Home /News /coronavirus-latest-news /

ਕੋਰੋਨਾ ਵਾਇਰਸ ਨੇ ਲੋਕਾਂ ਦੇ ਸਰੀਰ ਨੂੰ ਪਹੁੰਚਾਇਆ ਨੁਕਸਾਨ, ਗੁਰਦੇ, ਜਿਗਰ ਹੋਏ ਖ਼ਰਾਬ: Study

ਕੋਰੋਨਾ ਵਾਇਰਸ ਨੇ ਲੋਕਾਂ ਦੇ ਸਰੀਰ ਨੂੰ ਪਹੁੰਚਾਇਆ ਨੁਕਸਾਨ, ਗੁਰਦੇ, ਜਿਗਰ ਹੋਏ ਖ਼ਰਾਬ: Study

ਖੋਜ ਦੇ ਨਤੀਜੇ ‘ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ’ ਵਿੱਚ ਪ੍ਰਕਾਸ਼ਿਤ ਹੋਏ ਹਨ। ਇਸ ਮੁਤਾਬਕ ਕੋਰੋਨਾ ਨੇ ਸਭ ਤੋਂ ਵੱਧ ਨੁਕਸਾਨ ਫੇਫੜਿਆਂ ਅਤੇ ਸਾਹ ਪ੍ਰਣਾਲੀ ਨੂੰ ਕੀਤਾ ਹੈ। ਇਹ ਨੁਕਸਾਨ ਹਸਪਤਾਲਾਂ ਵਿੱਚ ਜ਼ਿਆਦਾ ਹੋਇਆ।

ਖੋਜ ਦੇ ਨਤੀਜੇ ‘ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ’ ਵਿੱਚ ਪ੍ਰਕਾਸ਼ਿਤ ਹੋਏ ਹਨ। ਇਸ ਮੁਤਾਬਕ ਕੋਰੋਨਾ ਨੇ ਸਭ ਤੋਂ ਵੱਧ ਨੁਕਸਾਨ ਫੇਫੜਿਆਂ ਅਤੇ ਸਾਹ ਪ੍ਰਣਾਲੀ ਨੂੰ ਕੀਤਾ ਹੈ। ਇਹ ਨੁਕਸਾਨ ਹਸਪਤਾਲਾਂ ਵਿੱਚ ਜ਼ਿਆਦਾ ਹੋਇਆ।

ਖੋਜ ਦੇ ਨਤੀਜੇ ‘ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ’ ਵਿੱਚ ਪ੍ਰਕਾਸ਼ਿਤ ਹੋਏ ਹਨ। ਇਸ ਮੁਤਾਬਕ ਕੋਰੋਨਾ ਨੇ ਸਭ ਤੋਂ ਵੱਧ ਨੁਕਸਾਨ ਫੇਫੜਿਆਂ ਅਤੇ ਸਾਹ ਪ੍ਰਣਾਲੀ ਨੂੰ ਕੀਤਾ ਹੈ। ਇਹ ਨੁਕਸਾਨ ਹਸਪਤਾਲਾਂ ਵਿੱਚ ਜ਼ਿਆਦਾ ਹੋਇਆ।

  • Share this:
ਕੋਰੋਨਾ ਦਾ ਪਰਕੋਪ ਭਾਵੇਂ ਘੱਟ ਗਿਆ ਹੈ ਪਰ ਇਸ ਨਾਲ ਜੁੜੇ ਖੋਜ ਅਧਿਐਨ ਸਾਹਮਣੇ ਆ ਰਹੇ ਹਨ, ਜਿਨ੍ਹਾਂ ਤੋਂ ਪਤਾ ਲਗਾ ਹੈ ਕਿ ਕੋਰੋਨਾ ਨੇ ਇਨਸਾਨੀ ਸਰੀਰ ਨੂੰ ਕਿਸ ਹੱਦ ਤੱਕ ਨੁਕਸਾਨ ਪਹੁੰਚਾਇਆ ਹੈ। ਅਜਿਹਾ ਹੀ ਇੱਕ ਅਧਿਐਨ ਸਰਕਾਰੀ ਮੈਡੀਕਲ ਕਾਲਜ, ਰਾਜਕੋਟ ਦੇ ਖੋਜਕਰਤਾਵਾਂ ਨੇ ਕੀਤਾ ਹੈ। ਇਸ ਦੇ ਨਤੀਜਿਆਂ ਵਿੱਚ ਉਨ੍ਹਾਂ ਨੇ ਪਾਇਆ ਹੈ ਕਿ ਕੋਰੋਨਾ ਨੇ ਲੋਕਾਂ ਦੇ ਗੁਰਦੇ ਖਰਾਬ ਕਰ ਦਿੱਤੇ ਹਨ। ਕੋਰੋਨਾ ਕਾਰਨ ਸਾਹ ਦੀ ਨਾਲੀ ਵਿੱਚ ਗੰਭੀਰ ਸੰਕਰਮਣ ਵੀ ਦੇਖਣ ਨੂੰ ਮਿਲ ਰਿਹਾ ਹੈ।

ਧਮਣੀ ਵਿੱਚ ਖੂਨ ਦਾ ਗਤਲਾ ਬਣ ਜਾਂਦਾ ਹੈ ਜੋ ਖੂਨ ਨੂੰ ਫੇਫੜਿਆਂ ਵਿੱਚ ਲੈ ਜਾਂਦਾ ਹੈ। ਅਤੇ ਅਜਿਹਾ ਉਨ੍ਹਾਂ ਲੋਕਾਂ ਨਾਲ ਜ਼ਿਆਦਾ ਹੋਇਆ, ਜਿਨ੍ਹਾਂ ਨੂੰ ਇਨਫੈਕਸ਼ਨ ਕਾਰਨ ਹਸਪਤਾਲ 'ਚ ਭਰਤੀ ਹੋਣਾ ਪਿਆ ਤੇ ਜਿਨ੍ਹਾਂ ਦੀ ਇਨਫੈਕਸ਼ਨ ਦੀ ਮਿਆਦ ਇੱਕ ਹਫ਼ਤੇ ਜਾਂ ਇਸ ਤੋਂ ਵੱਧ ਚੱਲੀ ਸੀ।

ਖੋਜਕਰਤਾਵਾਂ ਨੇ ਆਪਣੇ ਅਧਿਐਨ ਲਈ 33 ਲਾਸ਼ਾਂ ਦਾ ਪੋਸਟਮਾਰਟਮ ਕੀਤਾ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਕਰੋਨਾ ਇਨਫੈਕਸ਼ਨ ਤੋਂ ਬਾਅਦ ਬਚਾਇਆ ਨਹੀਂ ਜਾ ਸਕਿਆ ਸੀ। ਇਨ੍ਹਾਂ ਲੋਕਾਂ ਦੇ ਅੰਦਰੂਨੀ ਅੰਗਾਂ ਦਾ ਅਧਿਐਨ ਕਰ ਕੇ ਦੇਖਿਆ ਗਿਆ ਕਿ ਕੋਰੋਨਾ ਨਾਲ ਕਿਹੜੇ ਅੰਗ ਨੂੰ ਨੁਕਸਾਨ ਹੋਇਆ ਹੈ।

ਇਸ ਅਧਿਐਨ ਦੀ ਅਗਵਾਈ ਡਾ: ਹੇਤਲ ਕਯਾਡਾ ਨੇ ਕੀਤੀ ਹੈ। ਉਹ ਮੈਡੀਕਲ ਕਾਲਜ, ਰਾਜਕੋਟ ਵਿੱਚ ਸੇਵਾ ਨਿਭਾ ਰਹੇ ਹਨ। ਖੋਜ ਦੇ ਨਤੀਜੇ ‘ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ’ ਵਿੱਚ ਪ੍ਰਕਾਸ਼ਿਤ ਹੋਏ ਹਨ। ਇਸ ਮੁਤਾਬਕ ਕੋਰੋਨਾ ਨੇ ਸਭ ਤੋਂ ਵੱਧ ਨੁਕਸਾਨ ਫੇਫੜਿਆਂ ਅਤੇ ਸਾਹ ਪ੍ਰਣਾਲੀ ਨੂੰ ਕੀਤਾ ਹੈ। ਇਹ ਨੁਕਸਾਨ ਹਸਪਤਾਲਾਂ ਵਿੱਚ ਜ਼ਿਆਦਾ ਹੋਇਆ।

