ਸਿਰਫ PPE ਸੂਟ ਪਾ ਕੇ ਮਰੀਜਾਂ ਦਾ ਇਲਾਜ ਕਰਨ ਵਾਲੀ ਨਰਸ ਨੂੰ ਹਸਪਤਾਲ ਨੇ ਮੁੜ ਨੌਕਰੀ 'ਤੇ ਰੱਖਿਆ

News18 Punjabi | News18 Punjab
Updated: June 22, 2020, 1:16 PM IST
share image
ਸਿਰਫ PPE ਸੂਟ ਪਾ ਕੇ ਮਰੀਜਾਂ ਦਾ ਇਲਾਜ ਕਰਨ ਵਾਲੀ ਨਰਸ ਨੂੰ ਹਸਪਤਾਲ ਨੇ ਮੁੜ ਨੌਕਰੀ 'ਤੇ ਰੱਖਿਆ
ਸਿਰਫ PPE ਸੂਟ ਪਾ ਕੇ ਮਰੀਜਾਂ ਦਾ ਇਲਾਜ ਕਰਨ ਵਾਲੀ ਨਰਸ ਨੂੰ ਹਸਪਤਾਲ ਨੇ ਮੁੜ ਨੌਕਰੀ 'ਤੇ ਰੱਖਿਆ

  • Share this:
  • Facebook share img
  • Twitter share img
  • Linkedin share img
ਰੂਸ (Russia) ਦੇ ਇਕ ਹਸਪਤਾਲ ਵਿੱਚ PPE ਸੂਟ ਥੱਲੇ ਸਿਰਫ ਇਨਰ ਵੇਅਰ ਪਾ ਕੇ ਕੋਰੋਨਾ ਪੀੜਤ ਮਰੀਜਾਂ ਦਾ ਇਲਾਜ ਕਰਨ ਵਾਲੀ ਨਰਸ ਨਾਦੀਆ ਜ਼ੁਕੋਵਾ ਨੂੰ ਹਸਪਤਾਲ ਨੇ ਵਾਪਸ ਨੌਕਰੀ ਉਤੇ ਰੱਖ ਲਿਆ ਹੈ। ਹਸਪਤਾਲ ਵੱਲੋਂ ‘ਗ਼ਲਤ ਡਰੈਸ ਕੋਡ’ ਦੇ ਦੋਸ਼ ਵਿੱਚ 23 ਸਾਲਾ ਨਾਦੀਆ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਨਾਦੀਆ ਨੇ ਦੱਸਿਆ ਹੈ ਕਿ ਉਸ ਨੂੰ ਨਾ ਸਿਰਫ ਨੌਕਰੀ ਵਾਪਸ ਮਿਲੀ ਹੈ ਬਲਕਿ ਇੱਕ ਵੱਡੇ ਸਪੋਰਟਸਵੇਅਰ ਬ੍ਰਾਂਡ ਲਈ ਮਾਡਲਿੰਗ ਕਰਨ ਦਾ ਇਕਰਾਰਨਾਮਾ ਵੀ ਕੀਤਾ ਹੈ।

‘ਦਿ ਸਨ’ ਵਿਚ ਛਪੀ ਇਕ ਰਿਪੋਰਟ ਦੇ ਅਨੁਸਾਰ ਨਾਦੀਆ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ ਸੀ ਅਤੇ ਉਸ ਨੂੰ ਰੂਸ ਦੀ ' ਦੋ ਹੌਟ ਨਰਸ' ਵੀ ਕਹਿ ਕੇ ਬੁਲਾਇਆ ਗਿਆ। ਇਸ ਤੋਂ ਬਾਅਦ ਹਸਪਤਾਲ ਨੇ ਉਸ ਨੂੰ ਮੁਅੱਤਲ ਕਰ ਦਿੱਤਾ। ਹਾਲਾਂਕਿ, ਰੂਸ ਦੇ ਸਾਰੇ ਡਾਕਟਰਾਂ ਅਤੇ ਨਰਸਾਂ ਨਾਲ ਸਬੰਧਤ ਸੰਸਥਾਵਾਂ ਨੇ ਨਾਦੀਆ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ।
ਦਰਅਸਲ, ਨਾਦੀਆ ਨੇ ਕਿਹਾ ਸੀ ਕਿ ਉਹ ਲਗਾਤਾਰ ਪੀਪੀਈ ਸੂਟ ਪਹਿਨਣ ਨਾਲ ਬਹੁਤ ਗਰਮੀ ਮਹਿਸੂਸ ਕਰ ਰਹੀ ਸੀ ਅਤੇ ਉਹ ਜ਼ਰੂਰਤ ਨਾਲੋਂ ਜ਼ਿਆਦਾ ਮਰੀਜ਼ ਹੋਣ ਕਰਕੇ ਬਰੇਕ ਵੀ ਨਹੀਂ ਲੈ ਸਕੀ। ਅਜਿਹੀ ਸਥਿਤੀ ਵਿੱਚ, ਉਸ ਨੇ ਪੀਪੀਈ ਦੇ ਅੰਦਰ ਸਿਰਫ ਇਨਰ ਵੇਅਰ ਪਾ ਕੇ ਕੰਮ ਕਰਨਾ ਸ਼ੁਰੂ ਕੀਤਾ ਸੀ। ਕਿਉਂਕਿ ਉਹ ਮਰੀਜ਼ਾਂ ਨੂੰ ਨਹੀਂ ਛੱਡਣਾ ਚਾਹੁੰਦੀ ਸੀ। ਦੱਸ ਦਈਏ ਕਿ ਨਾਦੀਆ ਰੂਸ ਦੇ ਤੁਲਾ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਕੰਮ ਕਰਦੀ ਹੈ।

ਹੁਣ ਨੌਕਰੀ ਵਾਪਸ ਮਿਲੀ ਗਈ...

ਨਾਦੀਆ ਨੇ RT ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਹਮੇਸ਼ਾਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਸੀ ਅਤੇ ਇਸ ਲਈ ਉਸ ਨੇ ਨਰਸ ਦਾ ਕਿੱਤਾ ਚੁਣਿਆ। ਨਾਦੀਆ ਨੇ ਕਿਹਾ ਕਿ ਉਹ ਕੰਮ ‘ਤੇ ਵਾਪਸ ਆ ਕੇ ਬਹੁਤ ਚੰਗਾ ਮਹਿਸੂਸ ਕਰ ਰਹੀ ਹੈ। ਦੱਸ ਦਈਏ ਕਿ ਹਸਪਤਾਲ ਨੇ ਨਾਰਾਜ਼ ਲੋਕਾਂ ਤੋਂ ਮੁਆਫੀ ਮੰਗਦਿਆਂ ਇਕ ਬਿਆਨ ਵੀ ਜਾਰੀ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਨਾਦੀਆ ਦੇ ਪਿਤਾ ਨੇ ਵੀ ਰੂਸ ਦੀ ਖੁਫੀਆ ਏਜੰਸੀ ਦੇ FSB ਵਿਚ ਕੰਮ ਕਰਦਾ ਹੈ।
First published: June 22, 2020, 1:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading