ਖੁਲਾਸਾ! ਪੁਤਿਨ ਸਣੇ ਰੂਸੀ ਅਰਬਪਤੀਆਂ ਨੇ ਪਹਿਲਾਂ ਹੀ ਲਵਾ ਲਿਆ ਹੈ ਕੋਰੋਨਾ ਦਾ ਟੀਕਾ

ਖੁਲਾਸਾ! ਪੁਤਿਨ ਸਣੇ ਰੂਸੀ ਅਰਬਪਤੀਆਂ ਨੇ ਪਹਿਲਾਂ ਹੀ ਲਵਾ ਲਿਆ ਹੈ ਕੋਰੋਨਾ ਦਾ ਟੀਕਾ
- news18-Punjabi
- Last Updated: July 20, 2020, 2:48 PM IST
ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਵਿਚ ਲੱਗੀਆਂ ਵਿਗਿਆਨੀਆਂ ਦੀਆਂ ਸੈਂਕੜੇ ਟੀਮਾਂ ਵਿਚੋਂ ਕੁਝ ਟੀਮਾਂ ਅੱਗੇ ਚੱਲ ਰਹੀਆਂ ਹਨ। ਇਨ੍ਹਾਂ ਵਿੱਚ ਰੂਸ ਦੇ ਵਿਗਿਆਨੀਆਂ ਦਾ ਇੱਕ ਦਲ ਵੀ ਸ਼ਾਮਲ ਹੈ।
ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਨੁੱਖਾਂ ਉੱਤੇ ਕੋਰੋਨਾ ਵਾਇਰਸ ਟੀਕੇ ਦਾ ਟਰੈਲ ਪੂਰਾ ਕਰ ਲਿਆ ਹੈ। ਹਾਲਾਂਕਿ, ਹੁਣ ਇਕ ਰਿਪੋਰਟ ਸਾਹਮਣੇ ਆਈ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ, ਵੱਡੀਆਂ ਰਾਜਨੀਤਿਕ ਹਸਤੀਆਂ ਅਤੇ ਅਰਬਪਤੀਆਂ ਨੇ ਅਪ੍ਰੈਲ ਦੇ ਮਹੀਨੇ ਵਿੱਚ ਹੀ ਕੋਰੋਨਾ ਟੀਕਾ ਲਗਵਾ ਲਿਆ ਸੀ।
ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਅਪ੍ਰੈਲ ਵਿੱਚ ਹੀ ਕੋਰੋਨਾ ਵਾਇਰਸ ਦਾ ਪ੍ਰਯੋਗਿਕ ਟੀਕਾ ਰੂਸੀ ਅਰਬਪਤੀਆਂ ਅਤੇ ਸਿਆਸਤਦਾਨਾਂ ਨੂੰ ਦਿੱਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਪੁਤਿਨ ਨੂੰ ਇਹ ਟੀਕਾ ਲਾਇਆ ਗਿਆ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਜਿਸ ਤਰ੍ਹਾਂ ਇਹ ਸਾਰੇ ਚੋਟੀ ਦੇ ਰਾਜਨੀਤਿਕ ਨੇਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਅਰਬਪਤੀਆਂ ਨੂੰ ਲਾਇਆ ਗਿਆ ਹੈ, ਉਸੇ ਤਰ੍ਹਾਂ ਪੁਤਿਨ ਨੂੰ ਨਾ ਦਿੱਤੇ ਜਾਣ ਦੀ ਸੰਭਾਵਨਾ ਬਹੁਤ ਹੈ ਘੱਟ ਹੈ। ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਅਮੀਰਾਂ ਨੂੰ ਇਹ ਟੀਕਾ ਲਗਾਇਆ ਗਿਆ ਸੀ, ਉਨ੍ਹਾਂ ਵਿੱਚ ਅਲਮੀਨੀਅਮ ਕੰਪਨੀ ਯੂਨਾਈਟਿਡ ਰਸੇਲ ਦੇ ਚੋਟੀ ਦੇ ਅਧਿਕਾਰੀ, ਅਰਬਪਤੀਆਂ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹਨ। ਇਹ ਟੀਕਾ ਅਪ੍ਰੈਲ ਵਿਚ ਮਾਸਕੋ ਸਥਿਤ ਰੂਸ ਦੀ ਸਰਕਾਰੀ ਕੰਪਨੀ ਗਮਲੇਈ ਇੰਸਟੀਚਿਊਟ ਦੁਆਰਾ ਤਿਆਰ ਕੀਤਾ ਗਿਆ ਸੀ।
ਰੂਸ ਦੀ ਫੌਜ ਨੇ ਫੰਡ ਕੀਤੀ ਹੈ ਇਹ ਵੈਕਸੀਨ
ਰਿਪੋਰਟ ਦੇ ਅਨੁਸਾਰ, ਗਮਲੇਈ ਟੀਕਾ ਰੂਸ ਦੀ ਆਰਮੀ ਅਤੇ ਸਰਕਾਰੀ ਰਸ਼ੀਅਨ ਦੇ ਡਾਇਰੈਕਟ ਇਨਵੈਸਟਮੈਂਟ ਫੰਡ ਦੁਆਰਾ ਫੰਡ ਕੀਤਾ ਹੈ। ਰੂਸ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਟੀਕੇ ਦਾ ਪਹਿਲਾ ਟ੍ਰਾਇਲ ਪਿਛਲੇ ਹਫਤੇ ਹੀ ਪੂਰਾ ਹੋਇਆ ਹੈ ਅਤੇ ਇਹ ਟੈਸਟ ਰੂਸੀ ਫੌਜ ਦੇ ਜਵਾਨਾਂ 'ਤੇ ਵੀ ਕੀਤਾ ਗਿਆ ਹੈ। ਹਾਲਾਂਕਿ ਇਸਦੇ ਨਤੀਜੇ ਹਾਲੇ ਜਨਤਕ ਨਹੀਂ ਹੋਏ ਹਨ, ਪਰ ਇਹ ਦੱਸਿਆ ਜਾ ਰਿਹਾ ਹੈ ਕਿ ਵੱਡੇ ਸਮੂਹ ਉੱਤੇ ਟਰੈਲ ਸ਼ੁਰੂ ਹੋ ਗਿਆ ਹੈ।
ਰੂਸ ਦੀ ਗਮਲੇਈ ਦੀ ਵੈਕਸੀਨ ਪੱਛਮੀ ਦੇਸ਼ਾਂ ਦੇ ਮੁਕਾਬਲੇ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਟੀਕੇ ਦਾ ਫੇਜ਼ 3 ਟ੍ਰਾਇਲ 3 ਅਗਸਤ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਚ ਰੂਸ, ਸਾਊਦੀ ਅਰਬ ਅਤੇ ਯੂਏਈ ਦੇ ਹਜ਼ਾਰਾਂ ਲੋਕ ਹਿੱਸਾ ਲੈਣਗੇ। ਮੰਨਿਆ ਜਾਂਦਾ ਹੈ ਕਿ ਰੂਸ ਸਤੰਬਰ ਤੱਕ ਆਪਣੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੀ ਟੀਕਾ ਦੇਵੇਗਾ।
ਰੂਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਨੁੱਖਾਂ ਉੱਤੇ ਕੋਰੋਨਾ ਵਾਇਰਸ ਟੀਕੇ ਦਾ ਟਰੈਲ ਪੂਰਾ ਕਰ ਲਿਆ ਹੈ। ਹਾਲਾਂਕਿ, ਹੁਣ ਇਕ ਰਿਪੋਰਟ ਸਾਹਮਣੇ ਆਈ ਹੈ ਕਿ ਰੂਸ ਦੇ ਰਾਸ਼ਟਰਪਤੀ ਪੁਤਿਨ, ਵੱਡੀਆਂ ਰਾਜਨੀਤਿਕ ਹਸਤੀਆਂ ਅਤੇ ਅਰਬਪਤੀਆਂ ਨੇ ਅਪ੍ਰੈਲ ਦੇ ਮਹੀਨੇ ਵਿੱਚ ਹੀ ਕੋਰੋਨਾ ਟੀਕਾ ਲਗਵਾ ਲਿਆ ਸੀ।
ਬਲੂਮਬਰਗ ਦੀ ਇਕ ਰਿਪੋਰਟ ਦੇ ਅਨੁਸਾਰ, ਅਪ੍ਰੈਲ ਵਿੱਚ ਹੀ ਕੋਰੋਨਾ ਵਾਇਰਸ ਦਾ ਪ੍ਰਯੋਗਿਕ ਟੀਕਾ ਰੂਸੀ ਅਰਬਪਤੀਆਂ ਅਤੇ ਸਿਆਸਤਦਾਨਾਂ ਨੂੰ ਦਿੱਤਾ ਗਿਆ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਪੁਤਿਨ ਨੂੰ ਇਹ ਟੀਕਾ ਲਾਇਆ ਗਿਆ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਪਰ ਜਿਸ ਤਰ੍ਹਾਂ ਇਹ ਸਾਰੇ ਚੋਟੀ ਦੇ ਰਾਜਨੀਤਿਕ ਨੇਤਾਵਾਂ, ਸਰਕਾਰੀ ਅਧਿਕਾਰੀਆਂ ਅਤੇ ਅਰਬਪਤੀਆਂ ਨੂੰ ਲਾਇਆ ਗਿਆ ਹੈ, ਉਸੇ ਤਰ੍ਹਾਂ ਪੁਤਿਨ ਨੂੰ ਨਾ ਦਿੱਤੇ ਜਾਣ ਦੀ ਸੰਭਾਵਨਾ ਬਹੁਤ ਹੈ ਘੱਟ ਹੈ।