ਫੇਫੜਿਆਂ ਵਿੱਚ ਪਾਏ ਗਏ ਫੋੜੇ : ਅਧਿਐਨ ਦੇ ਨਤੀਜਿਆਂ ਅਨੁਸਾਰ, 'ਕੋਰੋਨਾ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਦਾਖਲ ਕਈ ਮਰੀਜ਼ਾਂ ਦੀ ਹਾਲਤ ਵਿਗੜ ਗਈ। ਉਹ ਬ੍ਰੌਨਕੋਪਨੀਮੋਨੀਆ ਦੇ ਰੂਪ ਵਿੱਚ ਸਾਹ ਪ੍ਰਣਾਲੀ ਦੇ ਗੰਭੀਰ ਸੰਕਰਮਣ ਦੀ ਲਪੇਟ 'ਚ ਆ ਗਏ। ਮਰੀਜ਼ਾਂ ਦੇ ਫੇਫੜਿਆਂ ਵਿੱਚ ਫੋੜੇ ਸਨ। ਇੰਨਾ ਹੀ ਨਹੀਂ, ਖੂਨ ਨੂੰ ਫੇਫੜਿਆਂ ਤੱਕ ਪਹੁੰਚਾਉਣ ਵਾਲੀ ਨਲੀ ਵਿੱਚ ਇੱਕ ਗਤਲਾ ਸੀ। ਇਹ ਸਭ ਇਸ ਲਈ ਹੋਇਆ ਕਿਉਂਕਿ ਲੰਬੇ ਸਮੇਂ ਤੱਕ ਮਸ਼ੀਨਾਂ ਤੋਂ ਉਨ੍ਹਾਂ ਨੂੰ ਆਕਸੀਜਨ ਦਿੱਤੀ ਜਾਂਦੀ ਰਹੀ। ਮਰੀਜ਼ਾਂ ਉੱਤੇ ਸੈਂਟਰਲ ਵੈਨਸ ਕੈਥੀਟਰ ਵਰਗੇ ਯੰਤਰ ਦੀ ਵਰਤੋਂ ਕਰਨੀ ਪੈਂਦੀ ਸੀ, ਜਿਸ ਨੂੰ ਬਾਹਰੋਂ ਧਮਨੀਆਂ ਤੱਕ ਖੂਨ ਪਹੁੰਚਾਉਣ ਲਈ ਲਗਾਇਆ ਜਾਂਦਾ ਹੈ।

ਟੋਸੀਲੀਜ਼ੁਮਾਬ ਅਤੇ ਸਟੀਰੌਇਡ ਵਰਗੀਆਂ ਦਵਾਈਆਂ ਦੀ ਵਰਤੋਂ ਨੇ ਮਰੀਜ਼ਾਂ ਦੇ ਗੁਰਦਿਆਂ ਅਤੇ ਹੋਰ ਅੰਗਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ। ਇੰਨਾ ਹੀ ਨਹੀਂ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਦਬਾਅ ਕਾਰਨ ਹਸਪਤਾਲ ਵੱਲੋਂ ਇਨਫੈਕਸ਼ਨ ਨੂੰ ਰੋਕਣ ਲਈ ਕੀਤੇ ਗਏ ਪ੍ਰਬੰਧ ਵਾਰ ਵਾਰ ਫੇਲ ਹੁੰਦੇ ਦਿਖੇ। ਇਸ ਤੋਂ ਵੀ ਕਈ ਮਰੀਜ਼ਾਂ ਨੂੰ ਬਚਾਇਆ ਨਹੀਂ ਜਾ ਸਕਿਆ।

‘ਦਿ ਇੰਡੀਅਨ ਐਕਸਪ੍ਰੈਸ’ ਮੁਤਾਬਕ ਅਧਿਐਨ ਕੀਤੀਆਂ ਗਈਆਂ ਲਾਸ਼ਾਂ ਵਿੱਚੋਂ 28 ਮਰਦ, 5 ਔਰਤਾਂ ਸਨ। ਉਨ੍ਹਾਂ ਦੀ ਮੌਤ 7 ਸਤੰਬਰ ਤੋਂ 23 ਦਸੰਬਰ 2020 ਦਰਮਿਆਨ ਹੋਈ ਸੀ। ਉਨ੍ਹਾਂ ਦੀ ਮੌਤ ਦੇ 3 ਘੰਟੇ ਦੇ ਅੰਦਰ ਉਨ੍ਹਾਂ ਦਾ ਪੋਸਟਮਾਰਟਮ ਕੀਤਾ ਗਿਆ ਸੀ। ਸਾਰੇ 60 ਸਾਲ ਤੋਂ ਵੱਧ ਉਮਰ ਦੇ ਸਨ। ਇਨ੍ਹਾਂ ਵਿੱਚੋਂ 30 ਲੋਕਾਂ ਨੂੰ ਆਕਸੀਜਨ-ਸਪੋਰਟ ਦੀ ਲੋੜ ਸੀ। ਸਾਰੇ ਲੋਕ 7 ਜਾਂ ਇਸ ਤੋਂ ਵੱਧ ਦਿਨਾਂ ਲਈ ਹਸਪਤਾਲ ਵਿੱਚ ਦਾਖਲ ਸਨ।
Published by:Amelia Punjabi
First published:

Tags: Corona, Coronavirus, Covid, COVID-19, Disease, Global pandemic

ਅਗਲੀ ਖਬਰ