ਕੋਰੋਨਾ ਦਾ ਦੁੱਜਾ ਪੜਾਅ ਅਜੇ ਸ਼ੁਰੂ ਨਹੀਂ ਹੋਇਆ ਤੇ ਤਿਓਹਾਰਾਂ ਦੇ ਸੀਜ਼ਨ ਕਰਕੇ ਕੋਰੋਨਾ ਦੇ ਮਾਮਲੇ ਬਹੁਤ ਵੱਧ ਗਏ ਹਨ। ਪਰ ਜੇ ਦੁੱਜਾ ਪੜਾਅ ਆਇਆ ਤਾਂ ਉਹ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਹ ਹੈ ਪੀ ਜੀ ਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੇ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦਿਸੰਬਰ ਤੱਕ ਪੀਕ ਤੇ ਸੀ। ਇਸਤੋਂ ਬਾਅਦ ਥਿੜਾ ਘਟਿਆ ਤੇ ਹੁਣ ਵਧਿਆ ਵੀ ਹੈ। ਪਰ ਭਾਰਤ ਵਿੱਚ ਅਜੇ ਦੁੱਜਾ ਚਰਨ ਸ਼ੁਰੂ ਨਹੀਂ ਹੋਇਆ ਹੈ। ਦਸ਼ਹਿਰੇ ਅਤੇ ਦੀਵਾਲੀ ਤੇ ਬਜ਼ਾਰਾਂ ਚ ਭੀੜ ਵਧਣ ਕਰਕੇ ਅਤੇ ਸੋਸ਼ਲ ਡਿਸਟੇਨਸਿੰਗ ਦੀ ਪਾਲਣਾ ਨਾ ਕਰਨ ਕਰਕੇ ਇਹ ਮਾਮਲੇ ਵੱਧ ਗਏ ਹਨ।
ਸਰਦੀ ਦੇ ਮੌਸਮ ਤੇ ਡਾ ਜਗਤ ਰਾਮ ਨੇ ਕਿਹਾ ਕਿ ਜੇ ਕਿਸੇ ਨੂੰ ਸਰਦੀ ਜ਼ੁਖਾਮ ਹੁੰਦਾ ਹੈ ਤਾਂ ਸਾਂਨੂੰ ਵੇਖਣਾ ਪਏਗਾ ਕਿ ਇਹ ਆਮ ਮੌਸਮ ਕਰਕੇ ਹੈ ਜਾਂ ਕੋਰੋਨਾ। ਇਹ ਕੋਵਿਡ ਟੈਸਟ ਤੋਂ ਹੀ ਪਤਾ ਲੱਗ ਸਕੇਗਾ। ਜੋ ਲੋਕ ਕੋਰੋਨਾ ਤੋਂ ਠੀਕ ਹਨ ਉਨ੍ਹਾਂ ਨੂੰ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਪੈ ਸਾਵਧਾਨੀ ਜਾਰੀ ਰੱਖਣੀ ਪਵੇਗੀ।
ਪੀ ਜੀ ਆਈ ਵਿੱਚ ਚੱਲ ਰਹੇ ਆਕਸਫੋਰਡ ਕੋਵਿਸ਼ੀਲਡ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਬਾਰੇ ਉਨ੍ਹਾਂ ਕਿਹਾ ਕਿ 119 ਵਾਲੰਟੀਅਰ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਤੇ ਨਤੀਜੇ ਚੰਗੇ ਮਿਲੇ ਹਨ। ਕਈਆਂ ਵਿੱਚ ਐਂਟੀ ਬਾਡੀ ਵੀ ਬਣ ਗਈ ਹੈ। ਇਸ ਵੈਕਸੀਨ ਨੂੰ 2 ਤੋਂ 8 ਡਿਗਰੀ ਤਾਪਮਾਨ ਤੇ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਨਾਲ ਦੂਰ ਲੈ ਜਾਣ ਚ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਲੋਕ ਕੋਰੋਨਾ ਨੂੰ ਹਲਕੇ ਚ ਨਾ ਲੈਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Pgi, PGIMER