ਦੁਨੀਆਂ ਵਿਚ ਕੋਰੋਨਾ ਕੇਸ ਇਕ ਕਰੋੜ ਤੋਂ ਪਾਰ ਪੁੱਜੇ , ਭਾਰਤ ਵਿਚ ਵੀ ਹਾਲਾਤ ਵਿਗੜੇ

News18 Punjabi | News18 Punjab
Updated: June 28, 2020, 10:05 AM IST
share image
ਦੁਨੀਆਂ ਵਿਚ ਕੋਰੋਨਾ ਕੇਸ ਇਕ ਕਰੋੜ ਤੋਂ ਪਾਰ ਪੁੱਜੇ , ਭਾਰਤ ਵਿਚ ਵੀ ਹਾਲਾਤ ਵਿਗੜੇ
ਦੁਨੀਆਂ ਵਿਚ ਕੋਰੋਨਾ ਕੇਸ ਇਕ ਕਰੋੜ ਤੋਂ ਪਾਰ ਪੁੱਜੇ , ਭਾਰਤ ਵਿਚ ਵੀ ਹਾਲਾਤ ਵਿਗੜੇ

  • Share this:
  • Facebook share img
  • Twitter share img
  • Linkedin share img
ਛੇ ਮਹੀਨਿਆਂ ਤੋਂ ਤਬਾਹੀ ਮਚਾ ਰਹੇ ਕੋਰੋਨਾਵਾਇਰਸ ਨੇ ਦੁਨੀਆਂ ਦੇ ਇਕ ਕਰੋੜ ਲੋਕਾਂ ਨੂੰ ਆਪਣੇ ਲਪੇਟੇ ਵਿਚ ਲੈ ਲਿਆ ਹੈ। ਸ਼ਨੀਵਾਰ (27 ਜੂਨ) ਨੂੰ ਦੁਨੀਆਂ ਵਿਚ ਕੁੱਲ ਪੀੜਤਾਂ ਦੀ ਗਿਣਤੀ ਇਕ ਕਰੋੜ ਹੋ ਗਈ ਹੈ। ਲਗਭਗ ਹਰ ਦੇਸ਼ ਇਸ ਵਾਇਰਸ ਦਾ ਸ਼ਿਕਾਰ ਹੈ।

ਪੰਜ ਲੱਖ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਅਮਰੀਕਾ ਅਤੇ ਰੂਸ ਵਰਗੇ ਦੇਸ਼ ਵੀ ਇਸ ਅੱਗੇ ਬੇਵੱਸ ਹਨ। ਅਮਰੀਕੀ ਮਹਾਂਦੀਪ ਵਿਚ ਹਰ ਦਿਨ ਇਕ ਲੱਖ ਦੇ ਕਰੀਬ ਕੇਸ ਸਾਹਮਣੇ ਆਉਂਦੇ ਹਨ। ਦੁਨੀਆ ਵਿੱਚ ਹਰ ਦਿਨ ਤਕਰੀਬਨ 1.80 ਲੱਖ ਮਾਮਲੇ ਆ ਰਹੇ ਹਨ। ਕੋਵਿਡ -19 ਦਾ ਪਹਿਲਾ ਮਾਮਲਾ ਪਿਛਲੇ ਸਾਲ ਚੀਨ ਵਿੱਚ ਆਇਆ ਸੀ। ਭਾਰਤ ਵਿਚ ਵਾਇਰਸ ਇਸ ਸਾਲ 30 ਜਨਵਰੀ ਨੂੰ ਆਇਆ ਸੀ। ਭਾਰਤ ਵਿੱਚ ਇਸ ਵੇਲੇ ਸਾਢੇ ਪੰਜ ਲੱਖ ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਹਨ।

27 ਜੂਨ ਨੂੰ ਦੁਨੀਆ ਵਿਚ ਕੋਰੋਨਾ ਸਕਾਰਾਤਮਕ ਮਾਮਲਿਆਂ ਦੀ ਗਿਣਤੀ ਇਕ ਕਰੋੜ ਨੂੰ ਪਾਰ ਕਰ ਗਈ। ਵਰਲਡਮੀਟਰ ਦੇ ਅਨੁਸਾਰ, ਸ਼ਨੀਵਾਰ ਸਵੇਰੇ ਵਿਸ਼ਵ ਵਿੱਚ ਕੋਰੋਨਾ ਦੇ ਕੁੱਲ 98.98 ਲੱਖ ਮਾਮਲੇ ਸਾਹਮਣੇ ਆਏ ਸਨ। ਰਾਤ 11.38 ਵਜੇ ਤੱਕ, ਦੁਨੀਆ ਵਿੱਚ 1.02 ਲੱਖ ਨਵੇਂ ਕੇਸ ਆਏ। ਇਸ ਨਾਲ ਕੁਲ ਕੇਸਾਂ ਦਾ ਅੰਕੜਾ ਇਕ ਕਰੋੜ ਨੂੰ ਪਾਰ ਕਰ ਗਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸ਼ਨਿਚਰਵਾਰ ਨੂੰ ਭਾਰਤ ਵਿਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 5.29 ਲੱਖ ਹੋ ਗਈ ਜਦੋਂਕਿ ਪਿਛਲੇ 24 ਘੰਟਿਆਂ ਵਿੱਚ 384 ਮੌਤਾਂ ਦਰਜ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਲਾਗ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਇਕ ਲੱਖ ਤੱਕ ਪਹੁੰਚਣ ਵਿੱਚ 110 ਦਿਨ ਲੱਗੇ ਸਨ ਜਦੋਂਕਿ ਇਹ ਅੰਕੜਾ ਪੰਜ ਲੱਖ ਤੱਕ ਪਹੁੰਚਣ ਵਿੱਚ ਸਿਰਫ਼ 39 ਦਿਨ ਲੱਗੇ। ਇਹ ਲਗਾਤਾਰ ਚੌਥਾ ਦਿਨ ਹੈ ਜੋ ਮਰੀਜ਼ਾਂ ਦੀ ਗਿਣਤੀ ਇਕ ਦਿਨ ਵਿੱਚ 15 ਹਜ਼ਾਰ ਤੋਂ ਵੱਧ ਰਹੀ ਹੈ।

ਪਹਿਲੀ ਜੂਨ ਤੋਂ ਲੈ ਕੇ 27 ਜੂਨ ਤੱਕ 3,18,418 ਨਵੇਂ ਕੇਸ ਸਾਹਮਣੇ ਆਏ ਹਨ। ਇਸ ਵੇਲੇ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 1,97,387 ਹੈ ਜਦੋਂਕਿ 2,95,880 ਮਰੀਜ਼ ਤੰਦਰੁਸਤ ਹੋ ਚੁੱਕੇ ਹਨ ਅਤੇ ਇਕ ਮਰੀਜ਼ ਪਰਵਾਸ ਕਰ ਚੁੱਕਿਆ ਹੈ। ਹੁਣ ਤੱਕ ਕਰੀਬ 58.13 ਫ਼ੀਸਦੀ ਮਰੀਜ਼ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ਕੁੱਲ ਕੇਸਾਂ ਵਿੱਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਭਾਰਤੀ ਮੈਡੀਕਲ ਖੋਜ ਕੌਂਸਲ ਅਨੁਸਾਰ 26 ਜੂਨ ਤੱਕ ਕੁੱਲ 79,96,707 ਸੈਂਪਲ ਟੈਸਟ ਕੀਤੇ ਗਏ ਜਿਨ੍ਹਾਂ ਵਿੱਚੋਂ ਇਕ ਦਿਨ ’ਚ ਸਭ ਤੋਂ ਵੱਧ 2,20,479 ਸੈਂਪਲ ਇਕੱਲੇ ਸ਼ੁੱਕਰਵਾਰ ਨੂੰ ਟੈਸਟ ਕੀਤੇ ਗਏ।

 
First published: June 28, 2020, 10:05 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading