ਕੋਵੈਕਸਿਨ ਲਈ ਝਟਕਾ, ਐਮਰਜੈਂਸੀ ਵਰਤੋਂ ਲਈ US FDA ਨੇ ਕੀਤੀ ਨਾਂਹ, 'ਪੂਰੀ ਪ੍ਰਵਾਨਗੀ' ਲੈਣ ਦਾ ਦਿੱਤਾ ਸੁਝਾਅ

News18 Punjabi | News18 Punjab
Updated: June 11, 2021, 4:13 PM IST
share image
ਕੋਵੈਕਸਿਨ ਲਈ ਝਟਕਾ, ਐਮਰਜੈਂਸੀ ਵਰਤੋਂ ਲਈ US FDA ਨੇ ਕੀਤੀ ਨਾਂਹ, 'ਪੂਰੀ ਪ੍ਰਵਾਨਗੀ' ਲੈਣ ਦਾ ਦਿੱਤਾ ਸੁਝਾਅ
ਕੋਵੈਕਸਿਨ ਲਈ ਝਟਕਾ, ਐਮਰਜੈਂਸੀ ਵਰਤੋਂ ਲਈ US FDA ਨੇ ਕੀਤੀ ਨਾਂਹ, 'ਪੂਰੀ ਪ੍ਰਵਾਨਗੀ' ਲੈਣ ਦਾ ਦਿੱਤਾ ਸੁਝਾਅ (image -Reuters)

ਹਾਲ ਹੀ ਵਿੱਚ, ਭਾਰਤ ਬਾਇਓਟੈਕ ਦੇ ਕੋਵੈਕਸਿਨ ਲਈ ਅਮਰੀਕਾ ਦੇ ਭਾਈਵਾਲ ਓਕਿਊਜੇਨ ਨੇ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਮੰਗਣ ਲਈ ਇੱਕ ਮਾਸਟਰ ਫਾਈਲ ਐੱਫ ਡੀ ਏ ਨੂੰ ਭੇਜੀ ਸੀ।

  • Share this:
  • Facebook share img
  • Twitter share img
  • Linkedin share img
ਭਾਰਤ ਬਾਇਓਟੈਕ ਦੇ ਕੋਵੈਕਸਿਨ ਨੂੰ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਨਹੀਂ ਮਿਲੀ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਭਾਰਤ ਬਾਇਓਟੈਕ ਦੀ ਆਪਣੀ ਵੈਕਸੀਨ ਦੀ ਐਮਰਜੈਂਸੀ ਯੂਜ਼ ਅਥਾਰਟੀਜਾਈਜ਼ੇਸ਼ਨ (ਈਯੂਏ) ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਜਿਸ ਕਾਰਨ ਅਮਰੀਕਾ ਵਿੱਚ ਭਾਰਤ ਬਾਇਓਟੈਕ ਦੀ ਟੀਕਾ ਲਾਂਚ ਹੋਣ ਵਿੱਚ ਦੇਰੀ ਹੋ ਸਕਦੀ ਹੈ। ਹਾਲ ਹੀ ਵਿੱਚ, ਭਾਰਤ ਬਾਇਓਟੈਕ ਦੇ ਕੋਵੈਕਸਿਨ ਲਈ ਅਮਰੀਕਾ ਦੇ ਭਾਈਵਾਲ ਓਕਿਊਜੇਨ ਨੇ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਮੰਗਣ ਲਈ ਇੱਕ ਮਾਸਟਰ ਫਾਈਲ ਐੱਫ ਡੀ ਏ ਨੂੰ ਭੇਜੀ ਸੀ।

ਭਾਰਤ ਬਾਇਓਟੈਕ ਦੇ ਯੂਐਸ ਸਾਥੀ ਓਕਿਊਜੇਨ ਨੇ ਵੀਰਵਾਰ (10 ਜੂਨ) ਨੂੰ ਕਿਹਾ ਕਿ ਕੰਪਨੀ ਹੁਣ ਕੋਵੈਕਸਿਨ ਦੀ ਪੂਰੀ ਮਨਜ਼ੂਰੀ ਲਵੇਗੀ। ਯੂਐਸ ਦੇ ਐਫ ਡੀ ਏ ਨੇ ਭਾਰਤ ਬਾਇਓਟੈਕ ਨੂੰ ਇਕ ਹੋਰ ਅਜ਼ਮਾਇਸ਼ ਕਰਨ ਲਈ ਕਿਹਾ ਹੈ ਤਾਂ ਜੋ ਕੰਪਨੀ ਇਕ ਬਾਇਓਲੋਜੀਕਲ ਲਾਇਸੈਂਸ ਐਪਲੀਕੇਸ਼ਨ (ਬੀ.ਐਲ.ਏ.) ਲਈ ਦਾਇਰ ਕਰ ਸਕੇ, ਜੋ ਇੱਕ ਪੂਰਨ ਮਨਜੂਰੀ ਹੈ।

ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਐਫ ਡੀ ਏ ਦਾ ਇਹ ਜਵਾਬ ਓਕਿਊਜੇਨ ਦੀ ਮਾਸਟਰ ਫਾਈਲ ਦੇ ਸੰਬੰਧ ਵਿਚ ਸੀ, ਜਿਸ ਨੂੰ ਪਿਛਲੇ ਸਮੇਂ ਕੰਪਨੀ ਦੁਆਰਾ ਜਮ੍ਹਾ ਕੀਤਾ ਗਿਆ ਸੀ। ਐੱਫ ਡੀ ਏ ਨੇ ਸਿਫਾਰਸ਼ ਕੀਤੀ ਸੀ ਕਿ ਓਕਿਊਜੇਨ ਨੂੰ ਇਸ ਟੀਕੇ ਲਈ ਐਮਰਜੈਂਸੀ ਵਰਤੋਂ ਅਧਿਕਾਰ ਦੀ ਬਜਾਏ ਬੀ.ਐਲ.ਐੱਸ. ਸਬਮਿਸ਼ਨ ਉੱਤੇ ਫੋਕਸ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ, ਐਫ ਡੀ ਏ ਨੇ ਟੀਕੇ ਸੰਬੰਧੀ ਵਾਧੂ ਜਾਣਕਾਰੀ ਅਤੇ ਡਾਟਾ ਦੀ ਬੇਨਤੀ ਵੀ ਕੀਤੀ ਹੈ। ਓਕਿਊਜੇਨ ਨੇ ਕਿਹਾ ਹੈ ਕਿ ਕੰਪਨੀ ਆਪਣੀ ਅਰਜ਼ੀ ਨੂੰ ਮਨਜ਼ੂਰੀ ਦੇਣ ਲਈ ਲੋੜੀਂਦੇ ਵਾਧੂ ਦਸਤਾਵੇਜ਼ਾਂ 'ਤੇ ਐਫ ਡੀ ਏ ਨਾਲ ਵਿਚਾਰ ਵਟਾਂਦਰੇ ਵਿਚ ਹੈ। ਓਕਿਊਜੇਨ ਦੇ ਮੁੱਖ ਕਾਰਜਕਾਰੀ ਸ਼ੰਕਰ ਮੁਸੂਨਿਰੀ ਨੇ ਕਿਹਾ, “ ਭਾਵੇਂ ਕਿ ਇਸ ਵੈਕਸੀਨ ਨੂੰ ਲਿਆਉਣ ਵਿੱਚ ਦੇਰੀ ਹੋ ਰਹੀ ਹੈ ਪਰ ਅਸੀਂ ਇਹ ਟੀਕਾ ਅਮਰੀਕਾ ਲਿਆਉਣ ਲਈ ਵਚਨਬੱਧ ਹਾਂ।
Published by: Sukhwinder Singh
First published: June 11, 2021, 1:02 PM IST
ਹੋਰ ਪੜ੍ਹੋ
ਅਗਲੀ ਖ਼ਬਰ