Samrala ਦੇ ਸਰਕਾਰੀ ਸਕੂਲ ਦਾ ਅਧਿਆਪਕ ਕੋਰੋਨਾ ਪੀੜਤ ਨਿਕਲਿਆ, ਸਕੂਲ ਨੂੰ ਕੀਤਾ ਬੰਦ

News18 Punjabi | News18 Punjab
Updated: October 27, 2020, 4:39 PM IST
share image
Samrala ਦੇ ਸਰਕਾਰੀ ਸਕੂਲ ਦਾ ਅਧਿਆਪਕ ਕੋਰੋਨਾ ਪੀੜਤ ਨਿਕਲਿਆ, ਸਕੂਲ ਨੂੰ ਕੀਤਾ ਬੰਦ
ਸਮਰਾਲਾ ਦੇ ਸਰਕਾਰੀ ਸਕੂਲ ਦਾ ਅਧਿਆਪਕ ਕੋਰੋਨਾ ਪੀੜਤ ਨਿਕਲਿਆ, ਸਕੂਲ ਨੂੰ ਕੀਤਾ ਬੰਦ

  • Share this:
  • Facebook share img
  • Twitter share img
  • Linkedin share img
Gurdeep Singh

ਸਮਰਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਇਕ ਅਧਿਆਪਕ ਕੋਰੋਨਾ ਪਾਜੀਟੀਵ ਆਇਆ ਹੈ, ਜਿਸ ਤੋਂ ਬਾਅਦ ਸਕੂਲ ਵਿਚ ਪੜ੍ਹਨ ਵਾਲੇ ਬੱਚੇ ਅਤੇ ਹੋਰ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਹੈ। ਕੋਰੋਨਾ ਪਾਜੀਟਿਵ ਆਏ ਅਧਿਆਪਕ ਨੂੰ ਸਿਹਤ ਵਿਭਾਗ ਵਲੋਂ ਘਰ ਵਿਚ ਇਕਾਂਤਵਾਸ ਕਰ ਦਿੱਤਾ ਹੈ।

ਸਕੂਲ ਦੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਗਈ ਹੈ। ਉਥੇ ਹੀ ਸਿਹਤ ਵਿਭਾਗ ਵੱਲੋ ਉਹਨਾਂ ਦੇ ਸੰਪਰਕ ਵਿਚ ਆਏ ਅਧਿਆਪਕਾਂ ਦੇ ਟੈਸਟ ਕੀਤੇ ਜਾ ਰਹੇ ਹਨ ਤੇ ਬੱਚਿਆਂ ਦੇ ਟੈਸਟ ਉਹਨਾਂ ਦੇ ਮਾਪਿਆਂ ਦੀ ਮਨਜ਼ੂਰੀ ਤੋਂ ਬਾਅਦ  ਕੀਤੇ ਜਾਣਗੇ  ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਸਮਰਾਲਾ ਦੇ ਐਸਐਮਓ ਤਰਕਜੋਤ ਸਿੰਘ ਨੇ ਦੱਸਿਆ ਕਿ ਸਕੂਲ ਖੋਲ੍ਹਣ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ। ਜਿਸ ਵਿੱਚ ਇਕ ਅਧਿਆਪਕ ਕੋਰੋਨਾ ਪਾਜੀਟੀਵ ਆਇਆ ਸੀ ਜਿਸ ਨੂੰ ਘਰ ਦੇ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਾਜੀਟੀਵ ਅਧਿਆਪਕ ਦੇ ਜੋ ਸੰਪਰਕ ਵਿਚ ਸਨ, ਉਹਨਾਂ ਦੇ ਟੈਸਟ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਸਕੂਲ ਬੰਦ ਕਰ ਬੱਚਿਆ ਦੀ ਪੜ੍ਹਾਈ ਆਨਲਾਇਨ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਸਕੂਲ ਨੂੰ ਸੈਨੀਟਾਇਜ਼ਰ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੋਰੋਨਾ ਵਾਇਰਸ ਦੀ ਬਿਮਾਰੀ ਨੂੰ ਖਤਮ ਨਾ ਸਮਝਿਆ ਜਾਵੇ, ਇਸ ਤੋਂ ਬਚਣ ਲਈ ਸਾਨੂੰ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਨੂੰ ਮੰਨਣਾ ਚਾਹੀਦਾ ਹੈ।

ਸਕੂਲ ਦੇ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਟੈਸਟ ਸ਼ੁੱਕਰਵਾਰ ਹੋਏ ਸਨ ਤੇ ਇਸ ਦੀ ਰਿਪੋਰਟ ਅੱਜ ਆਈ ਸੀ । ਜਿਸ ਤੋਂ ਬਾਅਦ ਸਕੂਲ ਨੂੰ ਛੁੱਟੀ ਕਰ ਦਿੱਤੀ ਗਈ ਹੈ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਗਿਆ ਹੈ।
Published by: Gurwinder Singh
First published: October 27, 2020, 3:19 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading