ਸੁਪਰੀਮ ਕੋਰਟ ਨੇ ਲੋਨ ਦੀ EMI ਛੋਟ 'ਤੇ ਵਿਆਜ਼ ਵਸੂਲਣ ਬਾਰੇ RBI ਨੂੰ ਭੇਜਿਆ ਨੋਟਿਸ

News18 Punjabi | News18 Punjab
Updated: May 27, 2020, 12:02 PM IST
share image
ਸੁਪਰੀਮ ਕੋਰਟ ਨੇ ਲੋਨ ਦੀ EMI ਛੋਟ 'ਤੇ ਵਿਆਜ਼ ਵਸੂਲਣ ਬਾਰੇ RBI ਨੂੰ ਭੇਜਿਆ ਨੋਟਿਸ
ਸੁਪਰੀਮ ਕੋਰਟ ਨੇ ਲੋਨ ਦੀ EMI ਛੋਟ 'ਤੇ ਵਿਆਜ਼ ਵਸੂਲਣ ਬਾਰੇ RBI ਨੂੰ ਭੇਜਿਆ ਨੋਟਿਸ

  • Share this:
  • Facebook share img
  • Twitter share img
  • Linkedin share img
ਸੁਪਰੀਮ ਕੋਰਟ (Supreme Court) ਨੇ ਮੰਗਲਵਾਰ ਨੂੰ ਤਾਲਾਬੰਦੀ ਦੇ ਸਿਲਸਿਲੇ ਵਿਚ ਦਿੱਤੀ ਗਈ ਲੋਨ ਕਿਸ਼ਤ (EMI) ਭਰਨ ਦੀ ਛੋਟ ‘ਤੇ ਵਿਆਜ ਵਸੂਲਣ ਦੇ ਮਾਮਲੇ ਉਤੇ ਕੇਂਦਰ ਅਤੇ ਰਿਜ਼ਰਵ ਬੈਂਕ ਨੂੰ ਨੋਟਿਸ ਜਾਰੀ ਕੀਤਾ। 27 ਮਾਰਚ ਨੂੰ, ਆਰਬੀਆਈ ਨੇ ਪਹਿਲੀ ਵਾਰ ਹੋਮ ਲੋਨ ਅਤੇ ਟਰਮ ਲੋਨ ਸਮੇਤ ਸਾਰੇ ਕਰਜ਼ਿਆਂ 'ਤੇ 3 ਮਹੀਨੇ ਦੀ EMI ਭਰਨ ਤੋਂ ਛੋਟ ਦਾ ਐਲਾਨ ਕੀਤਾ ਸੀ। ਇਸ ਦੇ ਨਾਲ, ਤਿੰਨ ਮਹੀਨਿਆਂ ਲਈ ਕ੍ਰੈਡਿਟ ਕਾਰਡ ਦੇ ਬਕਾਏ 'ਤੇ ਮਹੋਲਤ ਦਾ ਐਲਾਨ ਕੀਤਾ ਗਿਆ ਸੀ।

ਇਸ ਵਿਵਸਥਾ ਨੇ ਲੋਕਾਂ ਨੂੰ ਕਰਜ਼ੇ ਦੀ ਅਦਾਇਗੀ ਨੂੰ ਤਿੰਨ ਮਹੀਨਿਆਂ ਲਈ ਮੁਲਤਵੀ ਕਰਨ ਦਾ ਵਿਕਲਪ ਦਿੱਤਾ ਸੀ, ਪਰ ਇਸ ਸਮੇਂ ਦੌਰਾਨ ਨਾ ਭਰੀਆਂ ਗਈਆਂ ਕਿਸ਼ਤਾਂ ਉਤੇ ਬੈਂਕ ਵਿਆਜ਼ ਲਗਾ ਰਹੇ ਹਨ। ਤਾਲਾਬੰਦੀ ਦੌਰਾਨ ਲੋਕਾਂ ਦੀ ਆਮਦਨੀ ਪਹਿਲਾਂ ਹੀ ਘਟੀ ਹੈ ਅਤੇ ਲੋਕਾਂ ਨੂੰ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਟੀਸ਼ਨਰ ਗਜੇਂਦਰ ਸ਼ਰਮਾ ਨੇ ਪਟੀਸ਼ਨ ਵਿਚ ਇਸ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਹੈ। ਪਟੀਸ਼ਨਕਰਤਾ ਨੇ ਦਲੀਲ ਦਿੱਤੀ, ਕਿਉਂਕਿ ਤਾਲਾਬੰਦੀ ਦੌਰਾਨ ਲੋਕਾਂ ਦੀ ਆਮਦਨੀ ਪਹਿਲਾਂ ਹੀ ਘਟੀ ਹੈ ਅਤੇ ਲੋਕ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਸੁਪਰੀਮ ਕੋਰਟ ਨੇ ਆਰਬੀਆਈ ਨੂੰ ਇੱਕ ਹਫ਼ਤੇ ਵਿੱਚ ਇਸ ਮਾਮਲੇ ‘ਤੇ ਜਵਾਬ ਦਾਇਰ ਕਰਨ ਲਈ ਕਿਹਾ ਹੈ।
First published: May 27, 2020, 12:02 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading