ਚੰਡੀਗੜ੍ਹ ਵਿਚ ਨੌਵੀਂ ਤੋਂ ਬਾਰਵ੍ਹੀਂ ਜਮਾਤ ਲਈ ਖੁੱਲ੍ਹੇ ਸਕੂਲ

News18 Punjabi | News18 Punjab
Updated: September 21, 2020, 2:54 PM IST
share image
ਚੰਡੀਗੜ੍ਹ ਵਿਚ ਨੌਵੀਂ ਤੋਂ ਬਾਰਵ੍ਹੀਂ ਜਮਾਤ ਲਈ ਖੁੱਲ੍ਹੇ ਸਕੂਲ
ਚੰਡੀਗੜ੍ਹ ਵਿੱਚ ਨੌਵੀਂ ਤੋਂ ਬਾਰਵ੍ਹੀਂ ਜਮਾਤ ਲਈ ਖੁੱਲ੍ਹੇ ਸਕੂਲ (ਸੰਕੇਤਕ ਫੋਟੋ)

  • Share this:
  • Facebook share img
  • Twitter share img
  • Linkedin share img
Arshdeep Arshi

ਚੰਡੀਗੜ੍ਹ ਵਿੱਚ ਸੋਮਵਾਰ ਨੂੰ ਨੌਵੀਂ ਤੋਂ ਬਾਰਵ੍ਹੀਂ ਜਮਾਤ ਲਈ ਸਕੂਲ ਖੁੱਲ੍ਹ ਗਏ। ਵਿਦਿਆਰਥੀ ਸਿਰਫ਼ ਗਾਈਡੈਂਸ ਲੈਣ ਲਈ ਸਕੂਲ ਆ ਸਕਦੇ ਹਨ। ਪਰ ਬਹੁਤੇ ਵਿਦਿਆਰਥੀ ਨਜ਼ਰ ਨਹੀਂ ਆਏ।

ਮਾਪਿਆਂ ਤੋਂ ਆਨਲਾਈਨ ਮਨਜੂੂਰੀ ਵੀ ਲਈ ਗਈ ਹੈ ਅਤੇ ਵਿਦਿਆਰਥੀਆਂ ਨੂੰ ਲਿਖਤੀ ਮਨਜੂੂਰੀ ਨਾਲ ਲਿਆਉਣਾ ਲਾਜ਼ਮੀ ਵੀ ਹੈ। ਸਿਰਫ਼ ਜ਼ਿਆਦਾ ਜ਼ਰੂਰਤ ਲੱਗਣ 'ਤੇ ਹੀ ਵਿਦਿਆਰਥੀ ਸਕੂਲ ਆ ਸਕਦੇ ਹਨ।
ਸਕੂੂਲਾਂ ਵਿੱਚ ਸੈਨੀਟੇਸ਼ਨ ਦਾ ਖਾਸ ਖਿਆਲ ਰੱੱਖਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਬਾਰੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਸਕੂਲਾਂ ਵਿੱਚ ਜਗ੍ਹਾ ਜਗ੍ਹਾ ਸੈਨੀਟਾਈਜ਼ਰ ਤੇੇ ਥਰਮਲ ਸਕੈਨਰ ਉਪਲੱੱਬਧ ਕਰਾਉਣ ਦੀ ਹਦਾਇਤ ਵੀ ਦਿੱਤੀ ਗਈ ਹੈ।

ਵੱਡੇ ਕਮਰੇ ਵਿੱਚ ਵੱਧ ਤੋਂ ਵੱਧ 15 ਅਤੇ ਛੋੋਟੇ ਕਮਰੇ ਵਿੱਚ ਸਿਰਫ਼ 10 ਵਿਦਿਆਰਥੀ ਬਿਠਾਏ ਜਾ ਸਕਦੇ ਹਨ। ਸੋਸ਼ਲ ਡਿਸਟੈਂਸ ਰੱਖਣੀ ਹੋਵੇਗੀ। ਵਿਦਿਆਰਥੀ ਘਰੋਂ ਖਾਣ ਦਾ ਸਾਮਾਨ ਨਹੀਂ ਲਿਜਾ ਸਕਦੇੇ। ਕੰਨਟੀਨਾਂ ਬੰਦ ਰਹਿਣਗੀਆਂ। ਵਿਦਿਆਰਥੀ ਪਾਣੀ ਦੀ ਬੋਤਲ ਘਰ ਤੋਂ ਲੈ ਕੇ ਆਉਣਗੇ।

ਸਿੱਖਿਆ ਵਿਭਾਗ ਵੱਲੋਂ ਲਗਾਤਾਰ ਸਕੂਲਾਂ ਦਾ ਨਿਰੀਖਣ ਵੀ ਕੀਤਾ ਜਾਵੇਗਾ। ਸਰਕਾਰੀ ਸਕੂਲਾਂ ਦੇ 25000 ਬੱਚਿਆਂ ਦੇ ਮਾਪਿਆਂ ਨੇ ਆਨਲਾਈਨ ਮਨਜੂੂਰੀ ਦਿੱਤੀ ਸੀ। ਲੇਕਿਨ ਫੇਰ ਵੀ ਜ਼ਿਆਦਾ ਵਿਦਿਆਰਥੀ ਨਜ਼ਰ ਨਹੀਂ ਆਏ।
Published by: Gurwinder Singh
First published: September 21, 2020, 2:49 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading