਾਂਝੇ ਤਾਕਤ ਦੇ ਅਧਾਰ 'ਤੇ ਕੋਵਿਡ -19 ਦੇ ਵਿਰੁੱਧ ਕਾਰਜ ਯੋਜਨਾ ਤਿਆਰ ਕੀਤੀ ਹੈ।
ਇਸ ਕਾਰਜ ਯੋਜਨਾ ਵਿੱਚ ਕੰਪਨੀ ਦੀ ਹਰ ਸਹਾਇਕ ਕੰਪਨੀ ਦੀ ਭੂਮਿਕਾ ਦਾ ਫੈਸਲਾ ਲਿਆ ਗਿਆ ਹੈ। ਆਰਆਈਐਲ ਨੇ ਕੋਵਿਡ - 19 ਮਰੀਜ਼ਾਂ ਲਈ ਇੱਕ ਸਮਰਪਿਤ ਹਸਪਤਾਲ ਤਿਆਰ ਕੀਤਾ ਹੈ।
First published: March 25, 2020, 4:14 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading