10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ

News18 Punjabi | News18 Punjab
Updated: July 29, 2020, 3:29 PM IST
share image
10 ਅਗਸਤ ਤੱਕ ਆਵੇਗੀ ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ, ਰੂਸ ਦਾ ਦਾਅਵਾ
ਦੁਨੀਆ ਦੀ ਪਹਿਲੀ ਕੋਰੋਨਾ ਵੈਕਸੀਨ 10 ਅਗਸਤ ਤੱਕ ਆਵੇਗੀ, ਰੂਸ ਦਾ ਦਾਅਵਾ( ਸੰਕੇਤਕ ਤਸਵੀਰ-twitter)

ਸੀਐਨਐਨ ਦੀ ਰਿਪੋਰਟ ਅਨੁਸਾਰ, ਰੂਸੀ ਕੋਵਿਡ -19 ਟੀਕਾ, ਜੋ ਕਿ ਮਾਸਕੋ ਸਥਿਤ ਗਮਾਲੇਆ ਇੰਸਟੀਚਿਊਟ ਦੁਆਰਾ ਵਿਕਸਤ ਕੀਤਾ ਗਿਆ ਹੈ, ਨੂੰ 10 ਅਗਸਤ ਨੂੰ ਜਾਂ ਇਸ ਤੋਂ ਪਹਿਲਾਂ ਪ੍ਰਵਾਨਗੀ ਦੇ ਦਿੱਤੀ ਜਾ ਸਕਦੀ ਹੈ।

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਬਾਰੇ ਰੂਸ ਤੋਂ ਚੰਗੀ ਖਬਰ ਆਈ ਹੈ। ਰੂਸ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਅਗਸਤ ਦੇ ਦੂਜੇ ਹਫਤੇ ਤੱਕ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦੇ ਹਨ। ਸ਼ਾਇਦ ਅਗਲੇ ਦੋ ਹਫਤਿਆਂ ਵਿੱਚ ਰੂਸ ਕੋਰੋਨਾ ਵਾਇਰਸ ਦੀ ਵੈਕਸੀਨ ਬਾਜ਼ਾਰ ਵਿੱਚ ਆ ਜਾਵੇ। ਸੀਐਨਐਨ ਚੈਨਲ ਨੂੰ ਰੂਸੀ ਅਧਿਕਾਰੀਆ ਅਤੇ ਵਿਗਿਆਨੀਆਂ ਨੇ ਦੱਸਿਆ ਹੈ ਕਿ 10 ਅਗਸਤ ਜਾਂ ਉਸ ਤੋਂ ਪਹਿਲਾ ਵੀ ਵੈਕਸੀਨ ਨੂੰ ਮਨਜੂਰੀ ਦਿੱਤੀ ਜਾ ਸਕਦੀ ਹੈ।

ਕੋਰੋਨਾ ਵਾਇਰਸ ਦੀ ਇਸ ਵੈਕਸੀਨ ਨੂੰ ਮਾਸਕੋ ਸਥਿਤ ਗਾਮਾਲਿਆ ਇੰਸਟੀਚਿਊਟ ਵਿੱਚ ਬਣਾਇਆ ਗਿਆ ਹੈ। ਗਾਮਾਲਿਆ ਇੰਸਟੀਚਿਊਟ ਦੇ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਹ ਇਸ ਵੈਕਸੀਨ ਨੂੰ ਆਮ ਜਨਤਾ ਦੇ ਵਰਤੋ ਲਈ 10 ਅਗਸਤ ਤੱਕ ਮਨਜ਼ੂਰੀ ਦਿਵਾ ਦੇਣਗੇ ਪਰ ਇਹ ਸਭ ਤੋਂ ਪਹਿਲਾ ਫਰੰਟ ਲਾਈਨ ਹੈਲਥ ਵਰਕਸ ਨੂੰ ਦਿੱਤੀ ਜਾਵੇਗੀ। ਰੂਸ ਦੇ ਅਧਿਕਾਰੀ ਕਿਰਿਲ ਮਿਤਰਿਵ ਨੇ ਕਿਹਾ ਕਿ ਇਹ ਇਤਿਹਾਸਿਕ ਮੌਕਾ ਹੈ।ਜਿਵੇਂ ਅਸੀਂ ਆਕਾਸ਼ ਵਿੱਚ ਪਹਿਲਾ ਸੈਟੇਲਾਈਟ ਸਪੁਤਨਿਕ ਛੱਡਿਆ ਸੀ। ਅਮਰੀਕਾ ਦੇ ਲੋਕ ਸੁਣ ਕੇ ਹੈਰਾਨ ਰਹਿ ਗਏ ਸਨ ਸਪੁਤਨਿਕ ਦੇ ਬਾਰੇ ਵਿੱਚ , ਉਂਜ ਹੀ ਕੋਰੋਨਾ ਦੀ ਵੈਕਸੀਨ ਦੇ ਲਾਂਚ ਹੋਣ ਨਾਲ ਉਹ ਫਿਰ ਹੈਰਾਨ ਹੋਣ ਵਾਲੇ ਹਨ।ਦੂਜੇ ਪਾਸੇ ਰੂਸ ਨੇ ਹੁਣ ਤੱਕ ਵੈਕਸੀਨ ਦੇ ਟਰਾਈਲ ਦਾ ਕੋਈ ਡੇਟਾ ਜਾਰੀ ਨਹੀਂ ਕੀਤਾ ਹੈ। ਇਸ ਬਾਰੇ ਸਮਾਜ ਵਿਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਸਕਦੇ ਹਨ। ਵਿਸ਼ਵ ਵਿੱਚ ਦਰਜਨਾਂ ਵੈਕਸੀਨ ਦਾ ਟਰਾਈਲ ਚੱਲ ਰਿਹਾ ਹੈ। ਕੁੱਝ ਦੇਸ਼ਾਂ ਵਿੱਚ ਵੈਕਸੀਨ ਦਾ ਟਰਾਈਲ ਤੀਸਰੇ ਪੜਾਅ ਵਿੱਚ ਹਨ। ਰੂਸੀ ਵੈਕਸੀਨ ਨੂੰ ਆਪਣਾ ਦੂਜਾ ਪੜਾਅ ਪੂਰਾ ਕਰਨਾ ਬਾਕੀ ਹੈ। ਵੈਕਸੀਨ ਦੇ ਡਿਵੈਲਪਰ ਨੇ 3 ਅਗਸਤ ਤੱਕ ਇਸ ਪੜਾਅ ਨੂੰ ਪੂਰਾ ਕਰਨ ਦੀ ਯੋਜਨਾ ਬਣਾਈ ਹੈ।

ਰੂਸੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਜਲਦੀ ਤਿਆਰ ਕਰ ਲਈ ਗਈ ਹੈ ਕਿਉਂਕਿ ਇਹ ਪਹਿਲਾਂ ਤੋਂ ਹੀ ਇਸ ਤਰ੍ਹਾਂ ਦੀ ਹੋਰ ਬਿਮਾਰੀਆਂ ਨਾਲ ਲੜਨ ਵਿੱਚ ਸਮਰੱਥਾਵਾਨ ਹੈ। ਰੂਸ ਦੇ ਰੱਖਿਆ ਮੰਤਰਾਲਾ ਦਾ ਕਹਿਣਾ ਹੈ ਕਿ ਰੂਸੀ ਸੈਨਿਕਾਂ ਨੇ ਹਿਊਮਨ ਟਰਾਈਲ ਭਾਵ ਇਨਸਾਨੀ ਪ੍ਰੀਖਿਆ ਵਿੱਚ ਵਾਲੰਟੀਅਰਸ ਦੇ ਰੂਪ ਵਿੱਚ ਕੰਮ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਅਤੇ ਰੂਸ ਵਿੱਚ ਵੱਧਦਾ ਕੋਰੋਨਾ ਸੰਕਟ ਦੇ ਕਾਰਨ ਦਵਾਈ ਨੂੰ ਮਨਜ਼ੂਰੀ ਦੇਣ ਦੀ ਦਿਸ਼ਾ ਵਿੱਚ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ 82 ਲੱਖ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆ ਚੁੱਕੇ ਹਨ।
Published by: Sukhwinder Singh
First published: July 29, 2020, 3:29 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading