ਕੋਰੋਨਾ ਨੇ ਰੋਲ ਦਿੱਤੀ ਇਹਨਾਂ ਮਾਸੂਮਾਂ ਦੀ ਜ਼ਿੰਦਗੀ ...

News18 Punjabi | News18 Punjab
Updated: May 23, 2020, 9:17 PM IST
share image
ਕੋਰੋਨਾ ਨੇ ਰੋਲ ਦਿੱਤੀ ਇਹਨਾਂ ਮਾਸੂਮਾਂ ਦੀ ਜ਼ਿੰਦਗੀ ...

  • Share this:
  • Facebook share img
  • Twitter share img
  • Linkedin share img
ਕਰੋਨਾ ਮਹਾਂਮਾਰੀ ਦੇ ਬੁਰੇ ਪ੍ਰਭਾਵ ਤਕਰੀਬਨ ਹਰ ਖੇਤਰ 'ਚ ਦੇਖਣ ਨੂੰ ਮਿਲ ਰਹੇ ਹਨ, ਪਰ ਅੱਜ ਨਜਰ ਆ ਰਹੇ ਇਸ ਅਸਰ ਤੋਂ ਬਿਨਾ ਇੱਕ ਖੇਤਰ ਅਜਿਹਾ ਵੀ ਹੈ ਜਿਸ ਦਾ ਸਬੰਧ ਸਾਡੇ ਭਵਿੱਖ ਨਾਲ ਹੈ, ਤੇ ਇਸ 'ਤੇ ਵੀ ਪਈ ਹੈ ਕਰੋਨਾ ਦੀ ਮਾਰ।

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਇਕੱਲੇ ਪੰਜਾਬੀਆਂ ਦੇ ਹੀ ਬੱਚੇ ਨਹੀਂ ਸਗੋਂ ਏਥੇ ਆ ਵਸੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਵੀ ਵੱਡੀ ਗਿਣਤੀ 'ਚ ਪੜਦੇ ਹਨ, ਅੱਜ ਮਹਾਂਮਾਰੀ ਦੇ ਹਾਲਾਤ 'ਚ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ, ਪਰ ਬੱਚਿਆਂ ਦੀ ਪੜਾਈ ਜਾਰੀ ਰੱਖਣ ਲਈ ਆਨਲਾਈਨ ਕਲਾਸਾਂ ਦੇ ਨਾਲ ਨਾਲ ਰੇਡੀਓ ਟੀਵੀ ਤੱਕ ਦਾ ਸਹਾਰਾ ਲਿਆ ਜਾ ਰਿਹਾ ਹੈ, ਬੇਸ਼ੱਕ ਇੱਕ ਵਧੀਆ ਉਪਰਾਲਾ ਹੈ ਪਰ ਕਈ ਪਰਿਵਾਰਾਂ ਦੇ ਹਾਲਾਤ ਇਹਨਾਂ ਆਧੁਨਿਕ ਫੋਨ ਤੇ ਟੈਲੀਵੀਜ਼ਨ ਖਰੀਦਣ ਜੋਗੇ ਨਹੀਂ, ਤੇ ਜਿਹੜੇ ਮਜ਼ਦੂਰ ਕਾਮੇ ਹਨ ਓਹਨਾਂ ਦੀ ਹਾਲਤ ਤਾਂ ਕੀਤੇ ਕਮਜ਼ੋਰ ਹੈ।

ਰੁਜਗਾਰ ਖੁੱਸਿਆ ਤਾਂ ਮਜ਼ਦੂਰਾਂ ਨੇ ਪੰਜਾਬ ਛੱਡ ਆਪਣੇ ਆਪਣੇ ਸੂਬਿਆਂ ਨੂੰ ਚਾਲੇ ਪਾ ਦਿੱਤੇ, ਹੁਣ ਇਹਨਾਂ ਲੋਕਾਂ ਕੋਲ ਤਾਂ ਰੋਟੀ ਗੁਜਾਰਾ ਨਹੀਂ ਹੋ ਰਿਹਾ, ਅਜੇਹੇ 'ਚ ਇਹ ਸਮਾਰਟ ਫੋਨ, ਇੰਟਰਨੈੱਟ ਤੇ ਟੀਵੀ ਕਿੱਥੋਂ ਲਿਆਉਣ।
ਹੁਣ ਜਿੱਥੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋਣ ਨਾਲ ਭਵਿੱਖ ਖਤਰੇ 'ਚ ਜਾਪ ਰਿਹਾ ਤਾਂ ਨਾਲ ਹੀ ਪੰਜਾਬ ਦੇ ਸਰਕਾਰੀ ਸਕੂਲਾਂ 'ਤੇ ਵੀ ਇਸਦਾ ਪ੍ਰਭਾਵ ਪੈਣਾ ਲਾਜਮੀ ਹੈ।

ਕਰੋਨਾ ਨੇ ਜਿਥੇ ਹੋਰ ਪੱਖਾਂ ਤੋਂ ਸਮਾਜ ਨੂੰ ਨੁਕਸਾਨ ਪਹੁੰਚਾਇਆ ਹੈ ਉੱਥੇ ਹੀ ਸਿੱਖਿਆ ਖੇਤਰ 'ਚ ਇਸ ਦਾ ਮਾਰੂ ਪ੍ਰਭਾਵ ਲੰਬੇ ਸਮੇਂ ਤੱਕ ਆਪਣਾ ਅਸਰ ਦਿਖਾਉਂਦਾ ਰਹੇਗਾ, ਪਰ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੇ ਪਲਾਇਣ ਹੋਣ ਕਰਕੇ ਇਹਨਾਂ ਦੀ ਪੜਾਈ ਦੇ ਨਾਲ ਨਾਲ ਸਰਕਾਰੀ ਸਕੂਲਾਂ ਦੀ ਸਟਰੈਨਥ 'ਤੇ ਵੀ ਵੱਡਾ ਅਸਰ ਪੈ ਸਕਦਾ ਹੈ, ਇਹਨਾਂ ਹਲਾਤਾਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸਰਕਾਰ, ਸਿੱਖਿਆ ਵਿਭਾਗ ਦੇ ਨਾਲ ਸਮਾਜ ਦੀ ਵੀ ਬਣਦੀ ਹੈ।
First published: May 23, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading