Lockdown: ਦਿੱਲੀ ‘ਚ ਰਿਸ਼ੀ ਕਪੂਰ ਦੀ ਧੀ ਨੂੰ ਗ੍ਰਹਿਮੰਤਰਾਲੇ ਨੇ ਮੁੰਬਈ ਜਾਣ ਦੀ ਆਗਿਆ ਦਿੱਤੀ

News18 Punjabi | News18 Punjab
Updated: April 30, 2020, 2:43 PM IST
share image
Lockdown: ਦਿੱਲੀ ‘ਚ ਰਿਸ਼ੀ ਕਪੂਰ ਦੀ ਧੀ ਨੂੰ ਗ੍ਰਹਿਮੰਤਰਾਲੇ ਨੇ ਮੁੰਬਈ ਜਾਣ ਦੀ ਆਗਿਆ ਦਿੱਤੀ
Lockdown: ਦਿੱਲੀ ‘ਚ ਸੀ ਰਿਸ਼ੀ ਕਪੂਰ ਦੀ ਧੀ, ਗ੍ਰਹਿਮੰਤਰਾਲਾ ਨੇ ਮੁੰਬਈ ਜਾਣ ਦੀ ਆਗਿਆ ਦਿੱਤੀ,

ਗ੍ਰਹਿ ਮੰਤਰਾਲੇ ਨੇ ਬਾਲੀਵੁੱਡ ਦੇ ਅਦਾਕਾਰ ਅਭਿਨੇਤਾ ਰਿਸ਼ੀ ਕਪੂਰ ਦੇ ਰਿਸ਼ਤੇਦਾਰਾਂ ਨੂੰ ਸੜਕ ਰਾਹੀਂ ਦਿੱਲੀ ਤੋਂ ਮੁੰਬਈ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਵੀਰਵਾਰ ਸਵੇਰੇ ਰਿਸ਼ੀ ਕਪੂਰ ਦੇ ਪਰਿਵਾਰ ਤੋਂ ਮੁੰਬਈ ਜਾਣ ਦੀ ਇਜਾਜ਼ਤ ਮੰਗੀ ਗਈ ਸੀ।

  • Share this:
  • Facebook share img
  • Twitter share img
  • Linkedin share img
ਗ੍ਰਹਿ ਮੰਤਰਾਲੇ ਨੇ ਬਾਲੀਵੁੱਡ ਦੇ ਅਦਾਕਾਰ ਅਭਿਨੇਤਾ ਰਿਸ਼ੀ ਕਪੂਰ ਦੇ ਰਿਸ਼ਤੇਦਾਰਾਂ ਨੂੰ ਸੜਕ ਰਾਹੀਂ ਦਿੱਲੀ ਤੋਂ ਮੁੰਬਈ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਵੀਰਵਾਰ ਸਵੇਰੇ ਰਿਸ਼ੀ ਕਪੂਰ ਦੇ ਪਰਿਵਾਰ ਤੋਂ ਮੁੰਬਈ ਜਾਣ ਦੀ ਇਜਾਜ਼ਤ ਮੰਗੀ ਗਈ ਸੀ। ਇਜਾਜ਼ਤ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਰਿਸ਼ੀ ਕਪੂਰ ਦਾ ਪਰਿਵਾਰ ਦੀ ਮਦਦ ਕਰ ਰਹੀ ਹੈ। ਰਿਸ਼ੀ ਕਪੂਰ ਦੇ ਪਰਿਵਾਰ ਨੇ ਗ੍ਰਹਿ ਮੰਤਰਾਲੇ ਤੋਂ ਉਨ੍ਹਾਂ ਦੀ ਆਪਣੀ ਧੀ ਸਮੇਤ ਦਿੱਲੀ ਤੋਂ ਮੁੰਬਈ ਜਾਣ ਦੀ ਇਜਾਜ਼ਤ ਮੰਗੀ ਸੀ। ਕਪੂਰ ਪਰਿਵਾਰ ਦੀ ਤੀਜੀ ਪੀੜ੍ਹੀ ਦੇ ਰਿਸ਼ੀ ਕਪੂਰ ਦਾ ਪਰਿਵਾਰ ਵਿਚ ਪਤਨੀ ਨੀਤੂ ਕਪੂਰ, ਬੇਟਾ ਰਣਬੀਰ ਕਪੂਰ ਅਤੇ ਬੇਟੀ ਰਿਧੀਮਾ ਕਪੂਰ (riddhima kapoor sahani ) ਹੈ। ਰਣਬੀਰ ਅਤੇ ਨੀਤੂ ਇਸ ਸਮੇਂ ਮੁੰਬਈ ਵਿੱਚ ਹਨ ਜਦਕਿ ਬੇਟੀ ਰਿਧੀਮਾ ਦਿੱਲੀ ਵਿੱਚ ਸੀ। ਅਜਿਹੀ ਸਥਿਤੀ ਵਿੱਚ ਉਸਨੇ ਗ੍ਰਹਿ ਮੰਤਰਾਲੇ ਤੋਂ ਇਜਾਜ਼ਤ ਮੰਗੀ।

ਬੇਟੀ ਰਿਧੀਮਾ ਕਪੂਰ ਸਾਹਨੀ ਆਖਰੀ ਵਾਰ ਆਪਣੇ ਪਿਤਾ ਨੂੰ ਵੇਖਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਸਰਕਾਰ ਤੋਂ ਆਪਣੇ ਪਰਿਵਾਰ ਨਾਲ ਦਿੱਲੀ ਤੋਂ ਮੁੰਬਈ ਜਾਣ ਦੀ ਆਗਿਆ ਮੰਗੀ ਸੀ। ਰਿਧੀਮਾ ਨੇ ਇਸ ਸਬੰਧ ਵਿਚ ਸਥਾਨਕ ਅਧਿਕਾਰੀਆਂ ਨੂੰ ਇਕ ਅਰਜ਼ੀ ਦਿੱਤੀ ਸੀ।

ਫਿਲਹਾਲ ਦੇਸ਼ ਵਿਆਪੀ ਤਾਲਾਬੰਦੀ ਦੇ ਵਿਚਕਾਰ ਦਿੱਲੀ ਦੀਆਂ ਸਰਹੱਦਾਂ ਸੀਲ ਹਨ। ਇਸ ਤੋਂ ਇਲਾਵਾ, ਦਿੱਲੀ ਦੇ ਸਾਰੇ ਹਵਾਈ ਅੱਡਿਆਂ ਤੋਂ ਕਿਸੇ ਵੀ ਤਰਾਂ ਦੇ ਜਹਾਜ਼ਾਂ ਦੀ ਆਵਾਜਾਈ 'ਤੇ ਪਾਬੰਦੀ ਹੈ। ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਰਿਧੀਮਾ ਅਤੇ ਉਸ ਦਾ ਪਰਿਵਾਰ ਸਰਕਾਰ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਵਿਸ਼ੇਸ਼ ਜਹਾਜ਼ ਰਾਹੀਂ ਮੁੰਬਈ ਪਹੁੰਚ ਜਾਣਗੇ। ਇਸਦੇ ਲਈ ਜ਼ਰੂਰੀ ਆਗਿਆ ਦੀਆਂ ਅਰਜ਼ੀਆਂ ਦਿੱਲੀ ਅਤੇ ਮਹਾਰਾਸ਼ਟਰ ਦੇ ਅਧਿਕਾਰੀਆਂ ਨੂੰ ਭੇਜੀਆਂ ਗਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਰਿਸ਼ੀ ਕਪੂਰ ਕੈਂਸਰ ਖਿਲਾਫ ਲੜਾਈ ਲੜ ਰਹੇ ਸਨ। ਰਿਸ਼ੀ ਕਪੂਰ ਪਿਛਲੇ ਸਾਲ ਇਲਾਜ਼ ਕਰਵਾ ਕੇ ਨਿਊਯਾਰਕ ਤੋਂ ਵਾਪਸ ਪਰਤੇ ਸਨ। 

 
First published: April 30, 2020, 1:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading