Home /News /coronavirus-latest-news /

ਕੋਵਿਡ-19 (COVID-19) ਅਤੇ ਬੱਚੇ- ਤੁਹਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕੁਝ ਕੀਮਤੀ ਸੁਝਾਅ

ਕੋਵਿਡ-19 (COVID-19) ਅਤੇ ਬੱਚੇ- ਤੁਹਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਕੁਝ ਕੀਮਤੀ ਸੁਝਾਅ

STRAP: ਜ਼ਿਆਦਾਤਰ ਲੋਕਾਂ ਵਿੱਚ ਇਹ ਡਰ ਹੈ ਕਿ ਕੋਵਿਡ-19 (COVID-19) ਦੀ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਤ ਕਰੇਗੀ। ਭਵਿੱਖ ਵਿਚ ਇਸ ਸਥਿਤੀ ਨਾਲ ਨਜਿੱਠਣ ਲਈ, ਡਾਕਟਰ ਅਤੇ ਸਰਕਾਰੀ ਅਧਿਕਾਰੀ ਤੀਜੀ ਲਹਿਰ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ।

STRAP: ਜ਼ਿਆਦਾਤਰ ਲੋਕਾਂ ਵਿੱਚ ਇਹ ਡਰ ਹੈ ਕਿ ਕੋਵਿਡ-19 (COVID-19) ਦੀ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਤ ਕਰੇਗੀ। ਭਵਿੱਖ ਵਿਚ ਇਸ ਸਥਿਤੀ ਨਾਲ ਨਜਿੱਠਣ ਲਈ, ਡਾਕਟਰ ਅਤੇ ਸਰਕਾਰੀ ਅਧਿਕਾਰੀ ਤੀਜੀ ਲਹਿਰ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ।

STRAP: ਜ਼ਿਆਦਾਤਰ ਲੋਕਾਂ ਵਿੱਚ ਇਹ ਡਰ ਹੈ ਕਿ ਕੋਵਿਡ-19 (COVID-19) ਦੀ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਤ ਕਰੇਗੀ। ਭਵਿੱਖ ਵਿਚ ਇਸ ਸਥਿਤੀ ਨਾਲ ਨਜਿੱਠਣ ਲਈ, ਡਾਕਟਰ ਅਤੇ ਸਰਕਾਰੀ ਅਧਿਕਾਰੀ ਤੀਜੀ ਲਹਿਰ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ।

  • Share this:

ਕੋਵਿਡ-19 (COVID-19) ਅਤੇ ਬੱਚੇ

ਕੋਵਿਡ-19 (COVID-19) ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਨਾਲ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਭਾਵੇਂ ਕਿ ਬੱਚੇ ਕੋਵਿਡ-19 (COVID-19)ਦੀ ਲਾਗ ਨਾਲ ਘੱਟ ਪ੍ਰਭਾਵਿਤ ਹੁੰਦੇ ਹਨ ਅਤੇ ਜੇ ਲਾਗ ਲੱਗ ਜਾਂਦੀ ਹੈ, ਜਾਂ ਤਾਂ ਉਹ ਲੱਛਣ-ਰਹਿਤ ਹੁੰਦੀ ਹੈ ਜਾਂ ਬਹੁਤ ਘੱਟ ਲੱਛਣ ਵਾਲੀ ਹੁੰਦੀ ਹੈ। ਭਾਰਤ ਵਿੱਚ ਬੱਚਿਆਂ ਵਿੱਚ ਕੋਵਿਡ-19 (COVID-19) ਦੇ ਕੁਝ ਹੀ ਗੰਭੀਰ ਮਾਮਲੇ ਦੇਖੇ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਨ ਦੀ ਲੋੜ ਪਈ ਹੈ।1

ਲੋਕਾਂ ਵਿੱਚ ਇਹ ਡਰ ਹੈ ਕਿ ਕੋਵਿਡ-19 (COVID-19) ਦੀ ਤੀਜੀ ਲਹਿਰ ਬੱਚਿਆਂ ਨੂੰ ਪ੍ਰਭਾਵਿਤ ਕਰੇਗੀ। ਭਾਵੇਂ ਕਿ, ਅਜੇ ਤੱਕ ਇਸ ਸਿਧਾਂਤ ਦਾ ਸਮਰਥਨ ਕਰਨ ਲਈ ਕੋਈ ਵੀ ਵਿਗਿਆਨਿਕ ਸਬੂਤ ਨਹੀਂ ਹਨ।ਪਹਿਲੀ ਲਹਿਰ ਵਿੱਚ, ਬਜ਼ੁਰਗ ਜਿਆਦਾ ਪ੍ਰਭਾਵਿਤ ਹੋਏ ਸਨ, ਦੂਜੀ ਲਹਿਰ ਵਿੱਚ, ਬਹੁਤ ਸਾਰੇ ਨੌਜਵਾਨ ਪ੍ਰਭਾਵਿਤ ਹੋਏ ਸਨ। ਇਸਲਈ, ਇਹ ਮੰਨਿਆ ਗਿਆ ਹੈ ਕਿ ਤੀਜੀ ਲਹਿਰ ਵਿੱਚ, ਬੱਚੇ ਜਿਆਦਾ ਪ੍ਰਭਾਵਿਤ ਹੋਣਗੇ। ਕਿਉਂਕਿ ਬੱਚਿਆਂ ਨੂੰ ਅਜੇ ਤੱਕ ਟੀਕਾ ਨਹੀਂ ਲਗਾਇਆ ਗਿਆ ਹੈ, ਇਸ ਕਰਕੇ ਵੀ ਲੋਕਾਂ ਵਿੱਚ ਇਹ ਡਰ ਹੈ ਕਿ ਉਹ ਜਿਆਦਾ ਪ੍ਰਭਾਵਿਤ ਹੋਣ ਵਾਲੇ ਹਨ। ਭਵਿੱਖ ਵਿੱਚ ਇਸ ਸਥਿਤੀ ਨਾਲ ਨਜਿੱਠਣ ਲਈ, ਡਾਕਟਰ ਅਤੇ ਸਰਕਾਰੀ ਅਧਿਕਾਰੀ ਕੋਵਿਡ-19 (COVID-19) ਦੀ ਤੀਜੀ ਲਹਿਰ ਲਈ ਬਹੁਤ ਸਖ਼ਤ ਤਿਆਰੀ ਕਰ ਰਹੇ ਹਨ।

ਬੱਚਿਆਂ ਵਿੱਚ ਕੋਵਿਡ-19 (COVID-19) ਦੇ ਲੱਛਣ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਬੱਚਿਆਂ ਲਈ ਕੋਵਿਡ-19 (COVID-19) ਦੇ ਪ੍ਰਬੰਧਨ ਵਿੱਚ ਬਣਾਏ ਗਏ ਦਿਸ਼ਾ-ਨਿਰਦੇਸ਼ ਅਨੁਸਾਰ, ਬੱਚਿਆਂ ਵਿੱਚ ਲਾਗ ਦੇ ਸਭ ਤੋਂ ਆਮ ਲੱਛਣ ਹਨ - ਠੰਡ, ਹਲਕੀ ਖੰਘ, ਬੁਖਾਰ, ਸਰੀਰ ਵਿੱਚ ਦਰਦ, ਪੇਟ ਵਿੱਚ ਦਰਦ, ਦਸਤ ਜਾਂ ਉਲਟੀਆਂ ਕਰਕੇ ਕਮਜ਼ੋਰੀ ਆਉਣਾ, ਗੰਧ ਜਾਂ ਸੁਆਦ ਨਾ ਆਉਣਾ ਆਦਿ। ਬੱਚਿਆਂ ਵਿੱਚ ਕੋਵਿਡ-19 (COVID-19) ਦਾ ਜਲਦੀ ਤੋਂ ਜਲਦੀ ਪਤਾ ਲਗਾਉਣਾ ਅਤੇ ਇਲਾਜ ਕਰਨਾ ਬਹੁਤ ਜ਼ਰੂਰੀ ਹੈ।3

ਇਹ ਪਤਾ ਕਰਨ ਲਈ, ਕੀ ਬੱਚੇ ਨੂੰ ਕੋਵਿਡ-19 (COVID-19) ਦੀ ਲਾਗ ਲੱਗੀ ਹੈ, ਬੱਚੇ ਦੀ ਜਾਂਚ ਕਰਵਾਉਣਾ ਬਹੁਤ ਜ਼ਰੂਰੀ ਹੈ। ਜੇ ਬੱਚਾ ਪਰਿਵਾਰ ਵਿੱਚ ਕੋਵਿਡ-19 (COVID-19) ਦੇ ਪੋਜ਼ੀਟਿਵ ਮਰੀਜ਼ ਨਾਲ ਸੰਪਰਕ ਵਿੱਚ ਰਿਹਾ ਹੈ ਜਾਂ ਉਸਨੂੰ ਕੋਵਿਡ-19 (COVID-19) ਦੇ ਲੱਛਣ ਹਨ ਜਾਂ ਬੱਚੇ ਨੂੰ ਤਿੰਨ ਦਿਨਾਂ ਤੋਂ ਵੀ ਵੱਧ ਲਗਾਤਾਰ ਬੁਖਾਰ ਹੋ ਰਿਹਾ ਹੈ, ਤਾਂ ਡਾਕਟਰ ਦੀ ਸਲਾਹ ਲਵੋ ਅਤੇ ਬੱਚੇ ਦੀ ਜਾਂਚ ਕਰਵਾਓ ਅਤੇ ਉਸਨੂੰ ਘਰ ਵਿੱਚ ਵੱਖਰਾ ਰੱਖੋ।

ਕੋਵਿਡ-19 (COVID-19) ਦੇ ਪੋਜ਼ੀਟਿਵ ਬੱਚਿਆਂ ਲਈ ਪ੍ਰਬੰਧ

ਜੇ ਕੋਈ ਬੱਚਾ ਸੰਕਰਮਿਤ ਪਾਇਆ ਜਾਂਦਾ ਹੈ, ਤਾਂ ਇਹ ਜ਼ਰੂਰੀ ਹੈ ਕਿ ਉਸਨੂੰ ਉਸ ਸਮੇਂ ਹੀ ਬਾਕੀ ਪਰਿਵਾਰਕ ਮੈਂਬਰਾਂ ਤੋਂ ਅਲੱਗ ਕਮਰੇ ਵਿੱਚ ਰੱਖਿਆ ਜਾਵੇ (ਜੇ ਸੰਭਵ ਹੋਵੇ ਤਾਂ) ਅਤੇ ਡਾਕਟਰੀ ਸਲਾਹ ਲਈ ਜਾਵੇ। ਪਰਿਵਾਰ ਨੂੰ ਬੱਚੇ ਨਾਲ ਕਾਲ ਜਾਂ ਵੀਡੀਓ ਕਾਲ ਰਾਹੀਂ ਜੁੜਨਾ ਚਾਹੀਦਾ ਹੈ ਅਤੇ ਪੋਜ਼ੀਟਿਵ ਗੱਲਬਾਤ ਕਰਨੀ ਚਾਹੀਦੀ ਹੈ।

ਜੇ ਮਾਂ ਅਤੇ ਉਸਦਾ ਬੱਚਾ/ਬੱਚੇ, ਦੋਵੇਂ ਕੋਵਿਡ-19 (COVID-19) ਪੋਜ਼ੀਟਿਵ ਹਨ, ਬੱਚੇ ਆਪਣੀ ਮਾਂ ਦੇ ਨਾਲ ਰਹਿ ਸਕਦੇ ਹਨ, ਜੇ ਉਨ੍ਹਾਂ ਦੀ ਮਾਂ ਦੇਖਭਾਲ ਕਰਨ ਯੋਗ ਹੈ ਜਾਂ ਹਸਪਤਾਲ ਵਿੱਚ ਦਾਖਲ ਨਹੀਂ ਹੈ। ਮਾਵਾਂ ਆਪਣੇ ਬੱਚੇ ਨੂੰ, ਜਿੰਨਾ ਵੀ ਸੰਭਵ ਹੋਵੇ, ਆਪਣਾ ਦੁੱਧ ਪਿਲਾ ਸਕਦੀਆਂ ਹਨ। ਕਿਸੇ ਅਜਿਹੀ ਸਥਿਤੀ ਵਿੱਚ, ਜਿੱਥੇ ਸਿਰਫ ਮਾਂ ਕੋਵਿਡ-19 (COVID-19) ਪੋਜ਼ੀਟਿਵ ਹੈ ਅਤੇ ਹਸਪਤਾਲ ਵਿੱਚ ਦਾਖਲ ਨਹੀਂ ਹੈ ਅਤੇ ਬਹੁਤ ਬਿਮਾਰ ਹੈ, ਪਰ ਬੱਚਾ ਨੈਗੇਟਿਵ ਹੈ ਅਤੇ ਬੱਚਿਆਂ ਦੀ ਦੇਖਭਾਲ ਲਈ ਕੋਈ ਹੋਰ ਉਪਲਬਧ ਨਹੀਂ ਹੈ ਤਾਂ ਮਾਂ ਆਪਣੇ ਬੱਚਿਆਂ ਦੀ ਦੇਖਭਾਲ ਕਰ ਸਕਦੀ ਹੈ। ਪਰ ਇਹ ਸਭ ਕਰਦੇ ਸਮੇਂ ਉਸਨੂੰ ਸਾਫ-ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਮਾਸਕ ਨੂੰ ਸਹੀ ਢੰਗ ਨਾਲ ਪਹਿਨਣਾ ਚਾਹੀਦਾ ਹੈ।

ਬੱਚਿਆਂ ਵਿੱਚ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C)4

ਸਿਹਤ ਸੰਬੰਧੀ ਸੇਵਾਵਾਂ ਦੇ ਸੰਚਾਲਕ ਮੰਡਲ (DGHS) ਵੱਲੋਂ ਬੱਚਿਆਂ ਵਿੱਚ ਕੋਵਿਡ-19 (COVID-19) ਦੇ ਪ੍ਰਬੰਧ ਲਈ ਬਣਾਏ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) ਬੱਚਿਆਂ ਵਿੱਚ ਕੋਵਿਡ-19 (COVID-19) ਤੋਂ ਠੀਕ ਹੋਣ ਦੇ 2 ਤੋਂ 6 ਹਫਤਿਆਂ ਬਾਅਦ ਪਾਇਆ ਗਿਆ ਹੈ। ਬੱਚਿਆਂ ਵਿੱਚ MIS-C ਦੇ ਆਮ ਲੱਛਣ ਦਿਲ, ਫੇਫੜੇ, ਗੁਰਦੇ, ਦਿਮਾਗ, ਚਮੜੀ, ਅੱਖਾਂ ਜਾਂ ਪਾਚਨ ਪ੍ਰਣਾਲੀ ਸਮੇਤ ਸਰੀਰ ਦੇ ਅੰਗਾਂ ‘ਤੇ ਸੋਜਸ ਆਉਣਾ ਹੈ। ਇਸ ਕਰਕੇ ਬੁਖਾਰ, ਪੇਟ ਵਿੱਚ ਦਰਦ, ਉਲਟੀਆਂ, ਦਸਤ, ਧੱਫੜ, ਲਾਲ ਅੱਖਾਂ, ਉਲਝਣ, ਸਦਮਾ, ਕੰਨਜਕਟਿਵਾਇਟਿਸ ਜਾਂ ਥਕਾਵਟ ਮਹਿਸੂਸ ਹੋਣਾ ਆਦਿ ਲੱਛਣ ਦਿਖਾਈ ਦੇ ਸਕਦੇ ਹਨ। MIS-C ਦਾ ਕਾਰਨ ਪਤਾ ਨਹੀਂ ਹੈ। ਭਾਵੇਂ ਕਿ, MIS-C ਨਾਲ ਪ੍ਰਭਾਵਿਤ ਬਹੁਤ ਸਾਰੇ ਬੱਚੇ ਪਹਿਲਾਂ ਕੋਵਿਡ-19 (COVID-19) ਨਾਲ ਪ੍ਰਭਾਵਿਤ ਹੋਏ ਸਨ। ਜਲਦੀ ਤੋਂ ਜਲਦੀ ਪਤਾ ਕਰਨਾ ਅਤੇ ਡਾਕਟਰੀ ਦੇਖਭਾਲ ਅਤੇ ਇਲਾਜ, ਬੱਚਿਆਂ ਵਿੱਚ MIS-C ਤੋਂ ਹੋਣ ਵਾਲੀਆਂ ਗੰਭੀਰ ਮੁਸ਼ਕਿਲਾਂ ਨੂੰ ਘਟਾਉਣ ਲਈ ਬਹੁਤ ਜ਼ਰੂਰੀ ਹੈ।

ਭਾਰਤ ਅਤੇ ਹੋਰਨਾਂ ਦੇਸ਼ਾਂ ਵਿੱਚ ਬੱਚਿਆਂ ਲਈ ਕੋਵਿਡ-19 (COVID-19) ਦਾ ਟੀਕਾ

ਇਸ ਸਮੇਂ ਭਾਰਤ ਵਿੱਚ, ਟੀਕਾਕਰਣ ਪ੍ਰਸ਼ਾਸਨ ਸਿਰਫ ਨੌਜਾਵਨਾਂ ਲਈ ਹੈ। ਬੱਚਿਆਂ ਵਿੱਚ (2 ਸਾਲ ਤੋਂ ਵੱਧ) ਅਤੇ ਨੌਜਾਵਨਾਂ ਵਿੱਚ Covaxin (ਫੇਜ਼ II/III) ਦਾ ਕਲੀਨਿਕਲ ਟ੍ਰਾਇਲ ਅਜੇ ਚੱਲ ਰਿਹਾ ਹੈ।ਕੁਝ ਦੇਸ਼ਾਂ ਨੇ 12 ਸਾਲ ਜਾਂ ਤੋਂ ਵੱਧ ਦੇ ਬੱਚਿਆਂ ਨੂੰ ਟੀਕਾ ਲਗਵਾਉਣਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਵਿੱਚ Pfizer-BioNTech ਦੇ ਸਫਲ ਕਲੀਨਿਕਲ ਟ੍ਰਾਇਲ ਤੋਂ ਬਾਅਦ, ਇਹ ਟੀਕਾ 12 ਸਾਲ ਜਾਂ ਇਸ ਤੋਂ ਵੱਧ ਦੀ ਉਮਰ ਦੇ ਕਿਸੇ ਲਈ ਵੀ ਉਪਲਬਧ ਕਰਵਾਇਆ ਜਾ ਰਿਹਾ ਹੈ।6

ਕੋਵਿਡ-19 (COVID-19) ਦੀ ਬਿਮਾਰੀ ਤੋਂ ਬਚਾਅ

ਇਸ ਸਮੇਂ ਬੱਚਿਆਂ ਨੂੰ ਕੋਵਿਡ-19 (COVID-19) ਤੋਂ ਬਚਾਉਣ ਦਾ ਸਭ ਤੋਂ ਵਧੀਆ ਢੰਗ ਇਹ ਹੈ ਕਿ ਉਹ ਕੋਵਿਡ-19 (COVID-19) ਦੇ ਸਹੀ ਵਿਵਹਾਰ ਦੀ ਪਾਲਣਾ ਕਰਨ ਜਿਵੇਂ ਕਿ ਸਰੀਰਕ ਦੂਰੀ ਬਣਾਈ ਰੱਖਣਾ, ਸਹੀ ਢੰਗ ਨਾਲ ਮਾਸਕ ਪਹਿਨਣਾ, ਸਾਬਣ ਨਾਲ ਹੱਥ ਧੋਣਾ ਜਾਂ ਅਲਕੋਹਲ ਆਧਾਰਿਤ ਹੈਂਡ ਰਬ ਦੀ ਵਰਤੋਂ ਕਰਨਾ। ਸਿਹਤ ਸੰਬੰਧੀ ਸੇਵਾਵਾਂ ਦੇ ਸੰਚਾਲਕ ਮੰਡਲ (DGHS) ਵੱਲੋਂ ਬੱਚਿਆਂ ਵਿੱਚ ਕੋਵਿਡ-19 (COVID-19) ਦੇ ਪ੍ਰਬੰਧ ਲਈ ਬਣਾਈ ਗਈ ਦਿਸ਼ਾ ਨਿਰਦੇਸ਼ ਅਨੁਸਾਰ, ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਪਹਿਨਣ ਦੀ ਲੋੜ ਨਹੀਂ ਹੈ, 6 ਤੋਂ 11 ਸਾਲ ਦੇ ਬੱਚਿਆਂ ਨੂੰ ਮਾਪਿਆਂ ਦੀ ਨਿਗਰਾਨੀ ਹੇਠ ਮਾਸਕ ਪਹਿਨਣਾ ਚਾਹੀਦਾ ਹੈ ਅਤੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ।7

ਕਿਸੇ ਵੀ ਬਿਮਾਰੀ ਨਾਲ ਲੜਨ ਲਈ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਰੱਖਣ ਲਈ ਸਬਜ਼ੀਆਂ ਅਤੇ ਫਲਾਂ ਦੇ ਨਾਲ ਨਾਲ ਸਿਹਤਮੰਦ ਅਤੇ ਪੌਸ਼ਟਿਕ ਭੋਜਨ ਲੈਣਾ ਅਤੇ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। 6 ਮਹੀਨਿਆਂ ਤੋਂ ਘੱਟ ਦੇ ਬੱਚਿਆਂ ਨੂੰ ਜਿਆਦਾ ਮਾਂ ਦਾ ਦੁੱਧ ਪਿਲਾਉਣਾ ਉਨ੍ਹਾਂ ਦੀ ਸਿਹਤ ਲਈ ਸਭ ਤੋਂ ਵਧੀਆ ਪੋਸ਼ਣ ਹੈ। 6 ਮਹੀਨਿਆਂ ਤੋਂ ਬਾਅਦ ਹੀ ਬੱਚਿਆਂ ਨੂੰ ਮਾਂ ਦੇ ਦੁੱਧ ਤੋਂ ਇਲਾਵਾ ਕੋਈ ਹੋਰ ਭੋਜਨ ਦਿੱਤਾ ਜਾ ਸਕਦਾ ਹੈ। ਬੱਚਿਆਂ ਦਾ ਨਿਯਮਿਤ ਟੀਕਾਕਰਣ ਜਾਰੀ ਰੱਖਣਾ ਚਾਹੀਦਾ ਹੈ।

ਬੱਚਿਆਂ ਦੀ ਮਾਨਸਿਕ ਸਿਹਤ ਦੀ ਮਹੱਤਤਾ

ਕੋਵਿਡ-19 (COVID-19) ਦੇ ਸਮੇਂ ਵਿੱਚ ਮਾਪਿਆਂ ਲਈ ਬੱਚੇ ਦੀ ਮਾਨਸਿਕ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਕੋਵਿਡ-19 (COVID-19) ਨਾ ਸਿਰਫ ਬੱਚਿਆਂ ਦੀ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ, ਸਗੋਂ ਇਹ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਤਣਾਅ, ਚਿੜਚਿੜਾਪਣ, ਉਦਾਸੀ, ਚਿੰਤਾ ਅਤੇ ਹੋਰ ਲੱਛਣਾਂ ਦਾ ਕਾਰਨ ਵੀ ਬਣ ਸਕਦਾ ਹੈ। ਜਦੋਂ ਵੀ ਲੋੜ ਹੋਵੇ, ਮਾਪੇ ਪੂਰੇ ਭਰੋਸਾ ਦੇ ਨਾਲ ਬੱਚਿਆਂ ਦੀ ਸਹਾਇਤਾ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਨਾਲ ਕੁਝ ਸਮਾਂ ਇੱਕਲੇ ਵਤੀਤ ਕਰ ਸਕਦੇ ਹਨ। ਜਿਨ੍ਹਾਂ ਸੰਭਵ ਹੋ ਸਕੇ, ਮਾਪੇ, ਉਨ੍ਹਾਂ ਦੇ ਦੋਸਤਾਂ ਨਾਲ ਜੋੜ ਕੇ ਅਤੇ ਉਨ੍ਹਾਂ ਨੂੰ ਅੰਦਰੂਨੀ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹਨ।8

ਰੇਣੂਕਾ ਬਿਰਗੋਡੀਆ,

ਕੋਆਰਡੀਨੇਟਰ, ਕਮਿਊਨਿਟੀ ਇਨਵੈਸਟਮੈਂਟ,

United Way ਮੁੰਬਈ

ਹਵਾਲੇ


  1. https://www.mohfw.gov.in/pdf/ProtocolforManagementofCovid19inthePaediatricAgeGroup.pdf-

  2. https://thefederal.com/covid-19/no-basis-to-theory-that-third-wave-will-be-hard-on-teens-soumya-swaminathan/

  3. https://www.mohfw.gov.in/pdf/ProtocolforManagementofCovid19inthePaediatricAgeGroup.pdf-

  4. https://www.cdc.gov/mis-c/  ਅਤੇ https://dghs.gov.in/WriteReadData/Orders/202106090336333932408DteGHSComprehensiveGuidelinesforManagementofCOVID-19inCHILDREN_9June2021.pdf

  5. https://covid19commission.org/commpub/preparing-for-covid-19-part-iii-planning-protocols-and-policy-guidelines-for-paediatrics

  6. https://www.cdc.gov/coronavirus/2019-ncov/vaccines/recommendations/adolescents.html

  7. https://dghs.gov.in/WriteReadData/Orders/202106090336333932408DteGHSComprehensiveGuidelinesforManagementofCOVID-19inCHILDREN_9June2021.pdf

  8. https://nimhans.ac.in/wp-content/uploads/2021/03/Taking-care-of-mental-health-of-children-and-Elderly-During-covid-19.pdf

Published by:Ashish Sharma
First published:

Tags: Children, COVID-19, Sanjeevani