'ਸਰਕਾਰ ਨੂੰ 200 ਤੇ ਆਮ ਜਨਤਾ ਨੂੰ 1000 ਰੁਪਏ 'ਚ ਮਿਲੇਗੀ 'ਕੋਵੀਸ਼ੀਲਡ' ਵੈਕਸੀਨ'

News18 Punjabi | News18 Punjab
Updated: January 4, 2021, 4:43 PM IST
share image
'ਸਰਕਾਰ ਨੂੰ 200 ਤੇ ਆਮ ਜਨਤਾ ਨੂੰ 1000 ਰੁਪਏ 'ਚ ਮਿਲੇਗੀ 'ਕੋਵੀਸ਼ੀਲਡ' ਵੈਕਸੀਨ'
'ਸਰਕਾਰ ਨੂੰ 200 ਤੇ ਆਮ ਜਨਤਾ ਨੂੰ 1000 ਰੁਪਏ 'ਚ ਮਿਲੇਗੀ 'ਕੋਵੀਸ਼ੀਲਡ' ਵੈਕਸੀਨ'

  • Share this:
  • Facebook share img
  • Twitter share img
  • Linkedin share img
ਸੀਰਮ ਇੰਸਟੀਚਿਊਟ ਆਫ ਇੰਡੀਆ (Serum Institute of India) ਨੇ ਪਹਿਲੀ ਵਾਰ ਆਪਣੀ ਵੈਕਸੀਨ 'ਕੋਵੀਸ਼ੀਲਡ' ਦੀਆਂ ਕੀਮਤਾਂ ਦਾ ਖੁਲਾਸਾ ਕੀਤਾ ਹੈ। ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਕਿਹਾ ਕਿ ਉਨ੍ਹਾਂ ਦੀ ਵੈਕਸੀਨ ਆਮ ਜਨਤਾ ਨੂੰ ਇਕ ਹਜ਼ਾਰ ਰੁਪਏ ਵਿਚ ਮਿਲੇਗੀ। ਉਹ ਸਰਕਾਰ ਨੂੰ 200 ਰੁਪਏ ਪ੍ਰਤੀ ਟੀਕੇ ਦੇ ਹਿਸਾਬ ਨਾਲ ਆਕਸਫੋਡ ਦੀ ਵੈਕਸੀਨ ਦੇਣਗੇ ਜਦੋਂ ਕਿ ਆਮ ਜਨਤਾ ਲਈ ਇਸ ਦੀ ਕੀਮਤ 1000 ਰੁਪਏ ਹੋਵੇਗੀ।

ਉਨ੍ਹਾਂ ਕਿਹਾ ਕਿ ਸਰਕਾਰ ਨੇ 2021 ਦੇ ਅੱਧ ਤੱਕ ਦੇਸ਼ ਵਿਚ 130 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਉਣ ਦਾ ਟੀਚਾ ਰੱਖਿਆ ਹੈ। ਅਸੀਂ ਸਰਕਾਰ ਨੂੰ ਵੈਕਸੀਨ ਉਪਲੱਬਧ ਕਰਵਾਉਣ ਲਈ ਤਿਆਰ ਹਾਂ ਅਤੇ ਸਰਕਾਰ ਨੂੰ ਪ੍ਰਸਤਾਵ ਵੀ ਭੇਜ ਦਿੱਤਾ ਹੈ।
ਟੀਕਾ ਪ੍ਰੋਗਰਾਮ ਜਲਦੀ ਹੀ ਭਾਰਤ ਵਿੱਚ ਸ਼ੁਰੂ ਕੀਤਾ ਜਾਵੇਗਾ। ਸਰਕਾਰ ਨੇ ਇਸ ਲਈ ਤਿਆਰੀਆਂ ਵੀ ਕਰ ਲਈਆਂ ਹਨ। ਸ਼ਨੀਵਾਰ ਨੂੰ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਡ੍ਰਾਈ ਰਨ ਕੀਤੀ ਗਈ। ਭਾਰਤ ਸਰਕਾਰ ਤੋਂ ਇਲਾਵਾ ਯੂਰਪੀਅਨ ਯੂਨੀਅਨ ਵੀ ਟੀਕੇ ਬਣਾਉਣ ਵਾਲੀਆਂ ਕੰਪਨੀਆਂ ਦੀ ਮਦਦ ਲਈ ਅੱਗੇ ਆਈ ਹੈ। ਯੂਰਪੀਅਨ ਯੂਨੀਅਨ ਨੇ ਟੀਕੇ ਦੇ ਨਿਰਮਾਣ ਨੂੰ ਵਧਾਉਣ ਅਤੇ ਵੰਡ ਨੂੰ ਅਸਾਨ ਕਰਨ ਵਿੱਚ ਸਹਾਇਤਾ ਕੀਤੀ ਹੈ।

ਦੁਨੀਆ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਨੇ ਕਿਹਾ ਕਿ ਉਹ ਹਰ ਮਹੀਨੇ ਆਕਸਫੋਰਡ-ਐਸਟ੍ਰਜ਼ੇਨਿਕਾ ਵੈਕਸੀਨ ਦੀਆਂ 50-60 ਮਿਲੀਅਨ ਖੁਰਾਕਾਂ ਦਾ ਉਤਪਾਦਨ ਕਰ ਰਹੇ ਹਨ। ਕੰਪਨੀ ਨੇ ਕਿਹਾ ਹੈ ਕਿ ਇਹ ਵੈਕਸੀਨ ਫਾਈਜ਼ਰ-ਬਾਇਓਨੋਟੈਕ ਨਾਲੋਂ ਸਸਤੀ ਹੈ ਅਤੇ ਆਵਾਜਾਈ ਵੀ ਅਸਾਨ ਹੈ।
Published by: Gurwinder Singh
First published: January 4, 2021, 2:05 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading